ਮੁੰਬਈ— ਭਾਰਤੀ ਬਾਜ਼ਾਰਾਂ ਦਾ ਵੀਰਵਾਰ ਨੂੰ ਸ਼ਾਨਦਾਰ ਦਿਨ ਰਿਹਾ। ਬੀ. ਐੱਸ. ਈ. ਦਾ ਸੈਂਸੈਕਸ 646.40 ਅੰਕ ਦੀ ਤੇਜ਼ੀ ਨਾਲ 38,840.32 ਦੇ ਪੱਧਰ 'ਤੇ ਬੰਦ ਹੋਇਆ। ਰਿਲਾਇੰਸ ਇੰਡਸਟਰੀਜ਼ ਦੇ ਸਟਾਕਸ ਦਾ ਪ੍ਰਦਰਸ਼ਨ ਸਭ ਤੋਂ ਸ਼ਾਨਦਾਰ ਰਿਹਾ।
ਉੱਥੇ ਹੀ, ਨਿਫਟੀ 171.25 ਦੀ ਛਲਾਂਗ ਲਾ ਕੇ 11,449.25 ਦੇ ਪੱਧਰ 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਸਵੇਰੇ ਬੀ. ਐੱਸ. ਈ. ਸੈਂਸੈਕਸ 322.96 ਅੰਕ ਉਪਰ 38,516.88 'ਤੇ ਅਤੇ ਨਿਫਟੀ 85.3 ਅੰਕ ਉਪਰ 11,363.30 ਦੇ ਪੱਧਰ 'ਤੇ ਖੁੱਲ੍ਹਾ ਸੀ।
ਰਿਲਾਇੰਸ ਇੰਡਸਟਰੀਜ਼ ਨੇ 15 ਲੱਖ ਕਰੋੜ ਰੁਪਏ ਦੇ ਪੂੰਜੀਕਰਨ ਨੂੰ ਪਾਰ ਕਰਕੇ ਸੂਚਕ ਅੰਕਾਂ 'ਚ ਆਪਣਾ ਦਬਦਬਾ ਕਾਇਮ ਕੀਤਾ। ਰਿਲਾਇੰਸ ਦੇ ਰਿਟੇਲ ਕਾਰੋਬਾਰ 'ਚ ਨਿਵੇਸ਼ ਦੀਆਂ ਖ਼ਬਰਾਂ ਨਾਲ ਇਸ ਦੇ ਸਟਾਕਸ ਨੇ ਜ਼ਬਰਦਸਤ ਤੇਜ਼ੀ ਦਰਜ ਕੀਤੀ, ਜੋ ਆਖ਼ੀਰ 'ਚ 7.1 ਫੀਸਦੀ ਦੇ ਜ਼ੋਰਦਾਰ ਉਛਾਲ ਨਾਲ 2,314.65 ਦੇ ਪੱਧਰ 'ਤੇ ਬੰਦ ਹੋਏ। ਦਿਨ ਦੇ ਕਾਰੋਬਾਰ ਦੌਰਾਨ ਇਸ ਨੇ 2,343.90 ਤੱਕ ਦਾ ਉੱਚਾ ਪੱਧਰ ਵੀ ਦਰਜ ਕੀਤਾ।
ਇਸ ਤੋਂ ਇਲਾਵਾ ਬੈਂਕ ਅਤੇ ਆਈ. ਟੀ. ਸਟਾਕਸ 'ਚ ਤੇਜ਼ੀ ਨੇ ਵੀ ਬਾਜ਼ਾਰ ਨੂੰ ਬੂਸਟ ਕੀਤਾ। ਬੀ. ਐੱਸ. ਈ. ਮਿਡ ਕੈਪ 0.9 ਫੀਸਦੀ ਉਪਰ, ਜਦੋਂ ਕਿ ਸਮਾਲ ਕੈਪ 1.3 ਫੀਸਦੀ ਵੱਧ ਕੇ ਬੰਦ ਹੋਇਆ। ਨਿਫਟੀ 50 'ਚ ਆਰ. ਆਈ. ਐੱਲ., ਬੀ. ਪੀ. ਸੀ. ਐੱਲ., ਏਸ਼ੀਅਨ ਪੇਂਟਸ, ਆਈ. ਓ. ਸੀ. ਅਤੇ ਐਕਸਿਸ ਬੈਂਕ ਸਭ ਤੋਂ ਖਰ੍ਹਾ ਪ੍ਰਦਰਸ਼ਨ ਕਰਨ ਵਾਲੇ ਰਹੇ, ਜਦੋਂ ਕਿ ਭਾਰਤੀ ਇੰਫਰਾਟੈੱਲ, ਹਿੰਡਾਲਕੋ, ਟਾਟਾ ਸਟੀਲ, ਭਾਰਤੀ ਏਅਰਟੈੱਲ ਅਤੇ ਡਾ. ਰੈਡੀਜ਼ ਨੇ ਗਿਰਾਵਟ ਦਰਜ ਕੀਤੀ।
ਜੈਵਿਕ ਕਪਾਹ ਉਤਪਾਦਕਾਂ ਲਈ ਕਰਜ਼ਾ ਉਤਪਾਦ ਪੇਸ਼ ਕਰਨ ਦੀ ਤਿਆਰੀ ’ਚ ਸਟੇਟ ਬੈਂਕ
NEXT STORY