ਜਲੰਧਰ- ਚੈੱਕ ਗਣਰਾਜ ਦੀ ਕਾਰ ਨਿਰਮਾਤਾ ਕੰਪਨੀ ਸਕੋਡਾ ਭਾਰਤ 'ਚ ਆਪਣੀਆਂ ਸਾਰੀਆਂ ਕਾਰਾਂ ਦੀਆਂ ਕੀਮਤਾਂ 'ਚ ਵਾਧਾ ਕਰਨ ਵਾਲੀ ਹੈ। ਕੰਪਨੀ ਨੇ ਕਿਹਾ ਹੈ ਕਿ ਹਾਲੀਆ ਯੂਨੀਅਨ ਬਜਟ 'ਚ ਕਸਟਮ ਡਿਊਟੀ ਵਧਣ ਨਾਲ ਕੰਪਨੀ ਨੂੰ ਕਾਰਾਂ ਦੀਆਂ ਕੀਮਤਾਂ ਵਧਾਉਣੀਆਂ ਪੈ ਰਹੀਆਂ ਹਨ ਅਤੇ ਸਾਰੀਆਂ ਕਾਰਾਂ ਦੀਆਂ ਕੀਮਤਾਂ 'ਚ 3 ਤੋਂ 4 ਫੀਸਦੀ ਦਾ ਵਾਧਾ ਕੀਤਾ ਗਿਆ ਹੈ ਜੋ ਕਾਰ ਮਾਡਲ ਅਤੇ ਵੇਰੀਐਂਟ 'ਤੇ ਨਿਰਭਰ ਕਰੇਗਾ। ਦੱਸ ਦਈਏ ਕਿ ਕੀਮਤਾਂ 'ਚ ਹੋਣ ਵਾਲਾ ਇਹ ਵਾਧਾ 1 ਮਾਰਚ 2018 ਤੋਂ ਲਾਗੂ ਹੋਵੇਗਾ।
ਉਥੇ ਹੀ ਬਜਟ 'ਚ ਵਿੱਤ ਮੰਤਰੀ ਅਰੁਣ ਜੇਤਲੀ ਨੇ ਵਾਹਨਾਂ 'ਤੇ ਕਸਟਮ ਡਿਊਟੀ ਵਧਾ ਦਿੱਤੀ ਹੈ ਜਿਨ੍ਹਾਂ ਦਾ ਨਿਰਮਾਣ ਪੂਰੀ ਤਰ੍ਹਾਂ ਭਾਰਤ 'ਚ ਨਹੀਂ ਹੁੰਦਾ ਪਰ ਬਣਾਈਆਂ ਵਿਦੇਸ਼ਾਂ 'ਚ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਭਾਰਤ 'ਚ ਅਸੈਂਬਲ ਕੀਤਾ ਜਾਂਦਾ ਹੈ। ਇਨ੍ਹਾਂ ਵਾਹਨਾਂ 'ਤੇ ਕਸਟਮ ਡਿਊਟੀ ਨੂੰ 10 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤਾ ਹੈ।
ਉਥੇ ਹੀ ਸਕੋਡਾ ਦੀ ਕੋਈ ਵੀ ਕਾਰ ਪੂਰੀ ਤਰ੍ਹਾਂ ਭਾਰਤ 'ਚ ਨਹੀਂ ਬਣਾਈ ਜਾਂਦੀ ਅਤੇ ਖਾਸਤੌਰ 'ਤੇ ਸਕੋਡਾ ਕੋਡਿਏਕਿ ਐੱਸ.ਯੂ.ਵੀ. ਜੋ ਪੂਰੀ ਤਰ੍ਹਾਂ ਕੰਪਲੀਟਲੀ ਨਾਕਡ ਡਾਊਨ ਯੂਨਿਟ ਹੈ। ਇਨ੍ਹਾਂ ਸਾਰੀਆਂ ਕਾਰਾਂ 'ਤੇ ਵਧੀ ਹੋਈ ਕਸਟਮ ਡਿਊਟੀ ਕੰਪਨੀ ਦੇ ਨਾਲ ਹੀ ਗਾਹਕਾਂ ਦੀ ਜੇਬ 'ਤੇ ਕਾਫੀ ਅਸਰ ਪਾਏਗੀ। ਦੱਸ ਦਈਏ ਕਿ ਆਖਰੀ ਵਾਰ ਸਕੋਡਾ ਨੇ ਭਾਰਤ 'ਚ ਆਪਣੀਆਂ ਕਾਰਾਂ ਦੀ ਕੀਮਤ 1 ਜਨਵਰੀ 2018 ਨੂੰ ਵਧਾਈ ਸੀ ਅਤੇ ਉਸ ਸਮੇਂ ਲਗਭਗ ਸਾਰੀਆਂ ਕਾਰ ਨਿਰਮਾਤਾ ਕੰਪਨੀਆਂ ਨੇ ਬਦਲਦੀ ਬਾਜ਼ਾਰ ਅਰਥਵਿਵਸਥਾ ਅਤੇ ਕਈ ਆਰਥਿਕ ਪਹਿਲੂਆਂ ਦਾ ਹਵਾਲਾ ਦੇ ਕੇ ਕਾਰਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਸੀ।
ਨਵੇਂ ਸਿੱਕਿਆਂ ਦੀ ਪ੍ਰੇਸ਼ਾਨੀ ਖਤਮ ਕਰਨ 'ਚ ਜੁਟਿਆ RBI, ਮੈਸੇਜ ਭੇਜ ਕਰ ਰਿਹਾ ਹੈ ਸਚੇਤ
NEXT STORY