ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਰਿਜ਼ਰਵ ਬੈਂਕ ਵੱਲੋਂ ਨੀਤੀਗਤ ਦਰਾਂ 'ਚ 0.35 ਫੀਸਦੀ ਕਟੌਤੀ ਕੀਤੇ ਜਾਣ ਦੇ ਦੋ ਘੰਟੇ ਤੋਂ ਵੀ ਘੱਟ ਸਮੇਂ 'ਚ ਲੋਨ ਦਰਾਂ 'ਚ ਕਮੀ ਦਾ ਐਲਾਨ ਕਰ ਦਿੱਤਾ ਹੈ। ਐੱਸ. ਬੀ. ਆਈ. ਨੇ MCLR ਦਰਾਂ 'ਚ 0.15 ਫੀਸਦੀ ਤਕ ਦੀ ਕਮੀ ਕਰ ਦਿੱਤੀ ਹੈ।
ਭਾਰਤੀ ਸਟੇਟ ਬੈਂਕ ਦੇ ਗਾਹਕਾਂ ਦੀ ਈ. ਐੱਮ. ਆਈ. 10 ਅਗਸਤ 2019 ਤੋਂ ਘੱਟ ਹੋਣ ਜਾ ਰਹੀ ਹੈ, ਨਾਲ ਹੀ ਨਵਾਂ ਲੋਨ ਲੈਣਾ ਵੀ ਸਸਤਾ ਹੋ ਜਾਵੇਗਾ। ਬੈਂਕ ਨੇ ਇਕ ਸਾਲ ਦੀ ਐੱਮ. ਸੀ. ਐੱਲ. ਆਰ. 8.40 ਫੀਸਦੀ ਤੋਂ ਘਟਾ ਕੇ 8.25 ਫੀਸਦੀ ਕਰ ਦਿੱਤੀ ਹੈ। ਐੱਸ. ਬੀ. ਆਈ. ਦੀ ਪ੍ਰੈੱਸ ਰਿਲੀਜ਼ ਮੁਤਾਬਕ, ਵਿੱਤੀ ਸਾਲ 2019-20 'ਚ ਐੱਸ. ਬੀ. ਆਈ. ਵੱਲੋਂ MCLR 'ਚ ਇਹ ਚੌਥੀ ਕਟੌਤੀ ਹੈ।
ਭਾਰਤੀ ਸਟੇਟ ਬੈਂਕ ਨੇ ਕਿਹਾ ਕਿ MCLR 'ਚ ਇਸ ਕਟੌਤੀ ਨਾਲ 10 ਅਪ੍ਰੈਲ 2019 ਤੋਂ ਹੋਮ ਲੋਨ ਹੁਣ 0.35 ਫੀਸਦੀ ਤਕ ਸਸਤੇ ਹੋ ਗਏ ਹਨ। ਪਿਛਲੀ ਵਾਰ ਐੱਸ. ਬੀ. ਆਈ. ਨੇ ਜੂਨ 'ਚ ਆਰ. ਬੀ. ਆਈ. ਦੀ ਮਾਨਿਟਰੀ ਪਾਲਿਸੀ ਮਗਰੋਂ MCLR 'ਚ 0.05 ਫੀਸਦੀ ਦੀ ਕਟੌਤੀ ਕੀਤੀ ਸੀ। ਜ਼ਿਕਰਯੋਗ ਹੈ ਕਿ ਐੱਸ. ਬੀ. ਆਈ. ਦੇ ਇਕ ਲੱਖ ਰੁਪਏ ਤੋਂ ਉੱਪਰ ਵਾਲੇ ਕੈਸ਼ ਕ੍ਰੈਡਿਟ (ਸੀ. ਸੀ.), ਓਵਰ ਡਰਾਫਟ (ਓ. ਡੀ.) ਤੇ ਇਕ ਲੱਖ ਰੁਪਏ ਤੋਂ ਵੱਧ ਜਮ੍ਹਾ ਰਾਸ਼ੀ ਵਾਲੇ ਵੱਡੇ ਖਾਤਿਆਂ 'ਤੇ ਵਿਆਜ ਦਰਾਂ ਰਿਜ਼ਰਵ ਬੈਂਕ ਦੀ ਰੇਪੋ ਦਰ ਨਾਲ ਲਿੰਕਡ ਹਨ। ਇਸ ਲਈ ਰਿਜ਼ਰਵ ਬੈਂਕ ਵੱਲੋਂ ਰੇਪੋ ਦਰ 'ਚ ਕੀਤੀ ਗਈ ਕਟੌਤੀ ਨਾਲ ਇਕ ਲੱਖ ਰੁਪਏ ਤੋਂ ਵੱਧ ਜਮ੍ਹਾ ਰਾਸ਼ੀ ਵਾਲੇ ਬਚਤ ਖਾਤਿਆਂ ਅਤੇ ਸੀ. ਸੀ. ਤੇ ਓ. ਡੀ. ਖਾਤਿਆਂ 'ਤੇ ਵੀ ਵਿਆਜ ਦਰਾਂ 'ਚ ਤੁਰੰਤ ਬਦਲਾਵ ਹੋ ਜਾਵੇਗਾ।
ਵਾਲਟ ਡਿਜ਼ਨੀ ਦਾ ਮੁਨਾਫਾ ਜੂਨ ਤਿਮਾਹੀ 'ਚ 51 ਫੀਸਦੀ ਡਿੱਗਾ
NEXT STORY