ਨਵੀਂ ਦਿੱਲੀ (ਭਾਸ਼ਾ) – ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਨੇ ਸੈਟਲਮੈਂਟ ਆਰਡਰਾਂ ਅਤੇ ਕੰਪਾਊਡਿੰਗ ’ਤੇ ਗਠਿਤ ਚਾਰ ਮੈਂਬਰੀ ਉੱਚ ਅਧਿਕਾਰ ਪ੍ਰਾਪਤ ਸਲਾਹਕਾਰ ਕਮੇਟੀ ਦਾ ਪੁਨਰਗਠਨ ਕੀਤਾ ਹੈ। ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਵਲੋਂ ਦਿੱਤੀ ਜਾਣਕਾਰੀ ਮੁਤਾਬਕ ਕਮੇਟੀ ਦੀ ਪ੍ਰਧਾਨਗੀ ਹੁਣ ਕਲਕੱਤਾ ਹਾਈਕੋਰਟ ਦੇ ਸਾਬਕਾ ਜਸਟਿਸ ਜੈ ਨਾਰਾਇਣ ਪਟੇਲ ਕਰਨਗੇ। ਇਸ ਤੋਂ ਪਹਿਲਾਂ ਕਮੇਟੀ ਦੀ ਪ੍ਰਧਾਨਗੀ ਬੰਬਈ ਹਾਈਕੋਰਟ ਦੇ ਰਿਟਾਇਰਡ ਜਸਟਿਸ ਵਿਜੇ ਸੀ ਡਾਗਾ ਕਰ ਰਹੇ ਸਨ। ਸੇਬੀ ਨੇ ਆਪਣੀ ਕਮੇਟੀ ’ਚ ਫੇਰਬਦਲ ਕਰਦੇ ਹੋਏ ਭਾਰਤੀ ਇਨਸਾਲਵੈਂਸੀ ਐਂਡ ਬੈਂਕਰਪਸੀ ਬੋਰਡ ਆਫ ਇੰਡੀਆ (ਆਈ. ਬੀ. ਬੀ. ਆਈ.) ਦੇ ਸਾਬਕਾ ਪ੍ਰਧਾਨ ਐੱਮ. ਐੱਸ. ਸਾਹੂ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਸਾਬਕਾ ਪ੍ਰਧਾਨ ਪੂਰਣਿਮਾ ਆਡਵਾਣੀ ਨੂੰ ਨਵੇਂ ਮੈਂਬਰ ਵਜੋਂ ਸੂਚੀਬੱਧ ਕੀਤਾ ਗਿਆ ਹੈ। ਭਾਰਤ ਸਰਕਾਰ ਦੇ ਕਾਨੂੰਨ ਅਤੇ ਨਿਆਂ ਮੰਤਰਾਲਾ ’ਚ ਸਾਬਕਾ ਕਾਨੂੰਨ ਸਕੱਤਰ ਪੀ. ਕੇ. ਮਲਹੋਤਰਾ ਕਮੇਟੀ ਦੇ ਮੈਂਬਰ ਵਜੋਂ ਬਣੇ ਰਹਿਣਗੇ।
ਮਾਰੂਤੀ ਦੀ ਵਿਕਰੀ ਜਨਵਰੀ ’ਚ 4 ਫੀਸਦੀ ਘਟੀ
NEXT STORY