ਮੁੰਬਈ - ਹਫਤੇ ਦੇ ਆਖ਼ਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 983 ਅੰਕ ਭਾਵ 1.98% ਦੀ ਗਿਰਾਵਟ ਨਾਲ 48,782 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ 'ਚ ਵੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 263 ਅੰਕ ਭਾਵ 1.77% ਦੀ ਗਿਰਾਵਟ ਦੇ ਨਾਲ 14,631 ਦੇ ਪੱਧਰ 'ਤੇ ਬੰਦ ਹੋਇਆ ਹੈ। ਬੀ.ਐਸ.ਸੀ. ਦੇ ਸਾਰੇ ਸੈਕਟੋਰਿਅਲ ਇੰਡੈਕਸ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ। 30 ਵਿਚੋਂ ਸਿਰਫ 5 ਸੂਚਕਾਂਕ ਹੀ ਵਾਧੇ ਨਾਲ ਬੰਦ ਹੋਏ ਅਤੇ 25 ਵਿਚ ਗਿਰਾਵਟ ਦਰਜ ਕੀਤੀ ਗਈ ਹੈ।
ਅੱਜ ਸਵੇਰੇ ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 485 ਅੰਕ ਯਾਨੀ 0.97% ਦੀ ਗਿਰਾਵਟ ਨਾਲ 49,280.77 'ਤੇ ਖੁੱਲ੍ਹਿਆ ਸੀ। ਇਸ ਦੇ ਨਾਲ ਹੀ ਨਿਫਟੀ 138 ਅੰਕ ਯਾਨੀ 0.93% ਡਿੱਗ ਕੇ 14,756 ਦੇ ਪੱਧਰ 'ਤੇ ਖੁੱਲ੍ਹਿਆ। ਸੈਂਸੈਕਸ ਨੇ ਵੀ ਦਿਨ ਦੇ ਕਾਰੋਬਾਰ ਵਿਚ 49,360 ਦੇ ਉੱਚ ਪੱਧਰ ਨੂੰ ਛੂਹਿਆ ਹੈ।
ਟਾਪ ਗੇਨਰਜ਼ ਬੀ.ਐੱਸ.ਈ.
ਓ.ਐੱਨ.ਜੀ.ਸੀ., ਸਨਫਰਮਾ, ਡਾ. ਰੈੱਡੀ, ਓ.ਐਨ.ਜੀ.ਸੀ.
ਟਾਪ ਲੂਜ਼ਰਜ਼ ਬੀ.ਐੱਸ.ਈ.
ਪਾਵਰ ਗਰਿੱਡ, ਇੰਫੋਸਿਸ, ਬਾਜਾਜ-ਆਟੋ, ਐਨ.ਟੀ.ਪੀ.ਸੀ., ਇੰਡਸਇੰਡ ਬੈਂਕ, ਬਜਾਜ ਫਾਈਨੈਂਸ, ਆਈ.ਟੀ.ਸੀ.
ਨੈਸ਼ਨਲ ਸਟਾਕ ਐਕਸਚੇਂਜ
ਟਾਪ ਗੇਨਰਜ਼
ਓ.ਐਨ.ਜੀ.ਸੀ., ਕੋਲ ਇੰਡੀਆ, ਡਿਵੀਸਲੈਬ, ਗ੍ਰਾਸੀਮ, ਆਈ.ਓ.ਸੀ. ਐੱਨ.ਐੱਸ.ਈ.
ਟਾਪ ਲੂਜ਼ਰਜ਼
ਐਚ.ਡੀ.ਐਫ.ਸੀ., ਐਚ.ਡੀ.ਐਫ.ਸੀ. ਬੈਂਕ, ਕੋਟਕ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ ,ਏਸ਼ੀਅਨ ਪੇਂਟਸ
ਇਹ ਵੀ ਪੜ੍ਹੋ : ਲਾਲ ਨਿਸ਼ਾਨ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ 425 ਅੰਕ ਤੇ ਨਿਫਟੀ 'ਚ 118 ਅੰਕਾਂ ਦੀ ਗਿਰਾਵਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੋਰੋਨਾ ਆਫ਼ਤ ਦਰਮਿਆਨ ਭਾਰਤ 'ਚ ਹਰ ਹਫ਼ਤੇ ਵਧ ਰਹੀ ਬੇਰੁਜ਼ਗਾਰੀ,ਹੈਰਾਨ ਕਰਨ ਵਾਲੇ ਹਨ ਆਂਕੜੇ
NEXT STORY