ਫਿਲੌਰ(ਭਾਖੜੀ)-ਮਾਮਲਾ ਅਟਵਾਲ ਹਾਊਸ ਕਾਲੋਨੀ ਦੇ ਐੱਮ. ਡੀ. ਗੋਰਾ ’ਤੇ ਗੈਂਗਸਟਰਾਂ ਵਲੋਂ ਗੋਲੀਆਂ ਚਲਾਉਣ ਦਾ ਹੈ। ਮੁਲਜ਼ਮ ਗੈਂਗਸਟਰ ਰਾਹੁਲ ਜੋ ਗੋਰਾ ’ਤੇ ਹਮਲਾ ਕਰਨ ਕੈਨੇਡਾ ਤੋਂ ਇਥੇ ਖਾਸ ਤੌਰ ’ਤੇ ਆਇਆ ਸੀ, ਘਟਨਾ ਦੇ 2 ਹਫਤੇ ਬੀਤ ਜਾਣ ਦੇ ਬਾਵਜੂਦ ਮੁਲਜ਼ਮ ਨੂੰ ਪੁਲਸ ਗ੍ਰਿਫਤਾਰ ਨਹੀਂ ਕਰ ਸਕੀ। ਅਖੀਰ ਗੋਰਾ ਨੇ ਮੁਲਜ਼ਮ ਦੀ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ 1 ਲੱਖ ਰੁਪਏ ਨਕਦ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਬਿਜਲੀ ਰਹੇਗੀ ਬੰਦ, ਇਹ ਇਲਾਕੇ ਹੋਣਗੇ ਪ੍ਰਭਾਵਿਤ
ਅਟਵਾਲ ਹਾਊਸ ਕਾਲੋਨੀ ਦੇ ਐੱਮ. ਡੀ. ਮਨਦੀਪ ਸਿੰਘ ਗੋਰਾ ਨੇ ਪੱਤਰਕਾਰ ਸਮਾਗਮ ਦਾ ਐਲਾਨ ਕੀਤਾ ਕਿ ਕੈਨੇਡਾ ਤੋਂ ਆਏ ਗੈਂਗਸਟਰ ਰਿਤਿਸ਼ ਉਰਫ ਰਾਹੁਲ ਜਿਸ ਨੇ 18 ਅਕਤੂਬਰ ਨੂੰ ਸ਼ਾਮ ਸਾਢੇ 5 ਵਜੇ ਆਪਣੇ ਸਾਥੀ ਨਾਲ ਉਨ੍ਹਾਂ ਦੇ ਦਫਤਰ ਦੇ ਬਾਹਰ ਆ ਕੇ ਉਨ੍ਹਾਂ ’ਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ ਸਨ। ਘਟਨਾ ਦੇ 2 ਹਫਤੇ ਬੀਤ ਜਾਣ ਦੇ ਬਾਵਜੂਦ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਉਨ੍ਹਾਂ ਕਿਹਾ ਕਿ ਹੁਣ ਤੱਕ ਜੋ ਜਾਣਕਾਰੀ ਮਿਲੀ ਹੈ, ਮੁਲਜ਼ਮ ਗੈਂਗਸਟਰ ਰਾਹੁਲ ਦੇ ਸਬੰਧ ਇਕ ਵੱਡੇ ਗੈਂਗ ਨਾਲ ਹਨ, ਜਿਸ ਕਾਰਨ ਉਨ੍ਹਾਂ ਨੂੰ ਮਾਰਨ ਲਈ ਗੈਂਗਸਟਰ ਰਾਹੁਲ ਨੂੰ ਵਿਦੇਸ਼ੀ ਗਲੋਕ ਪਿਸਤੌਲ ਦਿੱਤੀ ਗਈ ਸੀ।
ਇਹ ਵੀ ਪੜ੍ਹੋ- ਬੀਬੀਆਂ ਨੂੰ 1000 ਰੁਪਏ ਦੇਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ
ਮੁਲਜ਼ਮ ਦੇ ਨਾ ਫੜੇ ਜਾਣ ਕਾਰਨ ਹਰ ਸਮੇਂ ਉਹ ਡਰ ਦੇ ਸਾਏ ’ਚ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਉਹ ਕਾਰੋਬਾਰੀ ਹੈ। ਅੱਜ ਉਨ੍ਹਾਂ ਦੇ ਹਾਲਾਤ ਇਹ ਹੋ ਚੁੱਕੇ ਹਨ ਕਿ ਉਹ ਆਪਣੀ ਅਤੇ ਪਰਿਵਾਰ ਦੀ ਸੁਰੱਖਿਆ ਲਈ 7 ਹਥਿਆਰਬੰਦ ਗੰਨਮੈਨਾਂ ਨਾਲ ਨਿਕਲਦੇ ਹਨ। ਉਨ੍ਹਾਂ ਨੂੰ ਡਰ ਲੱਗਾ ਰਹਿੰਦਾ ਹੈ ਕਿ ਉਨ੍ਹਾਂ ’ਤੇ ਮੁੜ ਗੈਂਗਸਟਰ ਹਮਲਾ ਨਾ ਕਰ ਦੇਵੇ। ਗੋਰਾ ਨੇ ਅੱਜ ਐਲਾਨ ਕੀਤਾ ਕਿ ਜਿਹੜਾ ਵੀ ਕੋਈ ਗੈਂਗਸਟਰ ਰਾਹੁਲ ਦੇ ਸਬੰਧ ਵਿਚ ਪੁਲਸ ਨੂੰ ਜਾਣਕਾਰੀ ਦੇਵੇਗਾ, ਉਹ ਉਸ ਨੂੰ 1 ਲੱਖ ਰੁਪਏ ਨਕਦ ਇਨਾਮ ਦੇਣਗੇ ਅਤੇ ਉਸ ਦਾ ਨਾਂ ਵੀ ਗੁਪਤ ਰੱਖਣਗੇ। ਉਨ੍ਹਾਂ ਕਿਹਾ ਕਿ ਅਜਿਹੇ ਇਨਸਾਨ ਦਾ ਖੁੱਲ੍ਹੇ ’ਚ ਘੁੰਮਣਾ ਪੰਜਾਬ ਵਾਸੀਆਂ ਲਈ ਖਤਰਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਇਟਲੀ ਤੋਂ ਆਏ ਵਿਅਕਤੀ ਨੂੰ ਅੰਨ੍ਹੇਵਾਹ ਗੋਲੀਆਂ ਮਾਰ ਭੁੰਨਿਆ
ਦੂਜੇ ਪਾਸੇ ਡੀ. ਐੱਸ. ਪੀ. ਸਰਵਨ ਸਿੰਘ ਬੱਲ ਨੇ ਕਿਹਾ ਕਿ ਗੈਂਗਸਟਰ ਰਾਹੁਲ ਅਤੇ ਉਸ ਦਾ ਸਾਥ ਦੇਣ ਵਾਲਿਆਂ ਨੂੰ ਫੜਨ ਲਈ ਐੱਸ. ਐੱਸ. ਪੀ. ਜਲੰਧਰ ਵਲੋਂ 3 ਪੁਲਸ ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ’ਚ ਫਿਲੌਰ ਪੁਲਸ ਦੇ ਨਾਲ ਸੀ. ਆਈ. ਏ. ਜਲੰਧਰ ਦਿਹਾਤੀ ਅਤੇ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਪੁਲਸ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਜੇਲ ਵਿਚ ਡੱਕ ਦੇਵੇਗੀ।
ਇਹ ਵੀ ਪੜ੍ਹੋ- ਹਰਜਿੰਦਰ ਸਿੰਘ ਧਾਮੀ ਲਗਾਤਾਰ 5ਵੀਂ ਵਾਰ ਬਣੇ SGPC ਦੇ ਪ੍ਰਧਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ ਵੱਡੇ ਐਕਸ਼ਨ ਦੀ ਤਿਆਰੀ! ਵਿਜੀਲੈਂਸ ਨੇ ਸਮਾਰਟ ਸਿਟੀ ਦੇ ਘਪਲਿਆਂ ’ਤੇ ਜਾਂਚ ਕੀਤੀ ਤੇਜ਼
NEXT STORY