ਮੁੰਬਈ - ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸ਼ੇਅਰ ਬਾਜ਼ਾਰ 'ਚ ਆਖਰੀ ਹਫਤੇ ਦੀ ਸੁਸਤੀ ਦੇਖਣ ਨੂੰ ਮਿਲੀ ਅਤੇ ਦੋਵੇਂ ਸੂਚਕਾਂਕ ਲਾਲ ਨਿਸ਼ਾਨ 'ਤੇ ਖੁੱਲ੍ਹੇ। ਅੱਜ ਸੈਂਸੈਕਸ 57,551 'ਤੇ ਖੁੱਲ੍ਹਿਆ ਹੈ ਅਤੇ ਹੁਣ 570 ਅੰਕ ਟੁੱਟ ਕੇ 57,256 'ਤੇ ਕਾਰੋਬਾਰ ਕਰ ਰਿਹਾ ਹੈ। ਇਸਦੇ 30 ਸਟਾਕਾਂ ਵਿੱਚੋਂ, 7 ਲਾਭ ਵਿੱਚ ਹਨ ਅਤੇ ਬਾਕੀ 23 ਗਿਰਾਵਟ ਵਿੱਚ ਹਨ।
ਟਾਪ ਗੇਨਰਜ਼
ਡਾ. ਰੈੱਡੀ, NTPC, ਪਾਵਰਗ੍ਰਿਡ, ਇੰਡਸਇੰਡ ਬੈਂਕ ਅਤੇ TCS
ਟਾਪ ਗੇਨਰਜ਼
Nestle, UltraTech, Bajaj Finserv, HDFC, HDFC ਬੈਂਕ, ਵਿਪਰੋ, ਕੋਟਕ ਬੈਂਕ, SBI,ਹਿੰਦੁਸਤਾਨ ਯੂਨੀਲੀਵਰ ,ਆਈਟੀਸੀ, ਰਿਲਾਇੰਸ ਇੰਡਸਟਰੀਜ਼, ਕੋਟਕ ਬੈਂਕ, ਮਾਰੂਤੀ, ਟੈਕ ਮਹਿੰਦਰਾ, ਏਸ਼ੀਅਨ ਪੇਂਟਸ, ਆਈਸੀਆਈਸੀਆਈ ਬੈਂਕ, ਇੰਫੋਸਿਸ, ਏਅਰਟੈੱਲ, ਐਚਸੀਐਲ ਟੈਕ
ਨਿਫਟੀ ਦਾ ਹਾਲ
ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ ਅੱਜ 17,192 'ਤੇ ਖੁੱਲ੍ਹਿਆ ਹੈ ਅਤੇ ਹੁਣ 138 ਅੰਕ ਡਿੱਗ ਕੇ 17,137 'ਤੇ ਕਾਰੋਬਾਰ ਕਰ ਰਿਹਾ ਹੈ। ਇਸਦੇ 50 ਸਟਾਕ ਵਿੱਚੋਂ, 44 ਗਿਰਾਵਟ ਵਿੱਚ ਹਨ ਅਤੇ 6 ਲਾਭ ਵਿੱਚ ਹਨ।
ਟਾਪ ਗੇਨਰਜ਼
ਡਾ. ਰੈੱਡੀ, NTPC, ਪਾਵਰਗ੍ਰਿਡ ਅਤੇ ਇੰਡਸਇੰਡ ਬੈਂਕ
ਟਾਪ ਲੂਜ਼ਰਜ਼
ਐਚਡੀਐਫਸੀ ਲਾਈਫ, ਟਾਟਾ ਕੰਜ਼ਿਊਮਰ, ਬਜਾਜ ਫਿਨਸਰਵ, ਟਾਈਟਨ , ਯੂਪੀਐਲ
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 59 ਅੰਕ ਡਿੱਗ ਕੇ 57,832 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 28 ਅੰਕ ਟੁੱਟ ਕੇ 17,276 'ਤੇ ਬੰਦ ਹੋਇਆ ਸੀ।
ਸਿੰਗਾਪੁਰ ’ਚ ਨਿਵੇਸ਼ਕਾਂ ਨੂੰ ਕ੍ਰਿਪਟੋਕਰੰਸੀ ਘਪਲੇ ਦੇ ਜ਼ਰੀਏ ਲਾਇਆ ਗਿਆ ਸਭ ਤੋਂ ਜ਼ਿਆਦਾ ‘ਚੂਨਾ’
NEXT STORY