ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ ਚੰਗੇ ਸੰਕੇਤਾਂ ਵਿਚਕਾਰ ਵੀਰਵਾਰ ਦੇ ਕਾਰੋਬਾਰੀ ਸੈਸ਼ਨ 'ਚ ਭਾਰਤੀ ਬਾਜ਼ਾਰ ਮਜਬੂਤੀ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਸੈਂਸੈਕਸ ਦੀ ਸ਼ੁਰੂਆਤ 137.08 ਅੰਕ ਦੀ ਬੜ੍ਹਤ ਨਾਲ 40,549.65 ਦੇ ਪੱਧਰ 'ਤੇ ਹੋਈ ਹੈ।
ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 40 ਅੰਕ ਦੀ ਮਜਬੂਤੀ ਨਾਲ 11,950.15 'ਤੇ ਖੁੱਲ੍ਹਾ ਹੈ। ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 40 ਅੰਕ ਦੀ ਮਜਬੂਤੀ ਤੇ ਬੈਂਕ ਨਿਫਟੀ 'ਚ 160 ਅੰਕ ਦੀ ਤੇਜ਼ੀ ਦੇਖਣ ਨੂੰ ਮਿਲੀ। ਡਾਲਰ ਦੇ ਮੁਕਾਬਲੇ ਰੁਪਿਆ 70.69 ਦੇ ਪੱਧਰ 'ਤੇ ਖੁੱਲ੍ਹਾ ਹੈ। ਪਿਛਲੇ ਦਿਨ ਇਹ 70.84 'ਤੇ ਬੰਦ ਹੋਇਆ ਸੀ।
ਗਲੋਬਲ ਬਾਜ਼ਾਰ-
ਯੂ. ਐੱਸ. ਬਾਜ਼ਾਰ ਬੜ੍ਹਤ 'ਚ ਬੰਦ ਹੋਏ ਹਨ। ਡਾਓ ਜੋਂਸ 29.58 ਅੰਕ ਯਾਨੀ 0.1 ਫੀਸਦੀ ਵੱਧ ਕੇ 27,911.30 ਦੇ ਪੱਧਰ 'ਤੇ ਬੰਦ ਹੋਇਆ ਹੈ। ਉੱਥੇ ਹੀ, ਏਸ਼ੀਆਈ ਬਾਜ਼ਾਰਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ।
ਹਾਲਾਂਕਿ, ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 2.98 ਅੰਕ ਯਾਨੀ 0.10 ਫੀਸਦੀ ਦੀ ਗਿਰਾਵਟ ਨਾਲ 2,921 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਵਿਚਕਾਰ ਐੱਸ. ਜੀ. ਐਕਸ. ਨਿਫਟੀ 49 ਅੰਕ ਯਾਨੀ 0.41 ਫੀਸਦੀ ਵੱਧ ਕੇ 11,998 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਜਪਾਨ ਦਾ ਬਾਜ਼ਾਰ ਨਿੱਕੇਈ ਤਕਰੀਬਨ 50 ਅੰਕ ਯਾਨੀ 0.2 ਫੀਸਦੀ ਦੀ ਮਜਬੂਤੀ ਨਾਲ 23,443 'ਤੇ ਕਾਰੋਬਾਰ ਕਰ ਰਿਹਾ ਸੀ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 351 ਅੰਕ ਯਾਨੀ 1.32 ਫੀਸਦੀ ਦੀ ਤੇਜ਼ੀ ਨਾਲ 26,996 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 27 ਅੰਕ ਯਾਨੀ 1.3 ਫੀਸਦੀ ਦੀ ਮਜਬੂਤੀ ਨਾਲ 2,132 ਦੇ ਪੱਧਰ 'ਤੇ, ਜਦੋਂ ਕਿ ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 26 ਅੰਕ ਯਾਨੀ 0.85 ਫੀਸਦੀ ਦੀ ਤੇਜ਼ੀ ਨਾਲ 3,199 'ਤੇ ਕਾਰੋਬਾਰ ਕਰ ਰਿਹਾ ਸੀ।
US ਮਾਰਕੀਟ ਮਜਬੂਤੀ ਵਿਚ ਬੰਦ, ASIA ਸਟਾਕਸ 'ਚ ਵੀ ਬੜ੍ਹਤ
NEXT STORY