ਲਾਸ ਵੇਗਾਸ (ਅਨਸ)-ਆਪਣੀਆਂ ਚਿਪਸ 'ਚ 2 ਸੁਰੱਖਿਆ ਖਾਮੀਆਂ ਨੂੰ ਲੈ ਕੇ ਵਿਵਾਦਾਂ ਦਾ ਸਾਹਮਣਾ ਕਰ ਰਹੀ ਕੰਪਨੀ ਇੰਟੈੱਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਬਰਾਇਨ ਕਰੇਜੇਨਿਕ ਨੇ ਪਹਿਲੀ ਵਾਰ ਇਸ ਮੁੱਦੇ 'ਤੇ ਕੋਈ ਟਿੱਪਣੀ ਕੀਤੀ ਹੈ ਅਤੇ ਕਿਹਾ ਹੈ ਕਿ ਗਾਹਕਾਂ ਦਾ ਡਾਟਾ ਸੁਰੱਖਿਅਤ ਹੈ ਅਤੇ ਤੁਸੀਂ ਛੇਤੀ ਤੋਂ ਛੇਤੀ ਇਸਦਾ ਪੈਚ ਆਪਣੇ ਸਿਸਟਮ 'ਚ ਰਨ ਕਰ ਲਓ। 'ਮੈਲਟਡਾਊਨ' ਅਤੇ 'ਸਪੈਕਟਰੇ' ਨਾਮੀ ਇਨ੍ਹਾਂ ਸੁਰੱਖਿਆ ਖਾਮੀਆਂ ਨਾਲ ਇੰਟੈੱਲ, ਏ. ਐੱਮ. ਡੀ. ਅਤੇ ਏ. ਆਰ. ਐੱਮ. ਚਿਪਸ ਪ੍ਰਭਾਵਿਤ ਹਨ, ਜਿਨ੍ਹਾਂ ਦੀ ਵਰਤੋਂ ਪਿਛਲੇ ਦੋ ਦਹਾਕਿਆਂ ਤੋਂ ਕੀਤੀ ਜਾ ਰਹੀ ਹੈ।
ਗੂਗਲ ਨੇ ਚਿਪਸ 'ਚ 'ਮੈਲਟਡਾਊਨ' ਅਤੇ ਸਪੈਕਟਰੇ' ਨਾਮੀ ਇਨ੍ਹਾਂ ਸੁਰੱਖਿਆ ਖਾਮੀਆਂ ਦਾ ਖੁਲਾਸਾ ਕੀਤਾ ਸੀ, ਜਿਸ ਕਾਰਨ ਹੈਕਰਸ ਸਿਸਟਮ ਤੋਂ ਜ਼ਰੂਰੀ ਜਾਣਕਾਰੀਆਂ ਚੋਰੀ ਕਰ ਸਕਦੇ ਹਨ। 'ਸੀ. ਈ. ਐੱਸ. 2018' 'ਚ ਇੱਥੇ ਜੁੜੀ ਭੀੜ ਨੂੰ ਸੰਬੋਧਨ ਕਰਦਿਆਂ ਕਰੇਜੇਨਿਕ ਨੇ ਕਿਹਾ ਕਿ ਅਸੀਂ ਹਾਲ ਦੀਆਂ ਸੁਰੱਖਿਆ ਖਾਮੀਆਂ ਦਾ ਪਤਾ ਲਾਉਣ ਅਤੇ ਉਨ੍ਹਾਂ ਦਾ ਹੱਲ ਲੱਭਣ ਲਈ ਉਹ ਉਦਯੋਗ ਦਾ ਧੰਨਵਾਦ ਕਰਦੇ ਹਾਂ। ਸਮੁੱਚੇ ਉਦਯੋਗ ਨੂੰ ਪ੍ਰਭਾਵਿਤ ਕਰਨ ਵਾਲੇ ਇਸ ਮੁੱਦੇ 'ਤੇ ਕਈ ਕੰਪਨੀਆਂ ਦਾ ਸਹਿਯੋਗ ਅਸਲ 'ਚ ਜ਼ਿਕਰਯੋਗ ਰਿਹਾ ਹੈ।
ਗੇਲ ਆਪਣੇ ਬੁਨਿਆਦੀ ਢਾਂਚੇ 'ਤੇ ਧਿਆਨ ਦੇਵੇ : ਪ੍ਰਧਾਨ
NEXT STORY