ਮੁੰਬਈ— ਹਫਤੇ 'ਚ ਤੀਜੀ ਵਾਰ ਭਾਰਤੀ ਬਾਜ਼ਾਰ ਗਿਰਾਵਟ ਨਾਲ ਬੰਦ ਹੋਏ ਹਨ। ਯੈੱਸ ਬੈਂਕ, ਰਿਲਾਇੰਸ, ਐੱਚ. ਯੂ. ਐੱਲ., ਆਈ. ਸੀ. ਆਈ. ਬੈਂਕ ਅਤੇ ਟਾਟਾ ਸਟੀਲ ਵਰਗੇ ਦਿੱਗਜ ਸਟਾਕ 'ਚ ਗਿਰਾਵਟ ਨਾਲ ਸੈਂਸੈਕਸ 150.20 ਅੰਕ ਡਿੱਗ ਕੇ 33,685.54 'ਤੇ ਬੰਦ ਹੋਇਆ ਹੈ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 50.75 ਅੰਕਾਂ ਦੀ ਗਿਰਾਵਟ ਨਾਲ 10,360.15 'ਤੇ ਬੰਦ ਹੋਇਆ ਹੈ। ਕਾਰੋਬਾਰ ਦੇ ਅਖੀਰ 'ਤੇ ਐੱਨ. ਐੱਸ. ਈ. 'ਤੇ ਨਿਫਟੀ ਦੇ ਸਾਰੇ ਸੈਕਟਰ ਇੰਡੈਕਸ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ।
— ਬੈਂਕ ਨਿਫਟੀ 59.80 ਅੰਕ ਯਾਨੀ 0.24 ਫੀਸਦੀ ਦੀ ਗਿਰਾਵਟ ਨਾਲ 24,791.85 'ਤੇ ਬੰਦ ਹੋਇਆ, ਜਦੋਂ ਕਿ ਨਿਫਟੀ ਫਾਰਮਾ 0.4 ਫੀਸਦੀ ਦੀ ਗਿਰਾਵਟ ਨਾਲ 8,670.55 'ਤੇ ਬੰਦ ਹੋਇਆ। ਨਿਫਟੀ ਪੀ. ਐੱਸ. ਯੂ. ਬੈਂਕ ਇੰਡੈਕਸ 21.75 ਅੰਕ ਡਿੱਗ ਕੇ 2,940 'ਤੇ ਬੰਦ ਹੋਇਆ ਹੈ।
— ਬੀ. ਐੱਸ. ਈ. ਮਿਡ ਕੈਪ 79.55 ਅੰਕ ਵਧ ਕੇ 16394.99 'ਤੇ ਅਤੇ ਸਮਾਲ ਕੈਪ 141.63 ਅੰਕ ਦੀ ਮਜ਼ਬੂਤੀ ਨਾਲ 17754.55 'ਤੇ ਬੰਦ ਹੋਏ ਹਨ। ਜਦੋਂ ਕਿ ਲਾਰਜ ਕੈਪ ਇੰਡੈਕਸ 19.38 ਅੰਕ ਡਿੱਗ ਕੇ 4035.44 'ਤੇ ਬੰਦ ਹੋਇਆ।
ਗਰਮੀਆਂ 'ਚ 144 ਨਵੀਆਂ ਉਡਾਨਾਂ ਸ਼ੁਰੂ ਕਰੇਗੀ ਜੈੱਟ ਏਅਰਵੇਜ਼
NEXT STORY