ਨਵੀਂ ਦਿੱਲੀ (ਭਾਸ਼ਾ) - ਸਿਕਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਨੇ ਛੇ ਕੰਪਨੀਆਂ ਵਿਚ ਬਿਨਾਂ ਆਗਿਆ ਹਿੱਸੇਦਾਰੀ ਖਰੀਦਣ ਨੂੰ ਲੈ ਕੇ ਐਨ.ਐਸ.ਈ. 'ਤੇ ਛੇ ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਨ੍ਹਾਂ ਵਿਚ ਸੀ.ਏ.ਐਮ.ਐਸ. ਅਤੇ ਪਾਵਰ ਐਕਸਚੇਂਜ ਇੰਡੀਆ ਲਿਮਟਿਡ ਸ਼ਾਮਲ ਹਨ। ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਨੇ ਸੀ.ਐਮ.ਐਸ. ਅਤੇ ਪਾਵਰ ਐਕਸਚੇਂਜ ਇੰਡੀਆ ਲਿਮਟਿਡ ਤੋਂ ਇਲਾਵਾ ਐਨ.ਐਸ.ਈ.ਆਈ.ਟੀ. ਲਿਮਟਿਡ, ਐਨ.ਐਸ.ਡੀ.ਐਲ. ਈ-ਗਵਰਨੈਂਸ ਬੁਨਿਆਦੀ ਢਾਂਚਾ ਲਿਮਟਡ (ਐਨ.ਐਸ.ਆਈ.ਐਲ.), ਮਾਰਕੀਟ ਸਿੰਪਲੀਫਾਈਡ ਇੰਡੀਆ ਲਿਮਟਿਡ (ਐਮ.ਐਸ.ਆਈ.ਐਲ.) ਅਤੇ ਰਸੀਵਰੇਬਲ ਐਕਸਚੇਂਜ ਆਫ਼ ਇੰਡੀਆ ਲਿਮਟਿਡ (ਆਰਐਕਸਆਈਐਲ) ਵਿਚ ਵੀ ਹਿੱਸੇਦਾਰੀ ਖਰੀਦੀ ਹੈ।
ਇਹ ਵੀ ਦੇਖੋ : ਇਸ ਸਾਲ ਮਹਿੰਗਾ ਅੰਡਾ ਤੇ ਚਿਕਨ ਖਾਣ ਲਈ ਰਹੋ ਤਿਆਰ , ਜਾਣੋ ਕਿਉਂ
ਸੇਬੀ ਨੇ ਐਨ.ਐਸ.ਈ. ਦੇ ਰੈਗੂਲੇਟਰੀ ਨਿਯਮਾਂ ਦੀ ਉਲੰਘਣਾ ਦੀ ਜਾਂਚ ਕੀਤੀ ਸੀ। ਇਸ ਸਮੇਂ ਦੌਰਾਨ ਸੇਬੀ ਨੇ ਪਾਇਆ ਕਿ ਐਨ.ਐਸ.ਈ. ਆਪਣੀ ਪੂਰੀ ਮਾਲਕੀ ਵਾਲੀ ਸਹਾਇਕ ਕੰਪਨੀ ਐਨ.ਐਸ.ਆਈ.ਸੀ.ਐਲ. ਜਾਂ ਸਿੱਧੇ ਤੌਰ 'ਤੇ ਉਪਰੋਕਤ ਛੇ ਕੰਪਨੀਆਂ ਵਿੱਚ ਹਿੱਸੇਦਾਰੀ ਲੈਣ ਵਿਚ ਸ਼ਾਮਲ ਸੀ। ਉਸਨੇ ਇਸ ਲਈ ਸੇਬੀ ਤੋਂ ਆਗਿਆ ਨਹੀਂ ਮੰਗੀ ਅਤੇ ਇਹ NSE ਦੇ ਸਟਾਕ ਐਕਸਚੇਂਜ ਦੇ ਤੌਰ 'ਤੇ ਕੰਮ ਕਰਨ ਦੇ ਆਪਣੇ ਅਸਲ ਕੰਮ ਨਾਲ ਜੁੜਿਆ ਨਹੀਂ ਹੈ। ਇਸ ਤਰ੍ਹਾਂ ਐਨ.ਐਸ.ਈ. ਨੇ ਐਸ.ਈ.ਸੀ.ਸੀ. ਦੇ ਨਿਯਮਾਂ ਦੀ ਉਲੰਘਣਾ ਕੀਤੀ। ਸੇਬੀ ਨੇ ਉਲੰਘਣਾ ਨੂੰ ਗੰਭੀਰ ਦੋਸ਼ ਮੰਨਦਿਆਂ ਐਨਐਸਈ 'ਤੇ ਛੇ ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ।
ਇਹ ਵੀ ਦੇਖੋ : ਗਾਂਧੀ ਜੈਅੰਤੀ 2020: ਜਾਣੋ ਪਹਿਲੀ ਵਾਰ ਕਦੋਂ ਆਈ 'ਨੋਟ' 'ਤੇ ਮਹਾਤਮਾ ਗਾਂਧੀ ਦੀ ਤਸਵੀਰ
ਅਕਤੂਬਰ ਮਹੀਨੇ ਸ਼ੁਰੂ ਹੋਵੇਗੀ ਬਜਟ ਤਿਆਰ ਕਰਨ ਦੀ ਪ੍ਰਕਿਰਿਆ, ਜਾਣੋ ਇਸ ਵਾਰ ਕੀ ਹੋਵੇਗਾ ਖ਼ਾਸ
NEXT STORY