ਨਵੀਂ ਦਿੱਲੀ : ਮਾਰਕੀਟ ਰੈਗੂਲੇਟਰੀ ਸੇਬੀ ਨੇ ਮੰਗਲਵਾਰ ਨੂੰ ਸੀਜੀ ਪਾਵਰ ਐਂਡ ਇੰਡਸਟ੍ਰਿਅਲ ਸਲਿਊਸ਼ਨ ਦੇ ਸਾਬਕਾ ਚੇਅਰਮੈਨ ਗੌਤਮ ਥਾਪਰ ਅਤੇ ਤਿੰਨ ਹੋਰ ਸੰਸਥਾਵਾਂ 'ਤੇ ਫੰਡਾਂ ਦੀ ਦੁਰਵਰਤੋਂ ਅਤੇ ਕੰਪਨੀ ਦੇ ਵਿੱਤੀ ਵੇਰਵਿਆਂ ਦੀ ਗਲਤ ਰਿਪੋਰਟ ਕਰਨ ਲਈ ਪੰਜ ਸਾਲ ਦੀ ਪਾਬੰਦੀ ਸਮੇਤ ਜੁਰਮਾਨਾ ਲਗਾਇਆ ਹੈ। ਇਸ ਤੋਂ ਇਲਾਵਾ ਤਿੰਨ ਹੋਰ ਵਿਅਕਤੀਆਂ... ਕੰਪਨੀ ਦੇ ਸਾਬਕਾ ਮੁੱਖ ਵਿੱਤੀ ਅਧਿਕਾਰੀ (ਸੀਐਫਓ) ਵੀਆਰ ਵੈਂਕਟੇਸ਼ ਅਤੇ ਦੋ ਸਾਬਕਾ ਡਾਇਰੈਕਟਰਾਂ ਮਾਧਵ ਆਚਾਰੀਆ ਅਤੇ ਬੀ ਹਰੀਹਰਨ ਨੂੰ ਛੇ ਮਹੀਨਿਆਂ ਤੋਂ ਲੈ ਕੇ ਤਿੰਨ ਸਾਲ ਤੱਕ ਦੀ ਮਿਆਦ ਲਈ ਪਾਬੰਦੀ ਲਗਾਈ ਹੈ।
ਇਹ ਵੀ ਪੜ੍ਹੋ : ਸਰਕਾਰੀ ਵਾਹਨਾਂ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ , ਜਾਰੀ ਹੋਏ ਇਹ ਹੁਕਮ
ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਦੇ 248 ਪੰਨਿਆਂ ਦੇ ਹੁਕਮ ਅਨੁਸਾਰ ਇਸ ਮਾਮਲੇ ਵਿੱਚ ਕੁੱਲ 11 ਸੰਸਥਾਵਾਂ ਨੂੰ ਜੁਰਮਾਨਾ ਲਗਾਇਆ ਗਿਆ ਹੈ। ਹੋਰ ਇਕਾਈਆਂ ਕੇ.ਐਨ. ਨੀਲਕਾਂਤ, ਅਤੁਲ ਗੁਲਾਟੀ, ਆਦਿਤਿਆ ਬਿਰਲਾ ਫਾਈਨਾਂਸ ਲਿਮਟਿਡ ਅਤੇ ਇੰਡਸਇੰਡ ਬੈਂਕ ਹਨ। ਰੈਗੂਲੇਟਰ ਨੇ ਇਸ ਮਾਮਲੇ 'ਚ 11 ਇਕਾਈਆਂ 'ਤੇ ਕੁੱਲ 30.15 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਸੇਬੀ ਨੇ ਕਿਹਾ ਕਿ ਉਸਨੇ ਗੌਤਮ ਥਾਪਰ, ਅਵੰਤਾ ਹੋਲਡਿੰਗਜ਼, ਐਕਸ਼ਨ ਗਲੋਬਲ ਅਤੇ ਸੋਲਾਰਿਸ ਇੰਡਸਟਰੀਅਲ ਕੈਮੀਕਲਜ਼ ਨੂੰ ਪ੍ਰਤੀਭੂਤੀਆਂ ਬਾਜ਼ਾਰਾਂ ਤੋਂ ਪੰਜ ਸਾਲਾਂ ਲਈ ਪਾਬੰਦੀ ਲਗਾਈ ਹੈ।
ਥਾਪਰ 'ਤੇ 10 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ, ਜਦਕਿ ਤਿੰਨ ਹੋਰ ਯੂਨਿਟਾਂ 'ਤੇ 5-5 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਨੀਲਕਾਂਤ 'ਤੇ 10 ਲੱਖ ਰੁਪਏ, ਗੁਲਾਟੀ 'ਤੇ 5 ਲੱਖ ਰੁਪਏ ਅਤੇ ਆਦਿਤਿਆ ਬਿਰਲਾ ਫਾਈਨਾਂਸ ਲਿਮਟਿਡ ਅਤੇ ਇੰਡਸਇੰਡ ਬੈਂਕ 'ਤੇ 1-1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਸੇਬੀ ਨੇ ਕਿਹਾ ਕਿ ਇਨ੍ਹਾਂ ਸੰਸਥਾਵਾਂ ਨੇ ਫੰਡਾਂ ਦੀ ਦੁਰਵਰਤੋਂ ਕੀਤੀ ਅਤੇ ਕੰਪਨੀ ਦੇ ਵਿੱਤੀ ਵੇਰਵਿਆਂ ਬਾਰੇ ਗਲਤ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : 5ਜੀ ’ਚ ਮੁਕੇਸ਼ ਅੰਬਾਨੀ ਦੀ ਲੰਮੀ ਛਾਲ, ਰਿਲਾਇੰਸ ਨੇ ਅਮਰੀਕੀ ਕੰਪਨੀ ਸੈਨਮਿਨਾ ਨਾਲ ਪੂਰੀ ਕੀਤੀ ਡੀਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
OYO ਦਾ ਨਿੱਜੀ ਬਾਜ਼ਾਰ ਮੁੱਲ ਘਟ ਕੇ 6.5 ਬਿਲੀਅਨ ਡਾਲਰ ਹੋਇਆ
NEXT STORY