ਨਵੀਂ ਦਿੱਲੀ—ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਤੇਜ਼ੀ ਦੇ ਨਾਲ ਬੰਦ ਹੋਇਆ ਹੈ। ਸੈਂਸੈਕਸ 246.68 ਅੰਕਾਂ ਦੇ ਵਾਧੇ ਨਾਲ 38127.08 ਅਤੇ ਨਿਫਟੀ 70.50 ਅੰਕ ਚੜ੍ਹ ਕੇ 11305.05 'ਤੇ ਬੰਦ ਹੋਇਆ ਹੈ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 457 ਅੰਕਾਂ ਦੀ ਤੇਜ਼ੀ ਦੇ ਨਾਲ 38,337.71 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ। ਉੱਧਰ ਨਿਫਟੀ 128 ਅੰਕਾਂ ਦੀ ਤੇਜ਼ੀ ਦੇ ਨਾਲ 11,362.90 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ। ਮੱਧ ਅਤੇ ਛੋਟੀਆਂ ਕੰਪਨੀਆਂ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੀਆਂ ਹਨ। ਬੀ.ਐੱਸ.ਈ. ਸਮਾਲਕੈਪ 64.50 ਅਤੇ ਬੀ.ਐੱਸ.ਈ. ਮਿਡਕੈਪ 93.32 ਅੰਕਾਂ ਦੇ ਵਾਧੇ ਨਾਲ ਹੈ। ਇਸ ਵਾਧੇ ਦੀ ਵਜ੍ਹਾ ਨਾਲ ਨਿਵੇਸ਼ਕਾਂ ਨੂੰ ਸਿਰਫ 35 ਮਿੰਟ ਦੇ ਕਾਰੋਬਾਰ 'ਚ ਇਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਮੁਨਾਫਾ ਹੋਇਆ ਹੈ।
ਬੈਂਕਿੰਗ ਸੈਕਟਰ 'ਚ ਤੇਜ਼ੀ
ਵੀਰਵਾਰ ਨੂੰ ਗਿਰਾਵਟ ਦੇ ਬਾਅਦ ਬੈਂਕਿੰਗ ਸੈਕਟਰ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਬੈਂਕ ਐਕਸਚੇਂਜ 535.74 ਅਤੇ ਬੈਂਕ ਨਿਫਟੀ 474.05 ਅੰਕਾਂ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਮੈਟਲ ਸੈਕਟਰ 'ਚ 235.34 ਅੰਕ ਅਤੇ ਆਟੋ ਸੈਕਟਰ 137.34 ਅੰਕਾਂ ਦੀ ਮਜ਼ਬੂਤੀ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਕੈਪੀਟਲ ਗੁਡਸ 197.88, ਕੰਜ਼ਿਊਮਰ ਡਿਊਰੇਬਲਸ 101.50, ਐੱਫ.ਐੱਮ.ਸੀ.ਜੀ. 85.48 ਤੇਲ ਅਤੇ ਗੈਸ 57.29 ਅਤੇ ਪੀ.ਐੱਸ.ਯੂ. 63.72 ਅੰਕਾਂ ਦੀ ਮਜ਼ਬੂਤੀ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਉੱਧਰ ਦੂਜੇ ਪਾਸੇ ਆਈ.ਟੀ. 99.64, ਟੈੱਕ 52.30 ਅਤੇ ਫਾਰਮਾ ਸੈਕਟਰ 59.40 ਅੰਕਾਂ ਦੀ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਿਹਾ ਹੈ।
ਵਾਧੇ ਵਾਲੇ ਸ਼ੇਅਰ
ਪਹਿਲਾਂ ਗੱਲ ਵਾਧੇ ਵਾਲੇ ਸ਼ੇਅਰਾਂ ਦੀ ਕਰੀਏ ਤਾਂ ਵੇਦਾਂਤਾ ਦੇ ਸ਼ੇਅਰਾਂ 'ਚ 4.36 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਉੱਧਰ ਦੁਜੇ ਪਾਸੇ ਟਾਟਾ ਸਟੀਲ ਅਤੇ ਹਿੰਡਾਲਕੋ ਦੇ ਸ਼ੇਅਰਾਂ 'ਚ 3.27 ਅਤੇ 3.26 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕੋਲ ਇੰਡੀਆ ਅਤੇ ਜੇ.ਐੱਸ.ਡਬਲਿਊ ਸਟੀਲ ਦੇ ਸ਼ੇਅਰਾਂ 'ਚ ਲੜੀਵਾਰ 2.57 ਅਤੇ 2.55 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਸੋਨਾ 50 ਰੁਪਏ ਚਮਕਿਆ, ਚਾਂਦੀ ਸਥਿਰ
NEXT STORY