ਨਵੀਂ ਦਿੱਲੀ- ਮਾਰਕੀਟ ਰੈਗੂਲੇਟਰ ਸੇਬੀ ਨੇ ਗੀਤਾਂਜਲੀ ਜੇਮਜ਼ ਦੇ ਸ਼ੇਅਰਾਂ ਵਿਚ ਅੰਦਰੂਨੀ ਕਾਰੋਬਾਰੀ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿਚ 2.1 ਕਰੋੜ ਰੁਪਏ ਦਾ ਬਕਾਇਆ ਵਸੂਲਣ ਲਈ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਦੇ ਬੈਂਕ ਖਾਤਿਆਂ, ਸ਼ੇਅਰਾਂ ਅਤੇ ਮਿਊਚੁਅਲ ਫੰਡਾਂ ਨੂੰ ਕੁਰਕ ਕਰਨ ਦਾ ਹੁਕਮ ਦਿੱਤਾ ਹੈ। ਸੇਬੀ ਨੇ ਇਹ ਕਦਮ 15 ਮਈ ਨੂੰ ਚੋਕਸੀ ਨੂੰ ਭੇਜੇ ਗਏ ਇਕ ਨੋਟਿਸ ਤੋਂ ਬਾਅਦ ਚੁੱਕਿਆ ਹੈ, ਜਿਸ ਵਿਚ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ 15 ਦਿਨਾਂ ਦੇ ਅੰਦਰ ਭੁਗਤਾਨ ਨਹੀਂ ਕੀਤਾ ਗਿਆ ਤਾਂ ਜਾਇਦਾਦ ਦੇ ਨਾਲ-ਨਾਲ ਬੈਂਕ ਖਾਤੇ ਵੀ ਜ਼ਬਤ ਕਰ ਲਏ ਜਾਣਗੇ।
ਚੋਕਸੀ ਨੇ ਗੀਤਾਂਜਲੀ ਜੇਮਜ਼ ਲਿਮਟਿਡ ਦੇ ਸ਼ੇਅਰਾਂ ਵਿਚ ਅੰਦਰੂਨੀ ਕਾਰੋਬਾਰ ਨਿਯਮਾਂ ਦੀ ਉਲੰਘਣਾ ਮਾਮਲੇ ਵਿਚ ਜਨਵਰੀ, 2022 ਵਿਚ ਸੇਬੀ ਵੱਲੋਂ ਲਗਾਏ ਗਏ ਜੁਰਮਾਨੇ ਦਾ ਭੁਗਤਾਨ ਨਹੀਂ ਕੀਤਾ ਸੀ ਜਿਸ ਤੋਂ ਬਾਅਦ ਇਹ ਨੋਟਿਸ ਜਾਰੀ ਕੀਤਾ ਗਿਆ ਸੀ।
ਚੋਕਸੀ ਗੀਤਾਂਜਲੀ ਜੇਮਜ਼ ਦਾ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸੀ ਅਤੇ ਪ੍ਰਮੋਟਰ ਸਮੂਹ ਦਾ ਵੀ ਹਿੱਸਾ ਸੀ। ਉਹ ਇਕ ਹੋਰ ਭਗੌੜੇ ਕਾਰੋਬਾਰੀ ਨੀਰਵ ਮੋਦੀ ਦਾ ਮਾਮਾ ਹੈ। ਦੋਵਾਂ ’ਤੇ ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ ਨਾਲ 14,000 ਕਰੋੜ ਰੁਪਏ ਤੋਂ ਵੱਧ ਦੀ ਧੋਖਾਦੇਹੀ ਕਰਨ ਦਾ ਦੋਸ਼ ਹੈ।
FD ਨਿਵੇਸ਼ਕਾਂ ਲਈ ਵੱਡੀ ਖ਼ਬਰ, ਹੋ ਸਕਦਾ ਹੈ ਨੁਕਸਾਨ!
NEXT STORY