ਨਵੀਂ ਦਿੱਲੀ- ਰਿਪੋਰਟਾਂ ਵਿਚ ਦਿੱਤੀ ਜਾਣਕਾਰੀ ਮੁਤਾਬਕ, ਸੇਬੀ ਨੇ ਆਦਿੱਤਿਆ ਬਿਰਲਾ ਸਨ ਲਾਈਫ ਏ. ਐੱਮ. ਸੀ. ਦੇ ਆਈ. ਪੀ. ਓ. ਦੀ ਡੀ. ਐੱਚ. ਆਰ. ਪੀ. ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦਾ ਆਈ. ਪੀ. ਓ. ਸਤੰਬਰ-ਅਕਤੂਬਰ ਵਿਚ ਆ ਸਕਦਾ ਹੈ।
ਰਿਪੋਰਟਾਂ ਦਾ ਕਹਿਣਾ ਹੈ ਕਿ ਇਸ ਦੇ ਆਈ. ਪੀ. ਓ. ਦਾ ਆਕਾਰ 2,500 ਕਰੋੜ ਰੁਪਏ ਹੋ ਸਕਦਾ ਹੈ। ਇਹ ਪੂਰੀ ਤਰ੍ਹਾਂ ਆਫਰ ਫਾਰ ਸੇਲ ਹੋਵੇਗਾ।
ਗੌਰਤਲਬ ਹੈ ਕਿ ਮੌਜੂਦਾ ਸਮੇਂ ਇਸ ਕੰਪਨੀ ਵਿਚ ਸਨ ਲਾਈਫ ਦੀ ਹਿੱਸੇਦਾਰੀ 49 ਫ਼ੀਸਦੀ ਹਿੱਸੇਦਾਰੀ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਇਸ ਆਫਰ ਫਾਰ ਸੇਲ ਵਿਚ ਆਦਿੱਤਿਆ ਬਿਰਲਾ ਵੀ ਆਪਣੀ 1 ਫ਼ੀਸਦੀ ਹਿੱਸੇਦਾਰੀ ਵੇਚੇਗੀ। ਮੌਜੂਦੀ ਸਮੇਂ ਆਦਿੱਤਿਆ ਬਿਰਲਾ ਸਨ ਲਾਈਫ ਏ. ਐੱਮ. ਸੀ. ਵਿਚ ਆਦਿੱਤਿਆ ਬਿਰਲਾ ਦੀ 51 ਫ਼ੀਸਦੀ ਹਿੱਸੇਦਾਰੀ ਹੈ। ਆਦਿੱਤਿਆ ਬਿਰਲਾ ਸਨ ਲਾਈਫ ਨੇ ਅਪ੍ਰੈਲ ਵਿਚ ਆਈ. ਪੀ. ਓ. ਲਈ ਡੀ. ਐੱਚ. ਆਰ. ਪੀ. ਦਾਖ਼ਲ ਕੀਤਾ ਸੀ ਪਰ ਸੇਬੀ ਨੇ ਇਸ 'ਤੇ ਆਪਣਾ ਫ਼ੈਸਲਾ ਟਾਲ ਦਿੱਤਾ ਸੀ।
ਵੇਦਾਂਤਾ ਦੇ ਪ੍ਰਧਾਨ ਅਨਿਲ ਅੱਗਰਵਾਲ ਬੋਲੇ, ਖਾਨ ਅਤੇ ਖਣਿਜ ਬਿੱਲ 2021 ਗੇਮ ਚੇਂਜਰ ਹੋ ਸਕਦੈ ਸਾਬਤ
NEXT STORY