ਬਿਜ਼ਨੈੱਸ ਡੈਸਕ - ਮਈ 2026 ’ਚ ਮਿਊਚੁਅਲ ਫੰਡ ਨਿਵੇਸ਼ਕਾਂ ਦਾ ਉਤਸ਼ਾਹ ਕੁਝ ਠੰਢਾ ਪੈਂਦਾ ਨਜ਼ਰ ਆਇਆ। ਸ਼ੇਅਰ ਬਾਜ਼ਾਰ ’ਚ ਵਧਦੀ ਅਸਥਿਰਤਾ, ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਅਤੇ ਗਲੋਬਲ ਬੇਯਕੀਨੀਆਂ ਵਿਚਾਲੇ ਇਕੁਇਟੀ ਮਿਊਚੁਅਲ ਫੰਡ ’ਚ ਨਿਵੇਸ਼ ਇਕ ਸਾਲ ਦੇ ਹੇਠਲੇ ਪੱਧਰ ’ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਦੀ ਲੱਗੀ ਲਾਟਰੀ, ਹੁਣ ਉਮਰ ਦੇ ਨਾਲ ਆਪਣੇ-ਆਪ ਵਧੇਗੀ ਪੈਨਸ਼ਨ, ਜਾਣੋ ਨਵਾਂ ਅਪਡੇਟ
ਐੱਮਫੀ ਦੇ ਤਾਜ਼ਾ ਅੰਕੜਿਆਂ ਅਨੁਸਾਰ ਮਈ ’ਚ ਇਕੁਇਟੀ ਮਿਊਚੁਅਲ ਫੰਡ ’ਚ ਕੁੱਲ 22,907 ਕਰੋੜ ਰੁਪਏ ਦਾ ਨਿਵੇਸ਼ ਆਇਆ, ਜੋ ਅਪ੍ਰੈਲ ਦੇ ਮੁਕਾਬਲੇ ਕਰੀਬ 40 ਫੀਸਦੀ ਘੱਟ ਹੈ। ਹਾਲਾਂਕਿ ਨਿਵੇਸ਼ ਅਜੇ ਵੀ ਪਾਜ਼ੇਟਿਵ ਬਣਿਆ ਹੋਇਆ ਹੈ ਪਰ ਇਹ ਗਿਰਾਵਟ ਦੱਸਦੀ ਹੈ ਕਿ ਨਿਵੇਸ਼ਕ ਫਿਲਹਾਲ ਜੋਖਮ ਲੈਣ ਤੋਂ ਬਚ ਰਹੇ ਹਨ ਅਤੇ ਬਾਜ਼ਾਰ ਦੀ ਦਿਸ਼ਾ ਨੂੰ ਲੈ ਕੇ ਚੌਕਸ ਹਨ।
ਇਹ ਵੀ ਪੜ੍ਹੋ : ਮਿਲੇਗਾ 7 ਲੱਖ ਤੱਕ ਦਾ ਮੁਫ਼ਤ ਬੀਮਾ, ਜਾਣੋ ਕਿਹੜੇ ਮੁਲਾਜ਼ਮਾਂ ਨੂੰ ਮਿਲ ਸਕਦੈ EDLI Scheme ਦਾ ਲਾਭ
ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ ਇੰਡੀਆ (ਐੱਮਫੀ) ਅਨੁਸਾਰ ਅਪ੍ਰੈਲ ’ਚ ਇਕੁਇਟੀ ਫੰਡਸ ’ਚ 38,440 ਕਰੋੜ ਰੁਪਏ ਦਾ ਨਿਵੇਸ਼ ਆਇਆ ਸੀ, ਜੋ ਮਈ ’ਚ ਘਟ ਕੇ 22,907 ਕਰੋੜ ਰੁਪਏ ਰਹਿ ਗਿਆ। ਇਹ ਪਿਛਲੇ ਇਕ ਸਾਲ ਦਾ ਸਭ ਤੋਂ ਹੇਠਲਾ ਪੱਧਰ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ-ਈਰਾਨ ਤਣਾਅ, ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਬਾਜ਼ਾਰ ’ਚ ਉਤਰਾਅ-ਚੜ੍ਹਾਅ ਕਾਰਨ ਨਿਵੇਸ਼ਕਾਂ ਨੇ ਨਵੀਂ ਰਕਮ ਲਾਉਣ ’ਚ ਸਾਵਧਾਨੀ ਵਰਤੀ ਹੈ।
ਇਹ ਵੀ ਪੜ੍ਹੋ : 30 ਜੂਨ ਤੋਂ ਬਦਲ ਜਾਏਗੀ ਭਾਰਤੀ ਕਰੰਸੀ ! ਪਲਾਸਟਿਕ ਦੇ ਨੋਟਾਂ ਬਾਰੇ ਸਰਕਾਰ ਨੇ ਦੇ'ਤਾ ਵੱਡਾ ਬਿਆਨ
ਲਾਰਜਕੈਪ, ਮਿਡਕੈਪ ਅਤੇ ਸਮਾਲਕੈਪ ਫੰਡਸ ’ਚ ਵੀ ਗਿਰਾਵਟ
ਮਈ ’ਚ ਲੱਗਭਗ ਸਾਰੀਆਂ ਪ੍ਰਮੁੱਖ ਇਕੁਇਟੀ ਕੈਟਾਗਰੀਆਂ ’ਚ ਨਿਵੇਸ਼ ਘਟਿਆ। ਲਾਰਜਕੈਪ ਫੰਡਸ ’ਚ ਨਿਵੇਸ਼ 2,524 ਕਰੋੜ ਤੋਂ ਘਟ ਕੇ 1,593 ਕਰੋੜ ਰੁਪਏ ਰਿਹਾ। ਮਿਡਕੈਪ ਫੰਡਸ ’ਚ ਨਿਵੇਸ਼ 6,551 ਕਰੋੜ ਤੋਂ ਘਟ ਕੇ 4,385 ਕਰੋੜ ਰੁਪਏ ’ਤੇ ਆ ਗਿਆ। ਸਮਾਲਕੈਪ ਫੰਡਸ ’ਚ ਨਿਵੇਸ਼ 6,885 ਕਰੋੜ ਤੋਂ ਘਟ ਕੇ 4,496 ਕਰੋੜ ਰੁਪਏ ਰਹਿ ਗਿਆ। ਹਾਲਾਂਕਿ ਸਮਾਲਕੈਪ ਫੰਡਸ ’ਚ ਨਿਵੇਸ਼ ਸਭ ਤੋਂ ਜ਼ਿਆਦਾ ਰਿਹਾ ਪਰ ਇੱਥੇ ਵੀ ਗਿਰਾਵਟ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ : ਰਾਤੋਂ-ਰਾਤ ਬੰਦ ਹੋ ਗਈ ਦੇਸ਼ ਦੀ ਮਸ਼ਹੂਰ ਕੰਪਨੀ, 700 ਮੁਲਾਜ਼ਮ ਹੋ ਗਏ ਬੇਰੁਜ਼ਗਾਰ
ਡੈੱਟ ਮਿਊਚੁਅਲ ਫੰਡ ’ਚੋਂ ਵੱਡੀ ਨਿਕਾਸੀ
ਮਈ ’ਚ ਡੈੱਟ ਮਿਊਚੁਅਲ ਫੰਡਸ ’ਚੋਂ ਭਾਰੀ ਨਿਕਾਸੀ ਦਰਜ ਕੀਤੀ ਗਈ। ਇਸ ਦੌਰਾਨ ਨਿਵੇਸ਼ਕਾਂ ਨੇ ਕਰੀਬ 96,948 ਕਰੋੜ ਰੁਪਏ ਕੱਢ ਲਏ। ਅਪ੍ਰੈਲ ’ਚ ਇਸੇ ਕੈਟਾਗਰੀ ’ਚ 2.47 ਲੱਖ ਕਰੋੜ ਰੁਪਏ ਦਾ ਨਿਵੇਸ਼ ਆਇਆ ਸੀ। ਲਿਕਵਿਡ ਫੰਡ ਅਤੇ ਮਨੀ ਮਾਰਕੀਟ ਫੰਡ ਤੋਂ ਸਭ ਤੋਂ ਜ਼ਿਆਦਾ ਪੈਸਾ ਕੱਢਿਆ ਗਿਆ। ਸਿਰਫ ਕ੍ਰੈਡਿਟ ਰਿਸਕ ਫੰਡਸ ’ਚ ਮਾਮੂਲੀ ਨਿਵੇਸ਼ ਦੇਖਣ ਨੂੰ ਮਿਲਿਆ।
ਹਾਈਬ੍ਰਿਡ ਫੰਡਸ ਦਾ ਵੀ ਐਟਰੈਕਸ਼ਨ ਘਟਿਆ
ਹਾਈਬ੍ਰਿਡ ਫੰਡਸ ’ਚ ਮਈ ਦੌਰਾਨ 10,560 ਕਰੋੜ ਰੁਪਏ ਦਾ ਨਿਵੇਸ਼ ਆਇਆ, ਜੋ ਅਪ੍ਰੈਲ ਦੇ ਮੁਕਾਬਲੇ ਲੱਗਭਗ 49 ਫੀਸਦੀ ਘੱਟ ਹੈ। ਹਾਲਾਂਕਿ ਆਰਬਿਟ੍ਰੇਜ ਫੰਡ ਅਤੇ ਮਲਟੀ ਐਸੈੱਟ ਐਲੋਕੇਸ਼ਨ ਫੰਡਸ ’ਚ ਨਿਵੇਸ਼ਕਾਂ ਦੀ ਦਿਲਚਸਪੀ ਬਣੀ ਰਹੀ।
ਗੋਲਡ ਈ. ਟੀ. ਐੱਫ. ਅਤੇ ਇੰਡੈਕਸ ਫੰਡ ’ਚ ਵੀ ਸੁਸਤੀ
ਗੋਲਡ ਈ. ਟੀ. ਐੱਫ., ਇੰਡੈਕਸ ਫੰਡ ਅਤੇ ਹੋਰ ਈ. ਟੀ. ਐੱਫ. ’ਚ ਨਿਵੇਸ਼ ’ਚ ਵੀ ਵੱਡੀ ਗਿਰਾਵਟ ਦਰਜ ਕੀਤੀ ਗਈ। ਇਨ੍ਹਾਂ ਯੋਜਨਾਵਾਂ ’ਚ ਕੁੱਲ ਨਿਵੇਸ਼ ਘਟ ਕੇ ਸਿਰਫ 362 ਕਰੋੜ ਰੁਪਏ ਰਹਿ ਗਿਆ, ਜਦੋਂਕਿ ਅਪ੍ਰੈਲ ’ਚ ਇਹ ਅੰਕੜਾ 20,082 ਕਰੋੜ ਰੁਪਏ ਸੀ। ਗੋਲਡ ਈ. ਟੀ. ਐੱਫ. ਤੋਂ 725 ਕਰੋੜ ਰੁਪਏ ਦੀ ਨਿਕਾਸੀ ਵੀ ਦਰਜ ਕੀਤੀ ਗਈ।
ਇਹ ਵੀ ਪੜ੍ਹੋ : ਦੇਸ਼ ਭਰ 'ਚ ਹੋ ਗਈ Cash ਦੀ ਕਮੀ, ਕਈ ਸੂਬਿਆਂ ਦੇ ATM 'ਤੇ ਨਹੀਂ ਮਿਲ ਰਹੀ ਨਕਦੀ
ਇਹ ਵੀ ਪੜ੍ਹੋ : PAN ਬਣਵਾਉਣ ਦੇ ਅੱਜ ਤੋਂ ਬਦਲ ਗਏ ਨਿਯਮ, ਹੁਣ ਇਨ੍ਹਾਂ ਦਸਤਾਵੇਜ਼ਾਂ ਤੋਂ ਬਿਨਾਂ ਨਹੀਂ ਬਣੇਗਾ Card
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਭਾਰਤ 'ਚ ਨਹੀਂ ਆਵੇਗੀ ਤੇਲ ਦੀ ਕਮੀ ! ਕੀਮਤਾਂ 'ਚ ਵਾਧਾ ਕਰਨ ਦੀ ਵੀ ਨਹੀਂ ਪਵੇਗੀ ਲੋੜ, ਇਸ ਦੇਸ਼ ਨੇ ਦਿੱਤਾ Offer
NEXT STORY