ਮੁੰਬਈ - ਅੱਜ ਹਫਤੇ ਦੇ ਆਖਰੀ ਕਾਰੋਬਾਰੀ ਦਿਨ 'ਚ ਵੀ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 650 ਅੰਕ ਡਿੱਗ ਕੇ 58,809 'ਤੇ ਆ ਗਿਆ।
ਸ਼ੇਅਰ ਬਾਜ਼ਾਰ 'ਚ ਲਗਾਤਾਰ ਚੌਥੇ ਦਿਨ ਗਿਰਾਵਟ ਦਰਜ ਕੀਤੀ ਗਈ। ਇਨ੍ਹਾਂ ਚਾਰ ਦਿਨਾਂ 'ਚ ਸੂਚੀਬੱਧ ਕੰਪਨੀਆਂ ਦੀ ਮਾਰਕੀਟ ਕੈਪ 'ਚ 9 ਲੱਖ ਕਰੋੜ ਰੁਪਏ ਦੀ ਕਮੀ ਆਈ ਹੈ। ਸੋਮਵਾਰ ਨੂੰ ਇਹ 280 ਲੱਖ ਕਰੋੜ ਰੁਪਏ ਸੀ, ਜੋ ਅੱਜ ਘੱਟ ਕੇ 270.77 ਲੱਖ ਕਰੋੜ ਰੁਪਏ ਰਹਿ ਗਿਆ ਹੈ। ਪਹਿਲੇ ਹੀ ਮਿੰਟ 'ਚ ਨਿਵੇਸ਼ਕਾਂ ਦੇ ਕਰੀਬ 2.5 ਲੱਖ ਕਰੋੜ ਰੁਪਏ ਡੁੱਬ ਗਏ ਹਨ।
ਅੱਜ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 425 ਅੰਕ ਡਿੱਗ ਕੇ 59,039 'ਤੇ ਖੁੱਲ੍ਹਿਆ ਅਤੇ ਖੁੱਲ੍ਹਦੇ ਹੀ ਪਹਿਲੇ ਮਿੰਟ 'ਚ 600 ਅੰਕ ਡਿੱਗ ਗਿਆ। ਇਸਨੇ ਪਹਿਲੇ ਘੰਟੇ ਵਿੱਚ 58,756 ਦਾ ਨੀਵਾਂ ਅਤੇ 59,040 ਦਾ ਉਪਰਲਾ ਪੱਧਰ ਬਣਾਇਆ। ਇਸਦੇ 30 ਸਟਾਕਾਂ ਵਿੱਚੋਂ, 28 ਗਿਰਾਵਟ ਵਿੱਚ ਹਨ ਅਤੇ ਸਿਰਫ 2 ਲਾਭ ਵਿੱਚ ਹਨ।
ਟਾਪ ਗੇਨਰਜ਼
ਪਾਵਰਗ੍ਰਿਡ , ਹਿੰਦੁਸਤਾਨ ਯੂਨੀਲੀਵਰ
ਟਾਪ ਲੂਜ਼ਰਜ਼
ਬਜਾਜ ਫਿਨਸਰਵ,ਡਾ. ਰੈੱਡੀ, ਇਨਫੋਸਿਸ, ਇੰਡਸਇੰਡ ਬੈਂਕ, ਐਕਸਿਸ ਬੈਂਕ, ਬਜਾਜ ਫਾਈਨਾਂਸ, ਟਾਈਟਨ, ਵਿਪਰੋ
ਨਿਫਟੀ ਦਾ ਹਾਲ
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 224 ਅੰਕ ਡਿੱਗ ਕੇ 17,532 'ਤੇ ਕਾਰੋਬਾਰ ਕਰ ਰਿਹਾ ਹੈ। ਇਹ ਅੱਜ 17,613 'ਤੇ ਖੁੱਲ੍ਹਿਆ ਅਤੇ 17,532 ਦੇ ਹੇਠਲੇ ਪੱਧਰ ਅਤੇ 17,636 ਦੇ ਉੱਪਰਲੇ ਪੱਧਰ ਨੂੰ ਬਣਾਇਆ। ਨਿਫਟੀ ਦੇ 50 ਸ਼ੇਅਰਾਂ 'ਚੋਂ 48 ਹੇਠਾਂ ਅਤੇ 2 ਉੱਪਰ ਕਾਰੋਬਾਰ ਕਰ ਰਹੇ ਹਨ।
ਟਾਪ ਗੇਨਰਜ਼
ਯੂਨੀਲੀਵਰ,ਪਾਵਰਗ੍ਰਿਡ
ਟਾਪ ਲੂਜ਼ਰਜ਼
ਟੇਕ ਮਹਿੰਦਰਾ, ਬਜਾਜ ਫਿਨਸਰਵ, ਕੋਲ ਇੰਡੀਆ, ਡਾ. ਰੈੱਡੀ , ਇਨਫੋਸਿਸ
'ਬਜਟ 2022 ’ਚ ਖੇਤੀ ਅਤੇ ਨਿਰਮਾਣ ਦੇ ਸਹਾਰੇ ਨਹੀਂ ਸਗੋਂ ਹੋਰ ਖੇਤਰਾਂ ’ਤੇ ਫੋਕਸ ਨਾਲ ਦੌੜੇਗੀ ਅਰਥਵਿਵਸਥਾ'
NEXT STORY