ਨਵੀਂ ਦਿੱਲੀ—ਹਫਤੇ ਦੇ ਚੌਥੇ ਕਾਰੋਬਾਰੀ ਦਿਨ ਭਾਵ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਖੁੱਲ੍ਹਿਆ ਹੈ। ਬੁੱਧਵਾਰ ਨੂੰ ਜ਼ਬਰਦਸਤ ਉਛਾਲ ਦੇ ਬਾਅਦ ਸੈਂਸੈਕਸ ਅਤੇ ਨਿਫਟੀ 'ਚ ਅੱਜ ਗਿਰਾਵਟ ਦਾ ਰੁਖ ਰਿਹਾ। ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 74.63 ਭਾਵ 0.18 ਫੀਸਦੀ ਅੰਕ ਟੁੱਟ ਕੇ 41248.37 'ਤੇ ਕਾਰੋਬਾਰ ਕਰ ਰਿਹਾ ਹੈ ਤਾਂ ਉੱਧਰ ਨਿਫਟੀ ਵੀ 2.15 ਅੰਕ ਭਾਵ 0.02 ਫੀਸਦੀ ਦੀ ਗਿਰਾਵਟ ਦੇ ਨਾਲ 12123.75 'ਤੇ ਕਾਰੋਬਾਰ ਕਰ ਰਿਹਾ ਹੈ।
ਦਿੱਗਜ ਸ਼ੇਅਰਾਂ 'ਤੇ ਇਕ ਨਜ਼ਰ
ਦਿੱਗਜ ਸ਼ੇਅਰਾਂ ਦੀ ਗੱਲ ਕਰੀਏ ਤਾਂ ਅੱਜ ਇੰਫਰਾਟੈੱਲ, ਇੰਡਸਇੰਡ ਬੈਂਕ, ਯੂ.ਪੀ.ਐੱਲ., ਡਾਕਟਰ ਰੈੱਡੀ, ਓ.ਐੱਨ.ਜੀ.ਸੀ., ਸਨ ਫਾਰਮਾ, ਟੀ.ਸੀ.ਐੱਸ., ਹੀਰੋ ਮੋਟੋਕਾਰਪ, ਜੀ ਲਿਮਟਿਡ ਅਤੇ ਭਾਰਤੀ ਏਅਰਟੈੱਲ ਦੇ ਸ਼ੇਅਰ ਹਰੇ ਨਿਸ਼ਾਨ 'ਤੇ ਖੁੱਲ੍ਹੇ। ਉੱਧਰ ਕੋਲ ਇੰਡੀਆ, ਐੱਚ.ਡੀ.ਐੱਫ.ਸੀ., ਵੇਦਾਂਤਾ ਲਿਮਟਿਡ, ਜੇ.ਐੱਸ. ਡਬਲਿਊ ਸਟੀਲ, ਗ੍ਰਸਿਮ, ਟਾਟਾ ਮੋਟਰਸ, ਆਈ.ਓ.ਸੀ. ਅਤੇ ਅਲਟ੍ਰਾਟੈੱਕ ਸੀਮੈਂਟ ਦੀ ਸ਼ੁਰੂਆਤ ਲਾਲ ਨਿਸ਼ਾਨ 'ਤੇ ਹੋਈ।
ਹਰੇ ਨਿਸ਼ਾਨ 'ਤੇ ਬੰਦ ਹੋਇਆ ਸੀ ਬਾਜ਼ਾਰ
ਪਿਛਲੇ ਕਾਰੋਬਾਰੀ ਦਿਨ ਭਾਵ ਬੁੱਧਵਾਰ ਨੂੰ ਦਿਨ ਭਰ ਦੇ ਕਾਰੋਬਾਰ ਦੇ ਬਾਅਦ ਸ਼ੇਅਰ ਬਾਜ਼ਾਰ ਜ਼ੋਰਦਾਰ ਵਾਧੇ ਨਾਲ ਬੰਦ ਹੋਇਆ। ਸੈਂਸੈਕਸ 428.62 ਅੰਕ ਭਾਵ 1.05 ਫੀਸਦੀ ਦੇ ਵਾਧੇ ਦੇ ਬਾਅਦ 41,323 ਦੇ ਪੱਧਰ 'ਤੇ ਬੰਦ ਹੋਇਆ ਸੀ। ਉੱਧਰ ਨਿਫਟੀ 137.80 ਅੰਕ ਭਾਵ 1.15 ਫੀਸਦੀ ਦੇ ਵਾਧੇ ਦੇ ਬਾਅਦ 12,130.30 ਦੇ ਪੱਧਰ 'ਤੇ ਬੰਦ ਹੋਇਆ ਹੈ। ਦਿੱਗਜ ਕੰਪਨੀਆਂ ਦੀ ਤੁਲਨਾ 'ਚ ਛੋਟੀ ਅਤੇ ਮੱਧ ਕੰਪਨੀਆਂ 'ਚ ਜ਼ਿਆਦਾ ਲਿਵਾਲੀ ਦੇਖੀ ਗਈ ਜਿਸ ਨਾਲ ਬੀ.ਐੱਸ.ਈ. ਦਾ ਮਿਡਕੈਪ 1.34 ਫੀਸਦੀ ਵਧ ਕੇ 15631.91 ਅੰਕ 'ਤੇ ਅਤੇ ਸਮਾਲਕੈਪ 1.41 ਫੀਸਦੀ ਵਧ ਕੇ 14471.58 'ਤੇ ਰਿਹਾ।
2707 ਕੰਪਨੀਆਂ 'ਚ ਹੋਇਆ ਕਾਰੋਬਾਰ
ਬੀ.ਐੱਸ.ਈ. 'ਚ ਕੁੱਲ 2707 ਕੰਪਨੀਆਂ 'ਚ ਕਾਰੋਬਾਰ ਹੋਇਆ ਜਿਸ 'ਚ 1518 ਵਾਧੇ 'ਚ ਅਤੇ 1010 ਗਿਰਾਵਟ 'ਚ ਰਿਹਾ ਜਦੋਂਕਿ 179 'ਚ ਕੋਈ ਬਦਲਾਅ ਨਹੀਂ ਹੋਇਆ। ਸੰਸਾਰਕ ਪੱਧਰ 'ਤੇ ਚੀਨ ਦੇ ਸ਼ੰਘਾਈ ਕੰਪੋਜ਼ਿਟ ਦੇ 0.32 ਫੀਸਦੀ ਦੀ ਗਿਰਾਵਟ ਨੂੰ ਛੱਡ ਕੇ ਜ਼ਿਆਦਾਤਰ ਮੁੱਖ ਸੂਚਕਾਂਕ ਹਰੇ ਨਿਸ਼ਾਨ 'ਚ ਰਿਹਾ। ਬ੍ਰਿਟੇਨ ਦਾ ਐੱਫ.ਟੀ.ਐੱਸ.ਈ. 0.79 ਫੀਸਦੀ, ਜਰਮਨੀ ਦਾ ਡੈਕਸ 0.45 ਫੀਸਦੀ, ਜਾਪਾਨ ਦਾ ਨਿੱਕੇਈ 0.89 ਫੀਸਦੀ, ਹਾਂਗਕਾਂਗ ਦਾ ਹੇਂਗਸੇਂਗ 0.46 ਫੀਸਦੀ ਅਤੇ ਦੱਖਣੀ ਕੋਰੀਆ ਦਾ ਕੋਸਪੀ 0.07 ਫੀਸਦੀ ਦੇ ਵਾਧੇ 'ਚ ਰਿਹਾ।
ਲਗਾਤਾਰ ਦੂਜੇ ਦਿਨ ਪੈਟਰੋਲ-ਡੀਜ਼ਲ ਦੇ ਭਾਅ ਸਥਿਰ, ਨਹੀਂ ਹੋਇਆ ਕੋਈ ਬਦਲਾਅ
NEXT STORY