ਨਵੀਂ ਦਿੱਲੀ—ਬਾਜ਼ਾਰ ਰੈਗੂਲੇਟਰ ਸੇਬੀ ਨੇ ਧੋਖਾਧੜੀ ਵਾਲਾ ਕਾਰੋਬਾਰ ਕਰਨ ਦੇ ਮਾਮਲੇ 'ਚ ਤਿੰਨ ਇਕਾਈਆਂ ਅਤੇ ਸ਼ੁੱਕਰਵਾਰ ਨੂੰ ਕੁੱਲ 30 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਸੇਬੀ ਨੇ ਅਪ੍ਰੈਲ 2018 'ਚ ਇਸ ਤਰ੍ਹਾਂ ਦੀ ਧੋਖਾਧੜੀ ਭਰਿਆ ਕਾਰੋਬਾਰ ਕਰਨ ਵਾਲੀਆਂ ਕਰੀਬ 14,720 ਇਕਾਈਆਂ ਦੇ ਚਰਣਬੰਧ ਤਰੀਕੇ ਨਾਲ ਕਾਰਵਾਈ ਕਰਨ ਦੀ ਘੋਸ਼ਣਾ ਕੀਤੀ ਸੀ ਅਤੇ ਪਿਛਲੇ ਕੁਝ ਹਫਤਿਆਂ 'ਚ ਇਸ ਤਰ੍ਹਾਂ ਦੀਆਂ ਇਕਾਈਆਂ ਦੇ ਖਿਲਾਫ ਆਦੇਸ਼ ਜਾਰੀ ਕੀਤੇ ਗਏ ਹਨ।
ਸੇਬੀ ਨੇ ਜਿਨ੍ਹਾਂ ਇਕਾਈਆਂ 'ਤੇ ਜ਼ੁਰਮਾਨਾ ਲਗਾਇਆ ਹੈ ਉਨ੍ਹਾਂ 'ਚ ਪ੍ਰਾਮਪਟ ਕਮੋਡਿਟੀਜ਼ (15 ਲੱਖ) ਪ੍ਰਗਿਆ ਕਮੋਡਿਟੀਜ਼ (10 ਲੱਖ) ਅਤੇ ਰਾਜੇਸ਼ ਕੁਮਾਰ ਗਗਰਾਨੀ (5 ਲੱਖ) ਸ਼ਾਮਲ ਹੈ। ਰੈਗੂਲੇਟਰ ਨੇ ਅਪ੍ਰੈਲ 2014 ਤੋਂ ਸਤੰਬਰ 2015 ਦੇ ਵਿਚਕਾਰ ਕੁਝ ਕੰਪਨੀਆਂ ਦੇ ਸ਼ੇਅਰਾਂ 'ਚ ਕਾਰੋਬਾਰੀ ਗਤੀਵਿਧੀਆਂ ਦੀ ਜਾਂਚ ਕੀਤੀ। ਉਨ੍ਹਾਂ ਨੇ ਸ਼ੇਅਰਾਂ 'ਚ ਵੱਡੇ ਪੈਮਾਨੇ 'ਤੇ ਉਲਟਫੇਰ ਦੇਖਿਆ, ਜਿਨ੍ਹਾਂ 'ਚ ਬਹੁਤ ਘੱਟ ਜਾਂ ਨਾਮਾਤਰ ਦਾ ਕਾਰੋਬਾਰ ਹੁੰਦਾ ਹੈ। ਸੇਬੀ ਨੇ ਜਾਂਚ 'ਚ ਪਾਇਆ ਕਿ ਬੀ.ਐੱਸ.ਈ. ਸਟਾਕ ਆਪਸ਼ਨ 'ਚ ਹੋਏ ਵਰਗ 'ਚ ਕੁੱਲ ਕਾਰੋਬਾਰ 'ਚ 81 ਫੀਸਦੀ ਤੋਂ ਜ਼ਿਆਦਾ ਖਰੀਦ-ਫਰੋਖਤ 'ਵਾਸਤਵਿਕ ਕਾਰੋਬਾਰ' ਨਹੀਂ ਸੀ।
ਅੱਜ ਫਿਰ ਵਧੀਆਂ ਪੈਟਰੋਲ ਅਤੇ ਡੀਜ਼ਲ ਕੀਮਤਾਂ
NEXT STORY