ਨਵੀਂ ਦਿੱਲੀ – ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਘਪਲੇ ਦੇ ਦੋਸ਼ੀ ਮੇਹੁਲ ਚੋਕਸੀ ਵਲੋਂ ਗੁਜਰਾਤ ਦੇ ਇਕ ਜਿਊਲਰ ਨਾਲ 108 ਕਿਲੋ ਸੋਨੇ ਦੀ ਠੱਗੀ ਦਾ ਮਾਮਲਾ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਪਹੁੰਚ ਗਿਆ। ਜਸਟਿਸ ਦੀਪਕ ਗੁਪਤਾ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਜਿਊਲਰ ਦਿਗਵਿਜੇ ਿਸੰਘ ਜਡੇਜਾ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕਿਹਾ ਕਿ ਉਹ ਉਮੀਦ ਕਾਇਮ ਰੱਖਣ। ਬੈਂਚ ਨੇ ਪਟੀਸ਼ਨਕਰਤਾ ਨੂੰ ਇਜਾਜ਼ਤ ਦਿੱਤੀ ਕਿ ਉਹ ਮੇਹੁਲ ਬਾਰੇ ਜਾਰੀ ਨੋਟਿਸ ਨੂੰ ਅਖਬਾਰਾਂ ਵਿਚ ਛਪਵਾ ਕੇ ਜਨਤਕ ਕਰੇ। ਗੁਪਤਾ ਨੇ ਕਿਹਾ ਕਿ ਉਨ੍ਹਾਂ ਨੇ ਅਖਬਾਰ ਵਿਚ ਪੜ੍ਹਿਆ ਹੈ ਕਿ ਮੇਹੁਲ ਐਂਟੀਗੁਆ ਵਿਚ ਹੈ ਅਤੇ ਉਸ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਮੇਹੁਲ ਚੋਕਸੀ ਨੂੰ ਜਾਰੀ ਨੋਟਿਸ ਨੂੰ ਉਸ ਦੇ ਆਖਰੀ ਘਰ ਅਤੇ ਅਖਬਾਰਾਂ ਵਿਚ ਦੇਣ ਲਈ ਕਿਹਾ ਹੈ।
ਭ੍ਰਿਸ਼ਟਾਚਾਰ ਖਿਲਾਫ ਸੀ.ਬੀ.ਡੀ.ਟੀ. ਦੀ ਵੱਡੀ ਕਾਰਵਾਈ, 15 ਨੌਕਰਸ਼ਾਹਾਂ ਨੂੰ ਜ਼ਬਰਦਸਤੀ ਕੀਤਾ ਰਿਟਾਇਰ
NEXT STORY