ਨਵੀਂ ਦਿੱਲੀ— ਭਾਰਤੀ ਪ੍ਰਤੀਭੂਤੀ ਅਤੇ ਵਿਨਿਯਮ ਬੋਰਡ ( ਸੇਬੀ ) ਅਗਲੇ ਮਹੀਨੇ ਪੈਨਕਾਰਡ ਕਲੱਬ ਅਤੇ ਉਸਦੇ ਚੇਅਰਮੈਨ ਅਤੇ ਪ੍ਰਬੰਧਕ ਨਿਦੇਸ਼ਕ ਦੀਆਂ 11 ਸੰਪਤੀਆਂ ਦੀ ਨੀਲਾਮੀ ਕਰੇਗਾ। ਇਨ੍ਹਾਂ ਸੰਪਤੀਆਂ ਦਾ ਕੁਲ ਰਾਖਵਾਂ ਮੁੱਲ 260 ਕਰੋੜ ਰੁਪਏ ਰੱਖਿਆ ਗਿਆ ਹੈ। ਬਾਜ਼ਾਰ ਨਿਯਾਮਕ ਨੂੰ ਕੰਪਨੀ ਤੋਂ ਨਿਵੇਸ਼ਕਾਂ ਦੇ 7,000 ਕਰੋੜ ਰੁਪਏ ਦੀ ਵਸੂਲੀ ਕਰਨੀ ਹੈ। ਇਹ ਉਨ੍ਹਾਂ 22 ਸੰਪਤੀਆਂ ਤੋਂ ਅਲੱਗ ਹੈ ਜਿਨ੍ਹਾਂ ਦੀ ਨੀਲਾਮੀ ਦਸੰਬਰ ਤੋਂ ਫਰਵਰੀ ਦੇ ਦੌਰਾਨ ਕੀਤੀ ਗਈ ਹੈ। ਇਸਦੇ ਲਈ ਸਾਮੂਹਿਕ ਰਾਖਵਾਂ ਮੁੱਲ 552 ਕਰੋੜ ਸੀ।
ਸੇਬੀ ਨੇ ਅੱਜ ਜਾਰੀ ਨੋਟਿਸ 'ਚ ਕਿਹਾ ਕਿ ਐੱਸ.ਬੀ.ਆਈ. ਕੈਪੀਟਲ ਮਾਰਕੀਟ ਪੈਨਕਾਰਡ ਕਲੱਬ ਦੀਆਂ 10 ਸੰਪਤੀਆਂ ਅਤੇ ਉਸਦੇ ਸੀ.ਐੱਮ.ਡੀ. ਸੁਧੀਰ ਮੋਰਾਵੇਕਰ ਦੀ ਇਕ ਸੰਪਤੀ ਦੀ 21 ਮਾਰਚ ਨੂੰ ਨੀਲਾਮੀ ਕਰੇਗਾ। ਇਨ੍ਹਾਂ ਦੇ ਲਈ ਰਾਖਵਾਂ ਮੁੱਲ 259.48 ਕਰੋੜ ਰੁਪਏ ਹੈ। ਜਿਨ੍ਹਾਂ ਸੰਪਤੀਆਂ ਦੀ ਨੀਲਾਮੀ ਕੀਤੀ ਜਾਣੀ ਹੈ ਉਨ੍ਹਾਂ 'ਚ ਗੋਆ, ਮਹਾਰਾਸ਼ਟਰ, ਰਾਜਸਥਾਨ ਅਤੇ ਹਰਿਆਣੇ 'ਚ ਇਕ ਚਾਰ ਸਿਤਾਰਾ ਹੋਟਲ, ਰਿਜਾਰਟ, ਜ਼ਮੀਨ ਦਾ ਟੁੱਕੜਾ, ਦਫਤਰ ਅਤੇ ਦੁਕਾਨਾਂ ਸ਼ਾਮਿਲ ਹਨ। ਪੈਨਕਾਰਡ ਕਲੱਬ ਨੇ 2002-03 ਤੋਂ 2013-14 ਦੇ ਦੌਰਾਨ 51,55,516 ਨਿਵੇਸ਼ਕਾਂ ਤੋਂ 7,035 ਕਰੋੜ ਰੁਪਏ ਜੁਟਾਏ ਸਨ। ਇਹ ਰਾਸ਼ੀ ਗੈਰਕਾਨੂੰਨੀ ਸਾਮੂਹਿਕ ਨਿਵੇਸ਼ ਯੋਜਨਾਵਾਂ ਸੀ.ਆਈ.ਐੱਸ. ਦੇ ਜਰੀਏ ਜੁਟਾਈ ਗਈ ਸੀ।
ਕਾਰ ਖਰੀਦਣੀ ਪਵੇਗੀ ਮਹਿੰਗੀ, ਸਕੋਡਾ ਨੇ ਵਧਾਈਆਂ ਕੀਮਤਾਂ
NEXT STORY