ਮੁੰਬਈ - ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਮੁਦਰਾ ਨੀਤੀ ਕਮੇਟੀ (ਐਮ.ਪੀ.ਸੀ.) ਦੀ ਬੈਠਕ ਵਿੱਚ ਲਏ ਗਏ ਫੈਸਲਿਆਂ ਦੇ ਐਲਾਨ ਤੋਂ ਬਾਅਦ ਸ਼ੁੱਕਰਵਾਰ ਨੂੰ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 215.12 ਅੰਕਾਂ ਭਾਵ 0.39 ਫੀਸਦੀ ਦੀ ਗਿਰਾਵਟ ਨਾਲ 54,277.72 'ਤੇ ਬੰਦ ਹੋਇਆ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 56.40 ਅੰਕਾਂ ਭਾਵ 0.35 ਫੀਸਦੀ ਦੀ ਗਿਰਾਵਟ ਦੇ ਨਾਲ 16,238.20 'ਤੇ ਬੰਦ ਹੋਇਆ ਹੈ। ਪਿਛਲੇ ਹਫਤੇ ਬੀਐਸਈ ਦੇ 30 ਸ਼ੇਅਰਾਂ ਵਾਲਾ ਸੈਂਸੈਕਸ 388.96 ਅੰਕ ਭਾਵ 0.73 ਫੀਸਦੀ ਡਿੱਗਿਆ ਸੀ। ਕਾਰੋਬਾਰੀ ਸਮੇਂ ਦੇ ਆਖ਼ਰੀ ਘੰਟੇ ਵਿੱਚ ਮੁਨਾਫਾ-ਬੁਕਿੰਗ ਵਿੱਚ ਵਾਧਾ ਹੋਇਆ ਅਤੇ ਲਗਾਤਾਰ ਚਾਰ ਦਿਨਾਂ ਦੀ ਤੇਜ਼ੀ ਦੇ ਬਾਅਦ ਅੱਜ ਬਾਜ਼ਾਰ ਵਿੱਚ ਗਿਰਾਵਟ ਆ ਗਈ।
ਟਾਪ ਗੇਨਰਜ਼
ਇੰਡਸਇੰਡ ਬੈਂਕ, ਅਡਾਨੀ ਪੋਰਟਸ, ਆਈ.ਓ.ਸੀ.ਐੱਲ., ਟਾਟਾ ਕੰਜ਼ਿਊਮਰ, ਭਾਰਤੀ ਏਅਰਟੈੱਲ
ਟਾਪ ਲੂਜ਼ਰਜ਼
ਸ਼੍ਰੀ ਸੀਮੈਂਟ, ਰਿਲਾਇੰਸ ਇੰਡਸਟਰੀਜ਼, ਅਲਟ੍ਰਾਟੈੱਕ ਸੀਮੈਂਟ, ਸਟੇਟ ਬੈਂਕ ਆਫ ਇੰਡੀਆ
ਰਿਲਾਇੰਸ ਦੇ ਸ਼ੇਅਰਾਂ ਦਾ ਅਸਰ
ਇਸ ਤੋਂ ਇਲਾਵਾ ਅੱਜ ਰਿਲਾਇੰਸ ਦੇ ਸ਼ੇਅਰਾਂ ਵਿਚ ਵੀ ਭਾਰੀ ਗਿਰਾਵਟ ਆਈ, ਜਿਸ ਕਾਰਨ ਸੈਂਸੈਕਸ ਅਤੇ ਨਿਫਟੀ ਫਿਸਲੇ। ਇਹ 42.65 ਅੰਕ (-2.00 ਫ਼ੀਸਦੀ) ਹੇਠਾਂ 2090.65 ਦੇ ਪੱਧਰ 'ਤੇ ਬੰਦ ਹੋਇਆ ਹੈ। ਮੌਜੂਦਾ ਸਮੇਂ ਵਿਚ ਕੰਪਨੀ ਦਾ ਬਾਜ਼ਾਰ ਪੂੰਜੀਕਰਣ 13,25,355.68 ਕਰੋੜ ਰੁਪਏ ਹੈ।
NSE 'ਤੇ ਆਟੋ ਸੈਕਟਰ 0.24% ਦੇ ਵਾਧੇ ਨਾਲ 10,249 'ਤੇ ਬੰਦ ਹੋਇਆ। ਆਈ.ਟੀ. ਸੈਕਟਰ 0.30% ਦੇ ਵਾਧੇ ਦੇ ਨਾਲ 31,211 'ਤੇ ਬੰਦ ਹੋਇਆ। ਸੈਕਟਰ 'ਚ ਟੈਕ ਮਹਿੰਦਰਾ ਦੇ ਸ਼ੇਅਰ 1.59 ਫੀਸਦੀ ਵਧ ਕੇ 1268 ਰੁਪਏ 'ਤੇ ਬੰਦ ਹੋਏ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਲਗਾਤਾਰ ਘੱਟ ਹੋ ਰਹੀ ਸੋਨੇ ਦੀ ਕੀਮਤ ਤੇ ਚਾਂਦੀ ਦੇ ਵੀ ਘਟੇ ਭਾਅ, ਜਾਣੋ ਕਿੰਨੇ ਸਸਤੇ ਹੋਏ ਕੀਮਤੀ ਧਾਤ
NEXT STORY