ਮੁੰਬਈ (ਅਨਸ) – ਦੇਸ਼ ਦੇ ਸਭ ਤੋਂ ਅਮੀਰ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਨਿਵਾਸ ਸਥਾਨ ਐਂਟੀਲੀਆ ਦੇ ਬਾਹਰ ਸ਼ੱਕੀ ਕਾਰ ਵਿਚੋਂ ਧਮਾਕਾਖੇਜ਼ ਸਮੱਗਰੀ ਮਿਲੀ ਹੈ। ਮੁੰਬਈ ਪੁਲਸ ਦੀ ਟੀਮ ਮੌਕੇ ’ਤੇ ਪੁੱਜ ਗਈ ਹੈ। ਸ਼ੱਕੀ ਕਾਰ ਮਿਲਣ ਦੀ ਸੂਚਨਾ ਤੋਂ ਬਾਅਦ ਮੁੰਬਈ ਡੌਗ ਸਕੁਵਾਇਡ ਅਤੇ ਬੰਬ ਨਸ਼ਟ ਕਰਨ ਵਾਲੇ ਦਸਤੇ ਤੋਂ ਇਲਾਵਾ ਅੱਤਵਾਦ ਰੋਕੂ ਦਸਤੇ (ਏ. ਟੀ. ਐੱਸ.) ਦੀ ਟੀਮ ਵੀ ਪੁੱਜ ਗਈ ਹੈ। ਏ. ਟੀ. ਐੱਸ. ਅੱਤਵਾਦੀ ਐਂਗਲ ’ਤੇ ਜਾਂਚ ਕਰ ਰਹੀ ਹੈ।
ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ 20 ਜਿਲੇਟਿਨ ਦੀਆਂ ਛੜਾਂ ਦੇ ਨਾਲ ਇਕ ਸ਼ੱਕੀ ਐੱਸ. ਯੂ. ਵੀ. ਕਾਰ ਮਿਲੀ ਹੈ। ਸ਼ੱਕੀ ਕਾਰ ਮਿਲਣ ਤੋਂ ਬਾਅਦ ਅੰਬਾਨੀ ਦੇ ਘਰ ਦੇ ਸੁਰੱਖਿਆ ਕਰਮਚਾਰੀਆਂ ਨੇ ਸਥਾਨਕ ਪੁਲਸ ਨੂੰ ਸੂਚਿਤ ਕੀਤਾ, ਜਿਸ ਦੇ ਬਾਅਦ ਕਈ ਪੁਲਸ ਕਰਮਚਾਰੀ ਮੌਕੇ ’ਤੇ ਪੁੱਜੇ ਅਤੇ ਗੱਡੀ ਦੀ ਜਾਂਚ ਸ਼ੁਰੂ ਕਰ ਦਿੱਤੀ।
ਗ੍ਰਹਿ ਮੰਤਰੀ ਨੇ ਕਿਹਾ, 'ਕ੍ਰਾਈਮ ਬ੍ਰਾਂਚ ਕਰ ਰਿਹੈ ਜਾਂਚ, ਜਲਦੀ ਹੀ ਸੱਚਾਈ ਆਵੇਗੀ ਸਾਹਮਣੇ'
ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ, 'ਮੁੰਬਈ ਵਿਚ ਮੁਕੇਸ਼ ਅੰਬਾਨੀ ਦੇ ਘਰ ਤੋਂ ਕੁਝ ਦੂਰੀ 'ਤੇ ਇੱਕ ਸਕਾਰਪੀਓ ਕਾਰ ਮਿਲੀ ਹੈ। ਇਸ ਕਾਰ ਵਿਚ ਜੈਲੇਟਿਨ ਮਿਲੀ ਹੈ। ਜਾਂਚ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤੀ ਗਈ ਹੈ। ਹਕੀਕਤ ਜੋ ਵੀ ਹੈ, ਇਹ ਜਾਂਚ ਵਿਚ ਜਲਦ ਹੀ ਸਾਹਮਣੇ ਆਵੇਗਾ।
ਵਧਾ ਦਿੱਤੀ ਗਈ ਹੈ ਮੁਕੇਸ਼ ਅੰਬਾਨੀ ਦੇ ਘਰ ਦੀ ਸੁਰੱਖਿਆ
ਕਾਰ ਵਿਚੋਂ ਜੈਲੇਟਾਈਨ ਸਟਿਕਸ ਬਰਾਮਦ ਹੋਣ ਤੋਂ ਬਾਅਦ ਮੁੰਬਈ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਅਲਰਟ 'ਤੇ ਹਨ। ਮੁਕੇਸ਼ ਅੰਬਾਨੀ ਦੇ ਘਰ ਦੇ ਆਸ-ਪਾਸ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਮੁਕੇਸ਼ ਅੰਬਾਨੀ ਦੀ ਪਹਿਲਾਂ ਹੀ ਜ਼ੈਡ + ਸੁਰੱਖਿਆ ਹੈ ਅਤੇ ਇਸ ਨੂੰ ਸੀ.ਆਰ.ਪੀ.ਐਫ. ਦੀ ਸੁਰੱਖਿਆ ਸੌਂਪੀ ਗਈ ਹੈ। ਇਸ ਤੋਂ ਇਲਾਵਾ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਮਿਲੀ ਹੈ।
ਇਹ ਵੀ ਪੜ੍ਹੋ : PNB ਦੇ ਖ਼ਾਤਾਧਾਰਕਾਂ ਲਈ ਜ਼ਰੂਰੀ ਖ਼ਬਰ, 1 ਅਪ੍ਰੈਲ ਤੋਂ ਲਾਗੂ ਹੋਣਗੇ ਪੈਸਿਆਂ ਨਾਲ ਜੁੜੇ ਇਹ ਨਿਯਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਚੋਣ ਕਮਿਸ਼ਨ ਦੀ ਬੈਠਕ ਅੱਜ, ਇਨ੍ਹਾਂ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਹੋ ਸਕਦੈ ਐਲਾਨ
NEXT STORY