ਨਵੀਂ ਦਿੱਲੀ (ਇੰਟ.) - ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਸਮਾਲ ਕੈਪ ਸਟਾਕ ਦੇ ਭਾਅ ’ਚ ਕਥਿਤ ਹੇਰਾਫੇਰੀ ਕਰਨ ਨੂੰ ਲੈ ਕੇ ਸਖ਼ਤ ਕਾਰਵਾਈ ਕੀਤੀ ਹੈ। ਸੇਬੀ ਨੇ ਇਨ੍ਹਾਂ ਸਮਾਲਕੈਪ ਸਟਾਕ ਦੇ ਕਥਿਤ ਹੇਰਾਫੇਰੀ ਨੂੰ ਲੈ ਕੇ 135 ਸੰਸਥਾਨਾਂ ਖ਼ਿਲਾਫ਼ ਅੰਤਰਿਮ ਆਦੇਸ਼ ਪਾਸ ਕਰਦੇ ਹੋਏ ਇਨ੍ਹਾਂ ’ਤੇ ਸਕਿਓਰਿਟੀਜ਼ ਮਾਰਕੀਟ ਤੋਂ ਪਾਬੰਦੀ ਲਾ ਦਿੱਤੀ ਹੈ। ਇਸ ਦੇ ਨਾਲ ਹੀ ਇਨ੍ਹਾਂ ਸੰਸਥਾਨਾਂ ਖ਼ਿਲਾਫ਼ ਕਾਰਣ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਫਲੈਟ ਦੇਣ ’ਚ ਕੀਤੀ 5 ਸਾਲਾਂ ਦੀ ਦੇਰੀ, ਇਸ ਪ੍ਰਮੋਟਰ ’ਤੇ ਲੱਗਾ 16 ਲੱਖ ਰੁਪਏ ਦਾ ਜੁਰਮਾਨਾ
ਇਨ੍ਹਾਂ ਕੰਪਨੀਆਂ ਨਾਲ ਜੁੜਿਆ ਹੈ ਮਾਮਲਾ
ਮਾਰਕੀਟ ਰੈਗੂਲੇਟਰ ਨੇ ਮੌਰੀਆ ਉਦਯੋਗ ਲਿਮਟਿਡ, 7ਐੱਨ. ਆਰ. ਰਿਟੇਲ ਲਿਮਟਿਡ, ਦਾਰਜਲਿੰਗ ਰੋਪਵੇਅ ਕੰਪਨੀ ਲਿਮਟਿਡ, ਜੀ. ਬੀ. ਐੱਲ. ਇੰਡਸਟ੍ਰੀਜ਼ ਲਿਮਟਿਡ ਅਤੇ ਵਿਸ਼ਾਲ ਫੈਬ੍ਰਿਕਸ ਲਿਮਟਿਡ ਦੇ ਸ਼ੇਅਰਾਂ ਦੇ ਭਾਅ ’ਚ ਹੇਰਾਫੇਰੀ ਨੂੰ ਲੈ ਕੇ ਇਹ ਕਾਰਵਾਈ ਕੀਤੀ ਹੈ। ਇਸ ਤੋਂ ਇਲਾਵਾ ਰੈਗੂਲੇਟਰ ਨੇ ਨਿਯਮਾਂ ਦੀ ਪਹਿਲੀ ਨਜ਼ਰੇ ਉਲੰਘਣਾ ਕਰਨ ਲਈ 226 ਸੰਸਥਾਨਾਂ ਖ਼ਿਲਾਫ਼ ਕਾਰਣ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ। ਇਨ੍ਹਾਂ ਸੰਸਥਾਨਾਂ ਨੇ ਪੰਜ ਸਮਾਲਕੈਪ ਸ਼ੇਅਰਾਂ ਦੇ ਭਾਅ ’ਚ ਹੇਰਾਫੇਰੀ ਰਾਹੀਂ 144 ਕਰੋੜ ਰੁਪਏ ਬਣਾਏ। ਰੈਗੂਲੇਟਰ ਨੇ ਇਨ੍ਹਾਂ ਸੰਸਥਾਨਾਂ ਵਲੋਂ ਗਲਤ ਤਰੀਕੇ ਨਾਲ ਕਮਾਏ ਗਏ 126 ਕਰੋੜ ਰੁਪਏ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ ਹੈ।
ਇਹ ਵੀ ਪੜ੍ਹੋ : OLX ਗਰੁੱਪ ਨੇ ਦੁਨੀਆ ਭਰ 'ਚ 800 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਬਾਹਰ, ਜਾਣੋ ਕੀ ਹੈ ਕਾਰਨ
ਸੇਬੀ ਨੇ ਕਾਨੂੰਨ ਵਿਭਾਗ ਵਿਚ 25 ਅਧਿਕਾਰੀਆਂ ਦੀ ਨਿਯੁਕਤੀ ਲਈ ਮੰਗੀਆਂ ਅਰਜ਼ੀਆਂ
ਸੇਬੀ ਨੇ ਕਾਨੂੰਨ ਵਿਭਾਗ ਵਿਚ 24 ਗ੍ਰੇਡ-ਏ ਅਧਿਕਾਰੀ (ਸਹਾਇਕ ਪ੍ਰਬੰਧਕ) ਅਹੁਦੇ ਲਈ ਅਰਜ਼ੀਆਂ ਮੰਗੀਆਂ ਹਨ। ਅਰਜ਼ੀਦਾਤਾ ਆਨਲਾਈਨ ਮਾਧਿਅਮ ਰਾਹੀਂ 9 ਜੁਲਾਈ ਤੱਕ ਅਰਜ਼ੀਆਂ ਭੇਜ ਸਕਦੇ ਹਨ। ਸੇਬੀ ਇਨ੍ਹਾਂ ਅਹੁਦਿਆਂ ’ਤੇ ਭਰਤੀ ਲਈ ਅਗਸਤ-ਸਤੰਬਰ ਦੌਰਾਨ ਆਨਲਾਈ ਪ੍ਰੀਖਿਆ ਆਯੋਜਿਤ ਕਰੇਗਾ।
ਇਹ ਵੀ ਪੜ੍ਹੋ : Infosys ਦੇ ਸਹਿ-ਸੰਸਥਾਪਕ ਨੰਦਨ ਨੀਲੇਕਣੀ ਦਾ ਵੱਡਾ ਯੋਗਦਾਨ, IIT Bombay ਨੂੰ ਦਾਨ ਕੀਤੇ 315 ਕਰੋੜ ਰੁਪਏ
ਮਸਕ ਅਤੇ ਅੰਬਾਨੀ ਦਰਮਿਆਨ ਛਿੜੇਗੀ ‘ਜੰਗ’! ਭਾਰਤ ਆਉਣ ਲਈ ਬੇਤਾਬ ਸਟਾਰਲਿੰਕ ਇੰਟਰਨੈੱਟ
NEXT STORY