ਨਵੀਂ ਦਿੱਲੀ – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਸਾਬਕਾ ਗਵਰਨਰ ਅਤੇ ਆਈ. ਐੱਮ. ਐੱਫ. ਦੇ ਮੁੱਖ ਅਰਥਸ਼ਾਸਤਰੀ ਰਹਿ ਚੁੱਕੇ ਰਘੂਰਾਮ ਰਾਜਨ ਨੇ ਬਜਟ ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਸਲਾਹ ਦਿੱਤੀ ਹੈ। ਰਾਜਨ ਨੇ ਕਿਹਾ ਕਿ ਸਿਰਫ ਖੇਤੀ ਅਤੇ ਨਿਰਮਾਣ ਦੇ ਸਹਾਰੇ ਤੇਜ਼ ਆਰਥਿਕ ਵਿਕਾਸ ਦੇ ਸੁਪਨੇ ਲੈਣੇ ਛੱਡ ਕੇ ਸਾਨੂੰ ਹੋਰ ਖੇਤਰਾਂ ’ਤੇ ਫੋਕਸ ਕਰਨਾ ਚਾਹੀਦਾ ਹੈ, ਜਿਸ ਨਾਲ ਭਾਰਤ ਦੀ ਅਰਥਵਿਵਸਥਾ ਦੌੜਨ ਲੱਗੇ। ਕੋਰੋਨਾ ਨਾਲ ਬਦਹਾਲ ਅਰਥਵਿਵਸਥਾ ਨੂੰ ਪਟੜੀ ’ਤੇ ਲਿਆਉਣ ਲਈ ਬਜਟ ’ਚ ਕੁੱਝ ਸਖਤ ਕਦਮ ਚੁੱਕਣ ਦੀ ਲੋੜ ਹੈ।
ਇਕ ਇੰਟਰਵਿਊ ’ਚ ਰਾਜਨ ਨੇ ਕਿਹਾ ਕਿ ਭਾਰਤ ਨੂੰ ਬਜਟ ਦੀ ਰਵਾਇਤੀ ਪ੍ਰਥਾ ਨੂੰ ਤੁਰੰਤ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਇਸ਼ਾਰਾ ਹਰ ਸਾਲ ਕੇਂਦਰੀ ਬਜਟ ’ਚ ਵੱਖ-ਵੱਖ ਸੈਕਟਰ ਲਈ ਆਉਣ ਵਾਲੇ ਪ੍ਰਸਤਾਵਾਂ ਵੱਲ ਹੈ। ਰਾਜਨ ਦਾ ਕਹਿਣਾ ਹੈ ਕਿ ਦੇਸ਼ ਦੀ ਮੌਜੂਦਾ ਆਰਥਿਕ ਸਥਿਤੀ ਨਾ ਤਾਂ ਜ਼ਿਆਦਾ ਨਿਰਾਸ਼ਾਵਾਦੀ ਹੈ ਅਤੇ ਨਾ ਹੀ ਬਹੁਤ ਆਸ਼ਾਵਾਦੀ। ਆਰ. ਬੀ. ਆਈ. ਦੇ ਸਾਬਕਾ ਗਵਰਨਰ ਨੇ ਕਿਹਾ ਕਿ ਇਸ ਸਾਲ ਦੇ ਬਜਟ ’ਚ ਇਕ ਵਿਜ਼ਨ ਦੀ ਲੋੜ ਹੈ। ਬਜਟ ਦਸਤਾਵੇਜ਼ ’ਚ ਟੈਰਿਫ ਵਧਾਉਣ ਅਤੇ ਸਬਸਿਡੀ ਘਟਾਉਣ ਦੀ ਹੀ ਗੱਲ ਨਾ ਹੋਵੇ। ਇਹ ਅਗਲੇ 5 ਸਾਲਾਂ ਦਾ ਵਿਜ਼ਨ ਡਾਕੂਮੈਂਟ ਹੋਣਾ ਚਾਹੀਦਾ ਹੈ। ਹਰ ਸਾਲ ਇਸ ’ਚ ਥੋੜੀ-ਬਹੁਤ ਹੇਰ-ਫੇਰ ਹੋ ਸਕਦੀ ਹੈ ਪਰ ਇਹ ਵਿਜ਼ਨ ਸਥਾਈ ਹੋਣਾ ਚਾਹੀਦਾ ਹੈ।
ਰਘੂਰਾਮ ਰਾਜਨ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਹੁਣ ਅਜਿਹੇ ਮੋੜ ’ਤੇ ਖੜ੍ਹੀ ਹੈ, ਜਿੱਥੇ ਉਸ ਨੂੰ ਦਿਸ਼ਾ ਦੇਣ ਲਈ ਵੱਡੇ ਅਤੇ ਸਖਤ ਫੈਸਲੇ ਲੈਣ ਦੀ ਲੋੜ ਹੈ। ਆਉਣ ਵਾਲਾ ਬਜਟ ਇਹ ਕਰਨ ਦਾ ਸਹੀ ਮੌਕਾ ਹੋ ਸਕਦਾ ਹੈ। ਤੇਜ਼ ਆਰਥਿਕ ਗ੍ਰੋਥ ਲਈ ਪਾਲਿਸੀ ’ਚ ਬਦਲਾਅ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ: ਅਮਰੀਕਾ ਵਿਚ 5ਜੀ ਸੇਵਾਵਾਂ ਨੂੰ ਲੈ ਕੇ ਕਈ ਉਡਾਣਾਂ ਰੱਦ, ਹਜ਼ਾਰਾਂ ਯਾਤਰੀ ਪ੍ਰਭਾਵਿਤ
ਖੇਤੀ-ਕਿਸਾਨੀ ’ਤੇ ਫੋਕਸ ਨਾਲ ਨਹੀਂ ਬਣੇਗੀ ਗੱਲ
ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਅਰਥਵਿਵਸਥਾ ਲਈ ਬਜਟ ’ਚ ਸਿਰਫ ਖੇਤੀ ਅਤੇ ਨਿਰਮਾਣ ਖੇਤਰ ’ਤੇ ਫੋਕਸ ਕਰਨਾ ਠੀਕ ਨਹੀਂ ਹੈ। ਬਹੁਤ ਸਾਰੇ ਦੂਜੇ ਅਜਿਹੇ ਖੇਤਰ ਹਨ, ਜਿਨ੍ਹਾਂ ’ਚ ਅਰਥਵਿਵਸਥਾ ਨੂੰ ਰਫਤਾਰ ਦੇਣ ਦੀਆਂ ਕਾਫੀ ਸੰਭਾਵਨਾਵਾਂ ਹਨ। ਸਾਨੂੰ ਟੈਲੀ ਮੈਡੀਸਨ, ਟੈਲੀ ਲੇਅਰਿੰਗ ਅਤੇ ਐਡੁਟੈੱਕ ਵਰਗੇ ਨਵੇਂ ਖੇਤਰਾਂ ’ਤੇ ਜ਼ੋਰ ਦੇਣਾ ਹੋਵੇਗਾ। ਇਸ ਨਾਲ ਜੁੜੇ ਉਦਯੋਗਾਂ ਨੂੰ ਸਿਰਫ ਫੰਡਿੰਗ ਦੀ ਲੋੜ ਨਹੀਂ ਹੈ ਸਗੋਂ ਉਨ੍ਹਾਂ ਲਈ ਡਾਟਾ ਪ੍ਰੋਟੈਕਸ਼ਨ ਲਈ ਕੌਮਾਂਤਰੀ ਪੱਧਰ ’ਤੇ ਨਿਯਮ ਬਣਾਉਣੇ ਚਾਹੀਦੇ ਹਨ। ਦੇਸ਼ ਨੂੰ ਸੇਵਾਵਾਂ ਬਾਰੇ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ, ਜਿਨ੍ਹਾਂ ’ਚ ਵਿਕਾਸ ਨੂੰ ਰਫਤਾਰ ਦੇਣ ਦਾ ਕਾਫੀ ਦਮ ਹੈ।
ਵਧੇਰੇ ਖਰਚ ਨਾਲ ਵਿਕਾਸ ਦੀ ਗਾਰੰਟੀ ਨਹੀਂ
ਰਾਜਨ ਦਾ ਮੰਨਣਾ ਹੈ ਕਿ ਇਸ ਸਮੇਂ ਸਭ ਤੋਂ ਜ਼ਰੂਰੀ ਹੈ ਆਮ ਲੋਕਾਂ ਅਤੇ ਬਾਜ਼ਾਰ ਦਾ ਭਰੋਸਾ ਬਣਾਈ ਰੱਖਣਾ। 2 ਸਾਲਾਂ ਤੋਂ ਕੋਰੋਨਾ ਮਹਾਮਾਰੀ ਨੇ ਅਰਥਵਿਵਸਥਾ ਨੂੰ ਵੱਡੀ ਠੇਸ ਪਹੁੰਚਾਈ ਹੈ। ਅਜਿਹੇ ’ਚ ਅਰਥਵਿਵਸਥਾ ਨੂੰ ਮੁੜ ਵਿਕਾਸ ਦੀ ਪਟੜੀ ’ਤੇ ਲਿਆਉਣਾ ਇਕ ਚੁਣੌਤੀਪੂਰਨ ਕੰਮ ਹੈ। ਇਹ ਕੰਮ ਸਿਰਫ ਵਧੇਰੇ ਖਰਚ ਕਰਨ ਨਾਲ ਪੂਰਾ ਨਹੀਂ ਹੋ ਸਕਦਾ।
ਇਹ ਵੀ ਪੜ੍ਹੋ: ਖੁੱਲ੍ਹ ਗਿਆ ਹੈ 2022 ਦਾ ਪਹਿਲਾ IPO, ਰਿਟੇਲ ਦਾ ਹਿੱਸਾ 3 ਘੰਟੇ 'ਚ ਹੋਇਆ ਸਬਸਕ੍ਰਾਇਬ
ਬਜਟ ’ਚ ਹੋਣ ਮੰਗ ਵਧਾਉਣ ਵਾਲੇ ਉਪਾਅ
ਆਰ. ਬੀ. ਆਈ. ਦੇ ਸਾਬਕਾ ਗਵਰਨਰ ਦਾ ਕਹਿਣਾ ਹੈ ਕਿ ਇਸ ਸਮੇਂ ਮੰਗ ਵਧਾਉਣ ਵਾਲੇ ਉਪਾਅ ’ਤੇ ਫੋਕਸ ਕਰਨਾ ਜ਼ਰੂਰੀ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਬੁਨਿਆਦੀ ਢਾਂਚੇ ਨੂੰ ਆਪਣੀ ਪਹਿਲ ਬਣਾਉਣ। ਸੂਬਾ ਸਰਕਾਰਾਂ ਨੂੰ ਛੋਟੇ ਰੁਜ਼ਗਾਰ ਪੈਦਾ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਛੋਟੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਸ ਸਮੇਂ ਇਸ ਤਰ੍ਹਾਂ ਦੇ ਰੁਜ਼ਗਾਰ ਦੀ ਅਤਿਅੰਤ ਲੋੜ ਹੈ। ਇਸ ਤੋਂ ਇਲਾਵਾ ਸਟੀਲ, ਕਾਪਰ ਵਰਗੀਆਂ ਚੀਜ਼ਾਂ ਦੀ ਮੰਗ ਵਧਾਉਣ ਦੇ ਉਪਾਅ ਕਰਨਾ ਵੀ ਜ਼ਰੂਰੀ ਹੈ।
ਕਮਜ਼ੋਰ ਸੈਕਟਰ ’ਤੇ ਫੋਕਸ
ਰਘੂਰਾਮ ਰਾਜਨ ਨੇ ਕਿਹਾ ਕਿ ਬਜਟ ’ਚ ਅਜਿਹੇ ਸੈਕਟਰਾਂ ’ਤੇ ਫੋਕਸ ਕਰਨ ਦੀ ਲੋੜ ਹੈ, ਜਿਨ੍ਹਾਂ ਦਾ ਪ੍ਰਦਰਸ਼ਨ ਕਮਜ਼ੋਰ ਹੈ। ਉਨ੍ਹਾਂ ਨੇ ਮਨਰੇਗਾ ਲਈ ਫੰਡਿੰਗ ਵਧਾਉਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਇਕ ਚੁਣੌਤੀ ਵੀ ਹੈ ਅਤੇ ਲੋੜ ਵੀ।
ਇਹ ਵੀ ਪੜ੍ਹੋ: ਦੁਨੀਆਭਰ ਵਿਚ ਰਿਕਾਰਡ 151 ਫੀਸਦੀ ਵਧੇ ਸਾਈਬਰ ਅਟੈਕ, ਹਰ ਕੰਪਨੀ ਨੂੰ ਲੱਗਾ 27 ਕਰੋੜ ਰੁਪਏ ਦਾ ਚੂਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਤਿੰਨ ਅਸਤੀਫ਼ਿਆਂ ਕਾਰਨ PFS ਕੰਪਨੀ ਦੀ ਡਿੱਗੀ ਸਾਖ਼, 19 ਫ਼ੀਸਦੀ ਡਿੱਗੇ ਸ਼ੇਅਰ
NEXT STORY