ਮੁੰਬਈ - ਹਫਤੇ ਦੇ ਚੌਥੇ ਕਾਰੋਬਾਰੀ ਦਿਨ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 89 ਅੰਕ ਡਿੱਗ ਕੇ 57,595 'ਤੇ ਬੰਦ ਹੋਇਆ। ਦੂਜੇ ਪਾਸੇ NSE ਦਾ ਨਿਫਟੀ ਵੀ 22 ਅੰਕਾਂ ਦੀ ਗਿਰਾਵਟ ਨਾਲ 17,222 'ਤੇ ਬੰਦ ਹੋਇਆ ਹੈ।
ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ ਅੱਜ 494 ਅੰਕਾਂ ਦੀ ਗਿਰਾਵਟ ਨਾਲ 57,190 'ਤੇ ਖੁੱਲ੍ਹਿਆ ਅਤੇ NSE ਦਾ ਨਿਫਟੀ 151 ਅੰਕਾਂ ਦੀ ਗਿਰਾਵਟ ਨਾਲ 17,094 'ਤੇ ਖੁੱਲ੍ਹਿਆ। ਬਾਜ਼ਾਰ 'ਚ ਇਸ ਗਿਰਾਵਟ ਦਾ ਕਾਰਨ ਵਿੱਤੀ, ਆਈ.ਟੀ ਅਤੇ ਆਟੋ ਸੈਕਟਰ ਦੇ ਸ਼ੇਅਰਾਂ ਰਹੇ।
ਅੱਜ ਪੇਟੀਐਮ ਦੇ ਸ਼ੇਅਰਾਂ ਵਿੱਚ ਲਗਭਗ 13% ਦਾ ਵਾਧਾ ਦੇਖਿਆ ਗਿਆ।
ਜ਼ੀ ਇੰਟਰਨੈੱਟ ਇੰਟਰਪ੍ਰਾਈਜਿਜ਼ ਲਿਮਟਿਡ (ZEEL) ਦੇ ਸ਼ੇਅਰ ਅੱਜ 15 ਫੀਸਦੀ ਚੜ੍ਹੇ।
ਰੁਚੀ ਸੋਇਆ ਦਾ FPO (ਫਾਲੋ ਆਨ ਪਬਲਿਕ ਆਫਰ) ਵੀਰਵਾਰ ਤੋਂ ਖੁੱਲ੍ਹ ਗਿਆ ਹੈ ਅਤੇ ਇਹ 28 ਮਾਰਚ, 2022 ਤੱਕ ਬੋਲੀ ਲਈ ਉਪਲਬਧ ਰਹੇਗਾ।
ਟਾਪ ਗੇਨਰਜ਼
ਡਾ. ਰੈੱਡੀਜ਼, ਅਲਟ੍ਰਾਟੈੱਕ ਸੀਮੈਂਟ ਲਿਮਟਿਡ, ਐਨਟੀਪੀਸੀ, ਰਿਲਾਇੰਸ, ਐਚਸੀਐਲ ਟੈੱਕ, ਆਈਟੀਸੀ, ਸਨ ਫਾਰਮਾ
ਟਾਪ ਲੂਜ਼ਰਜ਼
ਵਿਪਰੋ, ਨੈਸਲੇ ਇੰਡੀਆ, ਬਜਾਜ ਫਾਇਨਾਂਸ, ਬਜਾਜ ਫਿਨਸਰਵ, ਸਟੇਟ ਬੈਂਕ, ਐਕਸਿਸ ਬੈਂਕ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹੀਰੋ ਮੋਟੋਕਾਰਪ ਦੇ ਕੰਪਲੈਕਸਾਂ ’ਤੇ ਆਮਦਨ ਕਰ ਵਿਭਾਗ ਦੇ ਛਾਪੇ
NEXT STORY