ਨਵੀਂ ਦਿੱਲੀ — ਅਕਤੂਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਭਾਰਤ ਦੇਸ਼ 'ਚ ਤਿਉਹਾਰਾਂ ਦੀ ਸ਼ੁਰੂਆਤ ਹੋ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਸਰਦੀਆਂ ਦੀ ਆਮਦ ਵੀ ਨਿਰਧਾਰਤ ਮੰਨੀ ਜਾਂਦੀ ਹੈ। ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਗਰਮੀਆਂ ਦੇ ਮੁਕਾਬਲੇ ਅੰਡਿਆਂ ਦੀ ਮੰਗ ਵਧ ਜਾਂਦੀ ਹੈ। ਹੁਣ ਮੰਗ ਵਧਣ ਕਾਰਨ ਇਸ ਦਾ ਅਸਰ ਬਾਜ਼ਾਰ ਵਿਚ ਕੀਮਤਾਂ 'ਤੇ ਦਿਖਾਈ ਦੇਣ ਲੱਗ ਗਿਆ ਹੈ। ਵੈਸੇ ਵੀ ਅੰਡਿਆਂ ਨੂੰ ਪ੍ਰੋਟੀਨ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ ਅਤੇ ਚਿਕਨ ਤੋਂ ਬਿਨਾਂ ਭਾਰਤੀਆਂ ਦਾ ਕੋਈ ਵੀ ਜਸ਼ਨ ਅਧੂਰਾ ਮੰਨਿਆ ਜਾਂਦਾ ਹੈ। ਪਰ ਇਸ ਸਾਲ ਸਰਦੀਆਂ ਦੇ ਮੌਸਮ ਵਿਚ ਅੰਡਾ ਕੀਮਤਾਂ ਦਾ ਰਿਕਾਰਡ ਬਣਾ ਸਕਦਾ ਹੈ। ਅਕਤੂਬਰ ਵਿਚ ਅੰਡਿਆਂ ਦੀ ਪ੍ਰਚੂਨ ਵਿਕਰੀ 7 ਰੁਪਏ ਤੋਂ ਸ਼ੁਰੂ ਹੋ ਕੇ ਪ੍ਰਤੀ ਅੰਡਾ 8 ਰੁਪਏ ਤੱਕ ਜਾ ਸਕਦੀ ਹੈ। ਅੰਡਾ ਵਪਾਰੀ ਦਾਅਵਾ ਕਰ ਰਹੇ ਹਨ ਕਿ ਫਰਵਰੀ 2021 ਤੱਕ ਅੰਡਿਆਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਤਾਂ ਹੋ ਸਕਦਾ ਹੈ, ਪਰ ਕੀਮਤ ਘੱਟ ਨਹੀਂ ਹੋਵੇਗੀ।
ਇਸ ਕਾਰਨ ਵਧ ਸਕਦੀਆਂ ਹਨ ਅੰਡਿਆਂ ਦੀਆਂ ਕੀਮਤਾਂ
ਕੋਰੋਨਾ ਦੀ ਆਫ਼ਤ ਦੁਨੀਆ ਭਰ ਦੇ ਇਨਸਾਨਾਂ 'ਤੇ ਹੁਣ ਤੱਕ ਕਹਿਰ ਵਰਤਾ ਰਹੀ ਹੈ। ਇਸ ਆਫ਼ਤ ਤੋਂ ਪੋਲਟਰੀ ਉਦਯੋਗ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਦਾ ਅਸਰ ਫਰਵਰੀ-ਮਾਰਚ ਤੋਂ ਹੀ ਪੋਲਟਰੀ ਉਦਯੋਗ 'ਤੇ ਪੈਣਾ ਸ਼ੁਰੂ ਹੋ ਗਿਆ ਸੀ। ਹਾਲਾਂਕਿ ਕਿਸੇ ਵੀ ਮਾਹਰ ਨੇ ਇਹ ਨਹੀਂ ਕਿਹਾ ਸੀ ਕਿ ਮੁਰਗਿਆਂ ਕਾਰਨ ਕੋਰੋਨਾ ਹੋ ਸਕਦਾ ਹੈ ਜਾਂ ਮੁਰਗੀ(ਚਿਕਨ) ਅਤੇ ਅੰਡੇ ਖਾਣ ਨਾਲ ਕੋਰੋਨਾ ਹੋ ਸਕਦਾ ਹੈ। ਇਸ ਦੇ ਬਾਵਜੂਦ ਸੋਸ਼ਲ ਮੀਡੀਆ 'ਤੇ ਸੰਦੇਸ਼ਾਂ ਦਾ ਅਜਿਹਾ ਹੜ੍ਹ ਆਇਆ ਕਿ ਪੋਲਟਰੀ ਦਾ ਕਾਰੋਬਾਰ ਤਬਾਹ ਹੋ ਗਿਆ। ਲੋਕਾਂ ਨੇ ਮੁਰਗੀ ਅਤੇ ਅੰਡੇ ਖਾਣਾ ਬਿਲਕੁੱਲ ਬੰਦ ਕਰ ਦਿੱਤਾ।
ਇਹ ਵੀ ਦੇਖੋ : ਤਾਲਾਬੰਦੀ ਦੌਰਾਨ ਰੱਦ ਹੋਈਆਂ ਉਡਾਣਾਂ ਦੇ ਪੈਸੇ ਵਾਪਸ ਕਰਨ ਸਬੰਧੀ SC ਨੇ ਲਿਆ ਅਹਿਮ ਫ਼ੈਸਲਾ
ਤਬਾਹ ਹੋ ਗਿਆ ਪੋਲਟਰੀ ਫਾਰਮ ਦਾ ਧੰਦਾ
ਲੋਕਾਂ ਨੇ ਕੋਰੋਨਾ ਕਾਰਨ ਮੁਰਗੀ ਅਤੇ ਅੰਡੇ ਖਾਣਾ ਬੰਦ ਕਰ ਦਿੱਤਾ। ਦੂਜੇ ਪਾਸੇ ਤਾਲਾਬੰਦੀ ਕਾਰਨ ਪੋਲਟਰੀ ਮਾਲਕਾਂ ਕੋਲ ਮੁਰਗੀਆਂ ਨੂੰ ਖੁਰਾਕ ਦੇਣ ਲਈ ਅਨਾਜ ਨਹੀਂ ਸੀ। ਆਵਾਜਾਈ ਵੀ ਬੰਦ ਹੋ ਗਈ । ਅਜਿਹੀ ਸਥਿਤੀ ਵਿਚ ਜਦੋਂ ਮਨੁੱਖਾਂ ਲਈ ਭੋਜਨ ਮੁਸ਼ਕਲ ਨਾਲ ਉਪਲੱਬਧ ਹੋ ਰਿਹਾ ਸੀ ਤਾਂ ਫਿਰ ਮੁਰਗੀਆਂ ਲਈ ਅਨਾਜ ਕਿੱਥੋਂ ਆਉਂਦਾ? ਨਤੀਜਾ ਇਹ ਹੋਇਆ ਕਿ ਪੋਲਟਰੀ ਮਾਲਕਾਂ ਨੇ ਮੁਰਗੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਜਿੰਦਾ ਦਫ਼ਨਾਉਣਾ ਸ਼ੁਰੂ ਕਰ ਦਿੱਤਾ ਅਤੇ ਅੰਡੇ ਵੀ ਸੁੱਟ ਦਿੱਤੇ। ਕੁਝ ਥਾਵਾਂ 'ਤੇ ਮੁਰਗੀ ਮੁਫਤ ਵੰਡੀਆਂ ਜਾਂ ਇਕ ਚੌਥਾਈ ਭਾਅ 'ਤੇ ਵੇਚਣੀਆਂ ਪਈਆਂ।
ਇਹ ਵੀ ਦੇਖੋ : ਅੱਜ ਤੋਂ ਦੇਸ਼ਭਰ 'ਚ ਬਦਲ ਰਹੇ ਹਨ ਇਹ ਨਿਯਮ, ਜਾਣੋ ਤੁਹਾਡੇ 'ਤੇ ਕੀ ਪਏਗਾ ਅਸਰ
ਪੋਲਟਰੀ ਫਾਰਮ 'ਚ ਮੁਰਗੀਆਂ ਦੀ ਸਤਾ ਰਹੀ ਘਾਟ
ਕਿਸੇ ਵੀ ਆਮ ਪੋਲਟਰੀ ਫਾਰਮ ਦੇ ਮਾਲਕ ਕੋਲ ਇਸ ਸਮੇਂ 40 ਤੋਂ 45 ਪ੍ਰਤੀਸ਼ਤ ਮੁਰਗੇ ਹੀ ਬਚੇ ਹਨ। ਬਾਕੀ ਮੁਰਗੇ-ਮੁਰਗੀਆਂ ਪਹਿਲਾਂ ਹੀ ਕੋਰੋਨਾ ਦੀ ਭੇਂਟ ਚੜ੍ਹ ਚੁੱਕੇ ਹਨ। ਇਸ ਕਾਰਨ ਬਾਜ਼ਾਰ 'ਚ ਉਪਲੱਬਧ ਮੁਰਗੀ ਅਤੇ ਅੰਡੇ ਸਰਦੀਆਂ ਦੀ ਮੰਗ ਨੂੰ ਪੂਰਾ ਕਰਨ ਦੇ ਸਮਰੱਥ ਨਹੀਂ ਹਨ। ਸਰਦੀਆਂ ਸ਼ੁਰੂ ਹੁੰਦਿਆਂ ਹੀ ਹੁਣ ਅੰਡਿਆਂ ਦੀ ਮੰਗ ਵਧਣੀ ਸ਼ੁਰੂ ਹੋ ਗਈ ਹੈ। ਇਸ ਕਾਰਨ ਇਸ ਸਾਲ ਦੀਆਂ ਸਰਦੀਆਂ 'ਚ ਅੰਡੇ ਅਤੇ ਚਿਕਨ ਮਹਿੰਗੇ ਹੋਣ ਦੀ ਪੂਰੀ ਸੰਭਾਵਨਾ ਹੈ।
ਇਹ ਵੀ ਦੇਖੋ : ਅਕਤੂਬਰ ਮਹੀਨੇ 'ਚ ਆਮ ਆਦਮੀ ਨੂੰ ਮਿਲੇਗੀ ਰਾਹਤ, ਇਨ੍ਹਾਂ LPG ਸਿਲੰਡਰਾਂ ਦੀ ਵਧੀ ਕੀਮਤ
ਸਰਕਾਰ ਨੇ 5 ਦਿਨਾਂ 'ਚ ਪੰਜਾਬ, ਹਰਿਆਣਾ 'ਚ ਦਿੱਤਾ ਇੰਨੇ ਕਰੋੜ MSP
NEXT STORY