ਨਵੀਂ ਦਿੱਲੀ- ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਵਿਚ ਤੁਹਾਡਾ ਬੇਸਿਕ ਸੇਵਿੰਗ ਖਾਤਾ ਹੈ ਤਾਂ 1 ਜੁਲਾਈ 2021 ਤੋਂ ਨਿਯਮ ਬਦਲ ਰਹੇ ਹਨ। ਬੈਂਕ ਵੱਲੋਂ ਏ. ਟੀ. ਐੱਮ. ਤੇ ਸ਼ਾਖਾ ਵਿਚ ਪੈਸੇ ਕਢਾਉਣ ਅਤੇ ਚੈੱਕ ਨਾਲ ਜੁੜੇ ਚਾਰਜਾਂ ਵਿਚ ਸੋਧ ਕੀਤੀ ਗਈ ਹੈ, ਜੋ ਜੁਲਾਈ ਤੋਂ ਪ੍ਰਭਾਵੀ ਹੋ ਜਾਵੇਗੀ।
ਹੁਣ ਮਹੀਨੇ ਵਿਚ ਸਿਰਫ਼ ਚਾਰ ਵਾਰ ਹੀ ਬਿਨਾਂ ਕਿਸੇ ਚਾਰਜ ਦੇ ਪੈਸੇ ਕਢਾ ਸਕੋਗੇ। 5ਵੀਂ ਵਾਰ ਨਿਕਾਸੀ ਤੋਂ ਬੈਂਕ ਚਾਰਜ ਵਸੂਲ ਕਰੇਗਾ। ਇਸ ਵਿਚ ਸ਼ਾਖਾ ਦੇ ਨਾਲ-ਨਾਲ ਏ. ਟੀ. ਐੱਮ. 'ਤੇ ਕੀਤੀ ਜਾਣ ਵਾਲੀ ਟ੍ਰਾਂਜੈਕਸ਼ਨ ਵੀ ਸ਼ਾਮਲ ਹੈ। ਬੈਂਕ ਸ਼ਾਖਾ ਅਤੇ ਏ. ਟੀ. ਐੱਮ. ਵਿਚ ਮੁਫ਼ਤ ਨਿਕਾਸੀ ਦੀ ਇਹ ਸੀਮਾ ਸਮਾਪਤ ਹੋਣ 'ਤੇ ਐੱਸ. ਬੀ. ਆਈ. ਪ੍ਰਤੀ ਨਿਕਾਸੀ 15 ਰੁਪਏ ਚਾਰਜ ਲਵੇਗਾ, ਜਿਸ ਵਿਚ ਜੀ. ਐੱਸ. ਟੀ. ਵੀ ਜੁੜੇਗਾ, ਯਾਨੀ ਤਕਰੀਬਨ 18 ਰੁਪਏ ਚਾਰਜ ਦੇ ਤੌਰ 'ਤੇ ਵਸੂਲ ਕੀਤੇ ਜਾਣਗੇ। ਕੁੱਲ ਮਿਲਾ ਬੇਸਿਕ ਬਚਤ ਖਾਤੇ ਵਾਲੇ 4 ਵਾਰ ਹੀ ਨਿਕਾਸੀ ਮੁਫ਼ਤ ਕਰ ਸਕਦੇ ਹਨ।
ਇਹ ਵੀ ਪੜ੍ਹੋ- ਫੋਨ ਖ਼ਰੀਦਣਾ ਹੈ ਤਾਂ ਕਰੋ ਥੋੜ੍ਹਾ ਇੰਤਜ਼ਾਰ, ਸੈਮਸੰਗ ਕਰਨ ਜਾ ਰਿਹੈ ਇਹ ਧਮਾਕਾ
ਉੱਥੇ ਹੀ, ਬੈਂਕ ਬੀ. ਐੱਸ. ਬੀ. ਡੀ. ਖਾਤਾਧਾਰਕਾਂ ਨੂੰ ਇਕ ਵਿੱਤੀ ਸਾਲ ਵਿਚ 10 ਚੈੱਕ ਵਾਲੀ ਕਾਪੀ ਮੁਫ਼ਤ ਦੇਵੇਗਾ। ਇਸ ਤੋਂ ਬਾਅਦ 10 ਚੈੱਕਾਂ ਵਾਲੀ ਦੂਜੀ ਕਾਪੀ ਲਈ 40 ਰੁਪਏ ਚਾਰਜ ਲੱਗੇਗਾ। 25 ਚੈੱਕਾਂ ਵਾਲੀ ਕਾਪੀ ਚਾਹੀਦੀ ਹੋਵੇਗੀ ਤਾਂ 75 ਰੁਪਏ ਖਾਤੇ ਵਿਚੋਂ ਕੱਟੇ ਜਾਣਗੇ। ਐਮਰਜੈਂਸੀ ਚੈੱਕ ਬੁੱਕ ਲਈ 50 ਰੁਪਏ ਲੱਗਣਗੇ, ਜਿਸ ਵਿਚ 10 ਚੈੱਕ ਸ਼ਾਮਲ ਹੋਣਗੇ। ਇਨ੍ਹਾਂ ਚਾਰਜਾਂ 'ਤੇ ਜੀ. ਐੱਸ. ਟੀ. ਵੀ ਲੱਗੇਗਾ। ਸੀਨੀਅਰ ਨਾਗਰਿਕਾਂ ਨੂੰ ਚੈੱਕ ਬੁੱਕ 'ਤੇ ਨਵੇਂ ਸਰਵਿਸ ਚਾਰਜ ਤੋਂ ਛੋਟ ਦਿੱਤੀ ਗਈ ਹੈ। ਇਸ ਦੇ ਨਾਲ ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਐੱਸ. ਬੀ. ਆਈ. ਅਤੇ ਗੈਰ-ਐੱਸ. ਬੀ. ਆਈ. ਬੈਂਕ ਸ਼ਾਖਾਵਾਂ 'ਤੇ ਬੀ. ਐੱਸ. ਬੀ. ਡੀ. ਖਾਤਾਧਾਰਕਾਂ ਵੱਲੋਂ ਗੈਰ-ਵਿੱਤੀ ਲੈਣ-ਦੇਣ 'ਤੇ ਕੋਈ ਚਾਰਜ ਨਹੀਂ ਲੱਗੇਗਾ। ਇਸ ਤੋਂ ਇਲਾਵਾ ਟ੍ਰਾਂਸਫਰ ਟ੍ਰਾਂਜੈਕਸ਼ਨ ਵੀ ਮੁਫ਼ਤ ਹੋਵੇਗੀ। ਗੌਰਤਲਬ ਹੈ ਕਿ ਇਨ੍ਹਾਂ ਨੂੰ ਜ਼ੀਰੋ ਬੈਲੰਸ ਖਾਤਾ ਵੀ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ 'ਚ 3 ਰੁਪਏ ਤੋਂ ਵੱਧ ਦਾ ਉਛਾਲ, ਪੰਜਾਬ 'ਚ ਮੁੱਲ ਇੰਨੇ ਤੋਂ ਪਾਰ
ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 13 ਪੈਸੇ ਮਜ਼ਬੂਤ
NEXT STORY