ਬਿਜ਼ਨੈੱਸ ਡੈਸਕ : ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਇਕ ਵਾਰ ਫਿਰ ਸਟਾਕ ਸੁਝਾਅ ਦੇਣ ਵਾਲੇ 10 ਬਾਜ਼ਾਰ ਮਾਹਰਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਦਰਅਸਲ ਵਿੱਚ ਇਹ ਮਾਰਕੀਟ ਮਾਹਿਰ ਇੱਕ ਬਿਜ਼ਨੈੱਸ ਚੈਨਲ 'ਤੇ ਆ ਕੇ ਸਟਾਕ ਸੁਝਾਅ ਦਿੰਦੇ ਸਨ ਅਤੇ ਭੋਲੇ-ਭਾਲੇ ਨਿਵੇਸ਼ਕਾਂ ਨੂੰ ਗੁੰਮਰਾਹ ਕਰਦੇ ਸਨ।
ਇਹ ਵੀ ਪੜ੍ਹੋ - Amazon ਤੇ Flipkart ਨੂੰ ਟੱਕਰ ਦੇਣ ਦੀ ਤਿਆਰੀ 'ਚ ਸਰਕਾਰ, ਹੁਣ ਵੇਚੇਗੀ ਅਗਰਬਤੀ ਤੇ ਟੁੱਥਬਰੱਸ਼
ਸੇਬੀ ਨੇ ਆਪਣੀ ਜਾਂਚ 'ਚ ਪਾਇਆ ਕਿ ਇਹ ਗੈਸਟ ਮਾਰਕਿਟ ਮਾਹਿਰ ਕਿਸੇ ਬਿਜ਼ਨਸ ਨਿਊਜ਼ ਚੈਨਲ 'ਤੇ ਸਟਾਕ ਸਿਫਾਰਿਸ਼ਾਂ ਦੇਣ ਤੋਂ ਪਹਿਲਾਂ ਹੀ ਕੁਝ ਸਟਾਕ ਬ੍ਰੋਕਰਾਂ ਨੂੰ ਆਪਣੀਆਂ ਸਿਫਾਰਿਸ਼ਾਂ ਬਾਰੇ ਅਗਾਊਂ ਜਾਣਕਾਰੀ ਸਾਂਝੀ ਕਰਦੇ ਸਨ। ਅਜਿਹੀ ਸਥਿਤੀ ਵਿੱਚ ਫਰਮਾਂ ਇਹ ਸ਼ੇਅਰ ਪਹਿਲਾਂ ਹੀ ਲੈ ਲੈਂਦੀਆਂ ਸਨ। ਜਦੋਂ ਉਹ ਸਿਫ਼ਾਰਸ਼ ਕਰਦੈ ਤਾਂ ਕੀਮਤ ਵੱਧ ਜਾਂਦੀਆਂ ਸਨ। ਉਸ ਸਮੇਂ ਉਹ ਇਸਨੂੰ ਵੇਚ ਕੇ ਚਲੇ ਜਾਂਦੇ। ਇਸ ਮਾਮਲੇ ਵਿੱਚ ਆਮ ਨਿਵੇਸ਼ਕਾਂ ਨੂੰ ਨੁਕਸਾਨ ਉਠਾਉਣਾ ਪਿਆ। ਇਸ ਦੇ ਨਾਲ ਹੀ ਇਸ ਤਰੀਕੇ ਨਾਲ ਮਾਰਕੀਟ ਮਾਹਿਰ ਅਤੇ ਫਰਮਾਂ ਮਿਲ ਕੇ ਮੋਟੀ ਕਮਾਈ ਕਰਦੇ ਸਨ।
ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਨਹੀਂ ਮਿਲੇਗੀ ਅਜੇ ਰਾਹਤ, ਕਰਨਾ ਪੈ ਸਕਦੈ ਲੰਬਾ ਇੰਤਜ਼ਾਰ
ਪ੍ਰਾਪਤ ਜਾਣਕਾਰੀ ਅਨੁਸਾਰ ਸੇਬੀ ਨੇ ਆਪਣੇ ਅੰਤਰਿਮ ਹੁਕਮ ਵਿੱਚ ਕਿਹਾ ਕਿ ਗੈਸਟ ਮਾਰਕਿਟ ਮਾਹਿਰਾਂ ਕਿਰਨ ਜਾਧਵ, ਆਸ਼ੀਸ਼ ਕੇਲਕਰ, ਹਿਮਾਂਸ਼ੂ ਗੁਪਤਾ, ਮੁਦਿਤ ਗੋਇਲ ਅਤੇ ਸਿਮੀ ਭੌਮਿਕ, ਨਿਰਮਲ ਕੁਮਾਰ ਸੋਨੀ, ਪਾਰਥ ਸਾਰਥੀ ਧਰ, ਐੱਸ.ਏ.ਆਰ. ਤੋਂ ਸਟਾਕ ਸਿਫ਼ਾਰਿਸ਼ਾਂ ਸਬੰਧੀ ਅਗਾਊਂ ਸੂਚਨਾ ਦੇ ਆਧਾਰ 'ਤੇ ਐਸ.ਏ.ਆਰ. ਕਮੋਡਿਟੀਜ਼ ਪ੍ਰਾਈਵੇਟ ਲਿਮਟਿਡ, ਮਨਨ ਸ਼ੇਅਰਕਾਮ ਪ੍ਰਾਈਵੇਟ ਲਿਮਟਿਡ ਅਤੇ ਕਨ੍ਹਈਆ ਟ੍ਰੇਡਿੰਗ ਕੰਪਨੀ ਨੇ ਇਨ੍ਹਾਂ ਸੌਦਿਆਂ ਨੂੰ ਪੂਰਾ ਕਰਕੇ ਮੁਨਾਫਾ ਕਮਾਇਆ। ਇਸ ਕਾਰਨ ਉਨ੍ਹਾਂ 'ਤੇ ਪਾਬੰਦੀ ਲਗਾਈ ਗਈ ਹੈ। ਉਹ ਹੁਣ ਬਾਜ਼ਾਰ ਵਿੱਚ ਵਪਾਰ ਨਹੀਂ ਕਰ ਸਕਣਗੇ।
ਇਹ ਵੀ ਪੜ੍ਹੋ - ਇੱਕ ਪੈਨ ਕਾਰਡ ਨਾਲ ਜੋੜੇ 1000 ਤੋਂ ਵੱਧ ਖਾਤੇ, ਇੰਝ RBI ਦੇ ਰਾਡਾਰ 'ਤੇ ਆਇਆ Paytm ਪੇਮੈਂਟਸ ਬੈਂਕ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੇਬੀ ਨੇ ਇੱਕ ਹੋਰ ਬਿਜ਼ਨਸ ਚੈਨਲ ਦੇ ਐਂਕਰ 'ਤੇ ਪਾਬੰਦੀ ਲਗਾਈ ਸੀ। ਸੇਬੀ ਨੇ ਸ਼ੋਅ ਦੇ ਐਂਕਰ ਨੂੰ ਫਰੰਟ ਰਨਿੰਗ ਦੇ ਮਾਮਲੇ 'ਚ 2.95 ਕਰੋੜ ਰੁਪਏ ਵਾਪਸ ਕਰਨ ਲਈ ਕਿਹਾ ਸੀ। ਇਹ ਉਹ ਪੈਸਾ ਸੀ ਜੋ ਸ਼ੇਅਰ ਵੇਚ ਕੇ ਕਮਾਇਆ ਗਿਆ ਸੀ। ਇਸ ਤੋਂ ਇਲਾਵਾ, ਉਸਨੂੰ, ਉਸਦੀ ਮਾਂ ਅਤੇ ਉਸਦੀ ਪਤਨੀ ਨੂੰ ਸਟਾਕ ਮਾਰਕੀਟ ਵਿੱਚ ਵਪਾਰ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।
ਇਹ ਵੀ ਪੜ੍ਹੋ - 20 ਸਾਲ ਦੀ ਹੋਈ Facebook, Mark Zuckerberg ਨੇ ਸਾਂਝੀ ਕੀਤੀ 2004 ਦੀ ਪ੍ਰੋਫਾਈਲ ਫੋਟੋ, ਆਖੀ ਇਹ ਗੱਲ
ਸੇਬੀ ਨੇ ਸ਼ੇਅਰਾਂ ਦੀ ਕਥਿਤ ਹੇਰਾਫੇਰੀ ਰਾਹੀਂ ਇਨ੍ਹਾਂ ਇਕਾਈਆਂ ਦੁਆਰਾ ਇਕੱਠੇ ਕੀਤੇ 7.41 ਕਰੋੜ ਰੁਪਏ ਦੇ ਗੈਰ-ਕਾਨੂੰਨੀ ਲਾਭ ਨੂੰ ਜ਼ਬਤ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ। ਸੇਬੀ ਨੇ ਕਿਹਾ ਕਿ ਇਨ੍ਹਾਂ ਇਕਾਈਆਂ ਨੇ ਅਜਿਹੇ ਸ਼ੇਅਰ ਸੌਦਿਆਂ ਦੇ ਨਿਪਟਾਰੇ ਤੋਂ 7.41 ਕਰੋੜ ਰੁਪਏ ਦਾ ਗੈਰ-ਕਾਨੂੰਨੀ ਮੁਨਾਫਾ ਕਮਾਇਆ ਅਤੇ ਇਹ ਮੁਨਾਫਾ ਵੀ ਮਹਿਮਾਨ ਮਾਹਿਰਾਂ ਨਾਲ ਸਹਿਮਤੀ ਅਨੁਸਾਰ ਸਾਂਝਾ ਕੀਤਾ ਗਿਆ। ਰੈਗੂਲੇਟਰ ਨੇ ਕਿਹਾ ਕਿ ਇਸ ਤਰ੍ਹਾਂ ਇਹ ਸਾਰੀਆਂ ਸੰਸਥਾਵਾਂ ਸੌਦਾ ਨਿਪਟਾਰੇ ਨਾਲ ਹੋਈ ਰਕਮ ਨੂੰ ਜ਼ਬਤ ਕਰਨ ਲਈ ਸਾਂਝੇ ਤੌਰ 'ਤੇ ਅਤੇ ਵੱਖਰੇ ਤੌਰ 'ਤੇ ਜਵਾਬਦੇਹ ਹਨ।
ਇਹ ਵੀ ਪੜ੍ਹੋ - ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਕੀਤਾ ਅਪਡੇਟ, ਜਾਣੋ ਕਿਥੇ ਹੋਇਆ ਸਸਤਾ ਤੇ ਮਹਿੰਗਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁੰਬਈ ਜਾ ਰਹੇ ਇੰਡੀਗੋ ਜਹਾਜ਼ ਦੀ ਦਿੱਲੀ 'ਚ ਐਮਰਜੈਂਸੀ ਲੈਂਡਿੰਗ, ਜਾਣੋ ਕੀ ਹੈ ਮਾਮਲਾ
NEXT STORY