ਨਵੀਂ ਦਿੱਲੀ—ਲਗਾਤਾਰ 6 ਦਿਨ ਡਿੱਗਣ ਤੋਂ ਬਾਅਦ ਵੀਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਦਾ ਮਾਹੌਲ ਰਿਹਾ ਹੈ। ਸੈਂਸੈਕਸ 224.50 ਅੰਕ ਵਧ ਕੇ 38,242.81 'ਤੇ ਅਤੇ ਨਿਫਟੀ 59.95 ਅੰਕਾਂ ਦੀ ਤੇਜ਼ੀ ਨਾਲ 11,536.90 'ਤੇ ਬੰਦ ਹੋਇਆ। ਅਮਰੀਕਾ-ਚੀਨ ਵਪਾਰ ਯੁੱਧ ਦੇ ਖਦਸੇ ਨਾਲ ਜ਼ਿਆਦਾਤਰ ਏਸ਼ੀਆਈ ਬਾਜ਼ਾਰਾਂ 'ਚ ਗਿਰਾਵਟ ਦਾ ਰੁਖ ਸੀ। ਵਿਸ਼ੇਸ਼ਕਾਂ ਮੁਤਾਬਕ ਭਾਰਤ 'ਚ ਘੱਟ ਕੀਮਤ 'ਤੇ ਖਰੀਦਾਰੀ ਦੇ ਕਾਰਨ ਤੇਜ਼ੀ ਆਈ ਹੈ। ਛੇ ਦਿਨਾਂ 'ਚ ਸੈਂਸੈਕਸ 878 ਅੰਕ ਹੇਠਾਂ ਆਇਆ ਸੀ। ਵੀਰਵਾਰ ਨੂੰ ਸੈਂਸੈਕਸ ਦੇ 19 ਸਟਾਕ ਵਾਧੇ ਅਤੇ 11 ਗਿਰਾਵਟ ਦੇ ਨਾਲ ਬੰਦ ਹੋਏ ਸਨ। ਰਿਲਾਇੰਸ 'ਚ ਸਭ ਤੋਂ ਜ਼ਿਆਦਾ 2.8 ਫੀਸਦੀ ਦੀ ਤੇਜ਼ੀ ਅਤੇ ਯੈੱਸ ਬੈਂਕ 'ਚ ਸਭ ਤੋਂ ਜ਼ਿਆਦਾ ਗਿਰਾਵਟ ਰਹੀ।
ਪਿਛਲੇ ਹਫਤੇ ਸੈਂਸੈਕਸ ਸਭ ਤੋਂ ਉੱਚੇ ਪੱਧਰ 'ਤੇ ਸੀ ਤਾਂ ਇਸ 'ਚ ਇਸ ਸਾਲ 4 ਫੀਸਦੀ ਵਾਧਾ ਹੋਇਆ। ਹੁਣ ਵੀ ਜਨਵਰੀ ਦੀ ਤੁਲਨਾ 'ਚ ਇਹ 12 ਫੀਸਦੀ ਉੱਪਰ ਹੈ। ਪਰ ਵਿਸ਼ੇਸ਼ਕਾਂ ਮੁਤਾਬਕ ਇਹ ਤੇਜ਼ੀ ਸੀਮਿਤ ਸ਼ੇਅਰਾਂ ਤੱਕ ਹੀ ਹੈ। ਸੈਂਸੈਕਸ ਦੇ ਮਾਰਕਿਟ ਕੈਪ 'ਚ 55 ਫੀਸਦੀ ਹਿੱਸਾ 8 ਕੰਪਨੀਆਂ ਦਾ ਹੈ। ਇਸ ਦੇ ਕਾਰਨ ਹੀ ਇਸ ਸਾਲ ਸ਼ੇਅਰ ਬਾਜ਼ਾਰ 'ਚ ਤੇਜ਼ੀ ਦਿਸ ਰਹੀ ਹੈ। ਸੈਂਸੈਕਸ ਦੇ ਕਰੀਬ ਅੱਧੇ ਸਟਾਕ 52 ਹਫਤੇ ਦੇ ਉੱਪਰੀ ਪੱਧਰ ਤੋਂ ਘੱਟੋ ਘੱਟ 10 ਫੀਸਦੀ ਹੇਠਾਂ ਰਹੇ ਹਨ। ਮਿਡਕੈਪ ਇੰਡੈਕਸ ਇਸ ਸਾਲ 8.5 ਫੀਸਦੀ ਅਤੇ ਸ਼ਮਾਲਕੈਪ 13 ਫੀਸਦੀ ਡਿੱਗ ਚੁੱਕਾ ਹੈ।
ਰੁਪਿਆ 4 ਪੈਸੇ ਦੇ ਵਾਧੇ ਨਾਲ 71.95 'ਤੇ ਖੁੱਲ੍ਹਿਆ
NEXT STORY