ਮੁੰਬਈ- ਬਾਜ਼ਾਰ ਵਿਚ ਹਫ਼ਤੇ ਦੇ ਲਾਗਾਤਾਰ ਦੂਜੇ ਦਿਨ ਸ਼ਾਨਦਾਰ ਤੇਜ਼ੀ ਰਹੀ। ਹੈਵੀਵੇਟ ਸਟਾਕਸ ਐੱਚ. ਡੀ. ਐੱਫ. ਸੀ., ਰਿਲਾਇੰਸ, ਆਈ. ਸੀ. ਆਈ. ਸੀ. ਆਈ. ਬੈਂਕ ਨੇ ਸੈਂਸੈਕਸ ਨੂੰ ਕਾਫ਼ੀ ਲਿਫਟ ਕੀਤਾ। ਉੱਥੇ ਹੀ, ਫਾਰਮਾ, ਪੀ. ਐੱਸ. ਯੂ. ਬੈਂਕ ਵਿਚ ਗਿਰਾਵਟ ਨਾਲ ਬਾਜ਼ਾਰ 'ਤੇ ਦਬਾਅ ਰਿਹਾ। ਬਿਹਤਰ ਕਮਾਈ ਸੀਜ਼ਨ ਦੇ ਨਾਲ-ਨਾਲ ਏਸ਼ੀਆਈ ਤੇ ਯੂਰਪੀ ਬਾਜ਼ਾਰਾਂ ਤੋਂ ਮਿਲੇ ਚੰਗੇ ਸੰਕੇਤਾਂ ਨਾਲ ਸੈਂਸੈਕਸ 612.60 ਅੰਕ ਯਾਨੀ 1.24 ਫ਼ੀਸਦੀ ਚੜ੍ਹ ਕੇ 50,193.33 'ਤੇ, ਜਦੋਂ ਕਿ ਐੱਨ. ਐੱਸ. ਈ. ਦਾ ਨਿਫਟੀ 187 ਅੰਕ ਯਾਨੀ 1.25 ਫ਼ੀਸਦੀ ਦੀ ਤੇਜ਼ੀ ਨਾਲ 15,110.15 'ਤੇ ਬੰਦ ਹੋਇਆ ਹੈ।
ਸੈਂਸੈਕਸ ਤੇ ਨਿਫਟੀ ਵਿਚ ਅੱਜ ਮਹਿੰਦਰਾ ਐਂਡ ਮਹਿੰਦਰਾ ਤਕਰੀਬਨ 6 ਫ਼ੀਸਦੀ ਦੀ ਤੇਜ਼ੀ ਨਾਲ ਟਾਪ ਗੇਨਰ, ਜਦੋਂ ਕਿ ਭਾਰਤੀ ਏਅਰਟੈੱਲ ਲਗਭਗ 2.5 ਫ਼ੀਸਦੀ ਡਿੱਗ ਕੇ ਟਾਪ ਲੂਜ਼ਰ ਰਿਹਾ। ਬੀ. ਐੱਸ. ਈ. 30 ਵਿਚ ਐੱਸ. ਬੀ. ਆਈ. ਡਾ. ਰੈੱਡੀਜ਼ ਅਤੇ ਆਈ. ਟੀ. ਸੀ. ਵੀ ਗਿਰਾਵਟ ਵਿਚ ਬੰਦ ਹੋਏ।
ਭਾਰਤੀ ਬਾਜ਼ਾਰਾਂ ਵਿਚ ਤੇਜ਼ੀ ਦੀ ਪ੍ਰਮੁੱਖ ਵਜ੍ਹਾ ਹਾਲ ਹੀ ਵਿਚ ਕੋਰੋਨਾ ਮਾਮਲੇ ਤਿੰਨ ਲੱਖ ਤੋਂ ਘੱਟ ਹੋਣਾ ਰਹੀ। ਪਿਛਲੇ 3 ਕਾਰੋਬਾਰੀ ਸੈਸ਼ਨਾਂ ਵਿਚ ਸੈਂਸੈਕਸ ਲਗਭਗ 1,500 ਅੰਕ ਮਜਬੂਤ ਹੋਇਆ ਹੈ। ਬੀ. ਐੱਸ. ਈ. ਮਿਡ ਕੈਪ ਵਿਚ ਮੈਂਗਲੌਰ ਰਿਫਾਇਨਰੀ ਐਂਡ ਪੈਟਰੋਕੈਮੀਕਲਸ ਲਿਮਟਿਡ ਵਿਚ 8.7 ਫ਼ੀਸਦੀ ਤੇਜ਼ੀ ਦੇ ਨਾਲ ਇਹ ਇੰਡੈਕਸ 1.9 ਫ਼ੀਸਦੀ ਦੀ ਤੇਜ਼ੀ ਵਿਚ 21,232 'ਤੇ ਬੰਦ ਹੋਇਆ ਹੈ। ਇਸ ਵਿਚ ਇੰਡੀਆ ਹੋਟਲ, ਆਈ. ਆਰ. ਸੀ. ਟੀ. ਸੀ, ਫੈਡਰਲ ਬੈਂਕ, ਟੀ. ਵੀ. ਐੱਸ. ਮੋਟਰ ਵਰਗੇ ਪ੍ਰਮੁੱਖ ਸ਼ੇਅਰ ਵੀ ਮਜਬੂਤੀ ਵਿਚ ਬੰਦ ਹੋਏ।
ਨਿਫਟੀ-
ਨਿਫਟੀ 50 ਵਿਚ ਜਿੱਥੇ ਬਜਾਜ ਆਟੋ, ਟਾਈਟਨ, ਬਜਾਜ ਫਾਈਨੈਂਸ ਤੇ ਆਇਸ਼ਰ ਮੋਟਰ 5.14-3.55 ਫ਼ੀਸਦੀ ਦੀ ਤੇਜ਼ੀ ਵਿਚਕਾਰ ਬੰਦ ਹੋਏ, ਉੱਥੇ ਹੀ ਐੱਨ. ਐੱਸ. ਈ. ਦੇ ਸੈਕਟਰਲ ਇੰਡੈਕਸ ਵਿਚ ਐੱਫ. ਐੱਮ. ਸੀ. ਜੀ., ਫਾਰਮਾ, ਪੀ. ਐੱਸ. ਯੂ. ਬੈਂਕ ਲਾਲ ਨਿਸ਼ਾਨ 'ਤੇ ਬੰਦ ਹੋਏ। ਨਿਫਟੀ ਬੈਂਕ ਦਾ ਪ੍ਰਦਰਸ਼ਨ ਖਰਾ ਰਿਹਾ, ਇਹ 1.4 ਫ਼ੀਸਦੀ ਦੇ ਵਾਧੇ ਨਾਲ 33,922 'ਤੇ ਜਾ ਪੁੱਜਾ ਹੈ। ਨਿਫਟੀ ਮੈਟਲ ਵਿਚ ਅੱਜ ਹਲਕੀ ਬੜ੍ਹਤ ਰਹੀ, ਇਸ ਵਿਚ ਹਿੰਦੁਸਤਾਨ ਜ਼ਿੰਕ 9.5 ਫ਼ੀਸਦੀ ਨਾਲ 346 'ਤੇ ਬੰਦ ਹੋਇਆ। ਸੇਲ ਵਿਚ 0.7 ਫ਼ੀਸਦੀ ਤੇਜ਼ੀ, ਨਾਲਕੋ ਲਗਭਗ 76 ਰੁਪਏ 'ਤੇ ਸਥਿਰ ਰਿਹਾ। ਕੋਫਰਜ ਤੇ ਐੱਲ. ਟੀ. ਆਈ. ਵਿਚ ਤੇਜ਼ੀ ਨਾਲ ਨਿਫਟੀ ਮੈਟਲ ਦੇ ਸਾਰੇ ਸਟਾਕਸ ਹਰੇ ਨਿਸ਼ਾਨ 'ਤੇ ਰਹੇ। ਇਸੇ ਤਰ੍ਹਾਂ, ਅਸ਼ੋਕ ਲੈਲੇਂਡ ਤੇ ਮਹਿੰਦਰਾ ਐਂਡ ਮਹਿੰਦਰਾ ਵਿਚ ਖ਼ਰੀਦਦਾਰੀ ਦੇ ਮਾਹੌਲ ਨਾਲ ਨਿਫਟੀ ਆਟੋ ਪੂਰਾ ਹਰੇ ਨਿਸ਼ਾਨ 'ਤੇ ਬੰਦ ਹੋਇਆ। ਨਿਫਟੀ 50 ਵਿਚ ਪ੍ਰਮੁੱਖ ਆਈ. ਟੀ. ਸੀ., ਕੋਲ ਇੰਡੀਆ, ਡਾ. ਰੈੱਡੀਜ ਤੇ ਡਿਵਿਸ ਲੈਬ ਲਾਲ ਨਿਸ਼ਾਨ 'ਤੇ ਬੰਦ ਹੋਏ।
ਨੌਕਰੀਪੇਸ਼ਾ 'ਤੇ ਕੋਵਿਡ ਦੀ ਮਾਰ, ਪੀ. ਐੱਫ. 'ਚੋਂ 1.25 ਲੱਖ ਕਰੋੜ ਰੁਪਏ ਕਢਾਏ
NEXT STORY