ਮੁੰਬਈ - ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਕਮਜ਼ੋਰ ਗਲੋਬਲ ਸੰਕੇਤਾਂ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਵਿਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਬੀ.ਐਸ.ਸੀ. ਸੈਂਸੈਕਸ 1939.32 ਅੰਕ ਯਾਨੀ 3.80% ਦੀ ਗਿਰਾਵਟ ਨਾਲ 49,099.00 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 568.20 ਅੰਕ ਭਾਵ 3.76 ਫ਼ੀਸਦੀ ਦੀ ਗਿਰਾਵਟ ਦੇ ਨਾਲ 14529.15 ਦੇ ਪੱਧਰ ਤੇ ਬੰਦ ਹੋਇਆ ਹੈ। ਦਰਅਸਲ ਅਮਰੀਕਾ ਵਿਚ ਬਾਂਡ ਯੀਲਡ ਵਿਚ ਵਾਧਾ ਅਤੇ ਤਕਨਾਲੋਜੀ ਸਟਾਕਾਂ ਵਿਚ ਭਾਰੀ ਵਿਕਰੀ ਕਾਰਨ ਪ੍ਰਮੁੱਖ ਸੂਚਕਾਂਕ ਗਿਰਾਵਟ ਲੈ ਕੇ ਬੰਦ ਹੋਏ ਹਨ। ਅੱਜ ਮਜ਼ਬੂਤ ਵਿਕਰੀ ਦੇ ਦਬਾਅ ਕਾਰਨ ਮਾਰਕੀਟ ਨੇ ਸਾਲ ਦੀ ਸਭ ਤੋਂ ਵੱਡੀ ਗਿਰਾਵਟ ਵੇਖੀ।
ਇਹ ਵੀ ਪੜ੍ਹੋ : PNB ਦੇ ਖ਼ਾਤਾਧਾਰਕਾਂ ਲਈ ਜ਼ਰੂਰੀ ਖ਼ਬਰ, 1 ਅਪ੍ਰੈਲ ਤੋਂ ਲਾਗੂ ਹੋਣਗੇ ਪੈਸਿਆਂ ਨਾਲ ਜੁੜੇ ਇਹ ਨਿਯਮ
ਗਲੋਬਲ ਸਟਾਕ ਮਾਰਕੀਟ ਵਿਚ ਵੀ ਭਾਰੀ ਗਿਰਾਵਟ
ਅਮਰੀਕਾ ਦੇ ਬਾਜ਼ਾਰਾਂ ਵਿਚ ਭਾਰੀ ਵਿਕਰੀ ਕਾਰਨ ਦੁਨੀਆ ਭਰ ਦੇ ਸਟਾਕ ਬਾਜ਼ਾਰਾਂ ਵਿਚ ਗਿਰਾਵਟ ਆਈ ਹੈ। ਨੈਸਡੈਕ ਇੰਡੈਕਸ 478 ਅੰਕ ਦੀ ਗਿਰਾਵਟ ਦੇ ਨਾਲ 13,119 ਦੇ ਪੱਧਰ 'ਤੇ ਅਤੇ ਡਾਓ ਜੋਨਸ 559 ਅੰਕ ਦੀ ਗਿਰਾਵਟ ਨਾਲ ਬੰਦ ਹੋਇਆ। ਜਾਪਾਨ ਦਾ ਨਿੱਕੇਈ ਇੰਡੈਕਸ 737 ਅੰਕ ਡਿੱਗ ਕੇ 29,430 ਦੇ ਪੱਧਰ 'ਤੇ ਹੈ। ਹਾਂਗ ਕਾਂਗ ਦਾ ਹੈਂਗਸੇਂਗ ਇੰਡੈਕਸ 771 ਅੰਕ ਦੀ ਗਿਰਾਵਟ ਨਾਲ 29,303 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ, ਕੋਰੀਆ ਦਾ ਕੋਸੀ ਅਤੇ ਆਸਟਰੇਲੀਆ ਦਾ ਆਲ ਆਰਡੀਨਰੀਜ ਇੰਡੈਕਸ ਦੋ ਪ੍ਰਤੀਸ਼ਤ ਹੇਠਾਂ ਆ ਗਿਆ ਹੈ।
ਇਹ ਵੀ ਪੜ੍ਹੋ : ਆਮ ਆਦਮੀ ਨੂੰ ਵੱਡਾ ਝਟਕਾ, ਇਕ ਮਹੀਨੇ 'ਚ ਤੀਜੀ ਵਾਰ ਗੈਸ ਸਿਲੰਡਰ ਹੋਇਆ ਮਹਿੰਗਾ
ਅੱਜ ਸਾਰੇ ਸ਼ੇਅਰ ਲਾਲ ਨਿਸ਼ਾਨ 'ਤੇ ਬੰਦ ਹੋਏ। ਚੋਟੀ ਦੇ ਗਿਰਾਵਟ ਵਾਲੇ ਸ਼ੇਅਰਾਂ ਵਿਚ ਓ.ਐਨ.ਜੀ.ਸੀ., ਐਮ.ਐਂਡ.ਐਮ., ਪਾਵਰ ਗਰਿੱਡ, ਜੇ.ਐਸ.ਡਬਲਯੂ. ਸਟੀਲ ਅਤੇ ਹੀਰੋ ਮੋਟੋਕਾਰਪ ਸ਼ਾਮਲ ਹਨ।
ਅੱਜ ਐਲਾਨੇ ਜਾਣੇ ਹਨ ਜੀ.ਡੀ.ਪੀ. ਦੇ ਅੰਕੜੇ
ਮੌਜੂਦਾ ਵਿੱਤੀ ਸਾਲ ਦੀ ਤੀਜੀ ਤਿਮਾਹੀ (ਅਕਤੂਬਰ-ਦਸੰਬਰ ਤਿਮਾਹੀ) ਦੇ ਜੀ.ਡੀ.ਪੀ. ਦੇ ਅੰਕੜਿਆਂ ਦਾ ਐਲਾਨ ਅੱਜ ਕੀਤਾ ਜਾਵੇਗਾ। ਮਹਾਂਮਾਰੀ ਅਤੇ ਇਸ ਨਾਲ ਜੁੜੀ ਤਾਲਾਬੰਦੀ ਕਾਰਨ ਪਹਿਲੀਆਂ ਦੋ ਤਿਮਾਹੀਆਂ ਵਿਚ ਜੀ.ਡੀ.ਪੀ. ਵਿਚ ਭਾਰੀ ਗਿਰਾਵਟ ਆਈ। ਦੇਸ਼ ਦੀ ਜੀਡੀਪੀ ਪਹਿਲੀ ਤਿਮਾਹੀ ਵਿਚ 23.9 ਪ੍ਰਤੀਸ਼ਤ ਅਤੇ ਦੂਜੀ ਤਿਮਾਹੀ ਵਿਚ 7.5 ਪ੍ਰਤੀਸ਼ਤ ਡਿੱਗ ਗਈ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਸ਼ੱਕੀ ਕਾਰ ’ਚ ਮਿਲੀ ਧਮਾਕਾਖੇਜ਼ ਸਮੱਗਰੀ
ਭਾਰੀ ਗਿਰਾਵਟ ਨਾਲ ਬਾਜ਼ਾਰ ਖੁੱਲ੍ਹਾ ਸੀ ਸ਼ੇਅਰ ਬਾਜ਼ਾਰ
ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ 917.24 ਅੰਕ ਭਾਵ 1.80% ਦੀ ਗਿਰਾਵਟ ਨਾਲ 50122.07 'ਤੇ ਖੁੱਲ੍ਹਿਆ ਸੀ। ਇਸ ਦੇ ਨਾਲ ਹੀ ਨਿਫਟੀ 267.80 ਅੰਕ ਯਾਨੀ 1.77 ਫੀਸਦੀ ਦੀ ਗਿਰਾਵਟ ਨਾਲ 14829.60 'ਤੇ ਖੁੱਲ੍ਹਿਆ। ਦੁਪਹਿਰ 12.14 ਵਜੇ ਬੀ.ਐਸ.ਸੀ. ਸੈਂਸੈਕਸ 1666.55 ਅੰਕਾਂ ਦੀ ਗਿਰਾਵਟ ਨਾਲ ਡਿੱਗ ਕੇ 49372.77 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਨਾਲ ਐਨ.ਐਸ.ਈ. ਨਿਫਟੀ 468.95 ਅੰਕਾਂ ਦੀ ਗਿਰਾਵਟ ਦੇ ਨਾਲ 14628.40 'ਤੇ ਬੰਦ ਹੋਇਆ।
ਇਹ ਵੀ ਪੜ੍ਹੋ : ਇਹ 1 ਰੁਪਏ ਦਾ ਸਿੱਕਾ ਤੁਹਾਨੂੰ ਬਣਾ ਸਕਦਾ ਹੈ ਅਮੀਰ, ਮਿਲ ਸਕਦੇ ਹਨ ਲੱਖਾਂ ਰੁਪਏ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਰਦੀਆਂ ਖ਼ਤਮ ਹੁੰਦੇ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਣਗੀਆਂ : ਪ੍ਰਧਾਨ
NEXT STORY