ਮੁੰਬਈ - ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਭਾਵ ਅੱਜ ਸ਼ੁੱਕਰਵਾਰ ਨੂੰ ਬਾਜ਼ਾਰ ਵਿਚ ਭਾਰੀ ਮੁਨਾਫਾ ਵਸੂਲੀ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ ਬਾਜ਼ਾਰ ਵਿਚ ਨਵੇਂ ਰਿਕਾਰਡ ਬਣਾਉਣ ਦਾ ਸਿਲਸਿਲਾ ਵੀ ਰੁਕ ਗਿਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 125.27 ਅੰਕ ਭਾਵ 0.21 ਫ਼ੀਸਦੀ ਦੀ ਗਿਰਾਵਟ ਦੇ ਨਾਲ 59,015.89 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 44.35 ਅੰਕ ਭਾਵ 0.25 ਫ਼ੀਸਦੀ ਦੀ ਗਿਰਾਵਟ ਦੇ ਨਾਲ 17,585.15 ਦੇ ਪੱਧਰ 'ਤੇ ਬੰਦ ਹੋਇਆ। ਜ਼ਿਕਰਯੋਗ ਹੈ ਕਿ ਬੀਤੇ ਹਫ਼ਤੇ ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 175.12 ਅੰਕ ਭਾਵ 0.30 ਫ਼ੀਸਦੀ ਦੇ ਲਾਭ 'ਚ ਰਿਹਾ । ਅੱਜ ਕਾਰੋਬਾਰ ਦਰਮਿਆਨ ਸੈਂਸੈਕਸ 59737.32 ਅਤੇ ਨਿਫਟੀ 17,792.95 'ਤੇ ਪਹੁੰਚ ਗਿਆ ਸੀ।
ਟਾਪ ਗੇਨਰਜ਼
ਕੋਟਕ ਬੈਂਕ, ਐਚ.ਡੀ.ਐਫ.ਸੀ. ਬੈਂਕ, ਭਾਰਤੀ ਏਅਰਟੈੱਲ, ਈਚਰ ਮੋਟਰਜ਼, ਮਾਰੂਤੀ
ਟਾਪ ਲੂਜ਼ਰਜ਼
ਟਾਟਾ ਸਟੀਲ, ਕੋਲ ਇੰਡੀਆ, ਟੀ.ਸੀ.ਐਸ., ਐਸ.ਬੀ.ਆਈ., ਹਿੰਡਾਲਕੋ
world bank ਨਹੀਂ ਜਾਰੀ ਕਰੇਗਾ ਇਜ਼ ਆਫ਼ ਡੁਇੰਗ ਬਿਜ਼ਨੈੱਸ ਰਿਪੋਰਟ, ਦੱਸੀ ਇਹ ਵਜ੍ਹਾ
NEXT STORY