ਮੁੰਬਈ - ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਤੋਂ ਡਰੇ ਨਿਵੇਸ਼ਕਾਂ ਦੀ ਭਾਰੀ ਵਿਕਰੀ ਕਾਰਨ ਪਿਛਲੇ ਹਫਤੇ ਭੂਚਾਲ ਦੇਖ ਚੁੱਕੇ ਘਰੇਲੂ ਸ਼ੇਅਰ ਬਾਜ਼ਾਰ ਵਿਚ ਅੱਜ ਆਈਟੀ, ਟੈਕ, ਕੰਜ਼ਿਊਮਰ ਡਿਊਰੇਬਲਸ ਅਤੇ ਐਨਰਜੀ ਗਰੁੱਪ 'ਚ ਹੋਈ ਖਰੀਦਦਾਰੀ ਕਾਰਨ ਰੌਣਕ ਪਰਤੀ, ਪਰ ਲਗਾਤਾਰ ਵਿਕਰੀ ਦੇ ਦਬਾਅ ਕਾਰਨ ਸੈਂਸੈਕਸ ਅਤੇ ਨਿਫਟੀ 'ਚ ਮਾਮੂਲੀ ਵਾਧੇ ਨਾਲ ਹੀ ਬੰਦ ਹੋਇਆ। BSE ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ ਸੈਂਸੈਕਸ 153.43 ਅੰਕ ਵਧ ਕੇ 57,260.58 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ 27.50 ਅੰਕ ਵਧ ਕੇ 17,053.95 'ਤੇ ਖੁੱਲ੍ਹਿਆ।
ਦਿੱਗਜਾਂ ਕੰਪਨੀਆਂ ਦੇ ਉਲਟ, ਛੋਟੀਆਂ ਅਤੇ ਦਰਮਿਆਨੀਆਂ ਕੰਪਨੀਆਂ ਵਿੱਚ ਲਗਭਗ ਦੋ ਫੀਸਦੀ ਦੀ ਗਿਰਾਵਟ ਨੇ ਸ਼ੇਅਰ ਬਾਜ਼ਾਰ ਨੂੰ ਹੋਰ ਚੜ੍ਹਨ ਤੋਂ ਰੋਕਿਆ। ਮਿਡਕੈਪ 230.72 ਅੰਕ ਡਿੱਗ ਕੇ 24,615.79 ਅੰਕ 'ਤੇ ਅਤੇ ਸਮਾਲਕੈਪ 532.48 ਅੰਕ ਡਿੱਗ ਕੇ 27,538.93 ਅੰਕ 'ਤੇ ਆ ਗਿਆ। ਇਸ ਸਮੇਂ ਦੌਰਾਨ, ਬੀਐਸਈ 'ਤੇ ਕੁੱਲ 3575 ਕੰਪਨੀਆਂ ਦੇ ਸ਼ੇਅਰਾਂ ਦਾ ਕਾਰੋਬਾਰ ਹੋਇਆ, ਜਿਨ੍ਹਾਂ ਵਿੱਚੋਂ 966 ਦੀ ਖਰੀਦ ਅਤੇ 2435 ਦੀ ਵਿਕਰੀ ਹੋਈ, ਜਦੋਂ ਕਿ 174 ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ। ਇਸੇ ਤਰ੍ਹਾਂ ਐਨਐਸਈ ਵਿੱਚ 15 ਕੰਪਨੀਆਂ ਦੇ ਸ਼ੇਅਰ ਹਰੇ ਅਤੇ 35 ਲਾਲ ਨਿਸ਼ਾਨ 'ਤੇ ਰਹੇ।
ਅੰਤਰਰਾਸ਼ਟਰੀ ਪੱਧਰ 'ਤੇ ਮਿਲਿਆ-ਜੁਲਿਆ ਰੁਝਾਨ ਰਿਹਾ। ਬ੍ਰਿਟੇਨ ਦਾ FTSE 0.83 ਅਤੇ ਜਰਮਨੀ ਦਾ DAX 0.38 ਫੀਸਦੀ ਵਧਿਆ, ਜਦਕਿ ਜਾਪਾਨ ਦਾ ਨਿੱਕੇਈ 1.63, ਹਾਂਗਕਾਂਗ ਦਾ ਹੈਂਗ ਸੇਂਗ 0.95 ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.04 ਫੀਸਦੀ ਡਿੱਗਿਆ।
ਬੀ.ਐੱਸ.ਈ. 'ਤੇ ਊਰਜਾ, ਆਈ.ਟੀ., ਟੈਲੀਕਾਮ, ਕੰਜ਼ਿਊਮਰ ਡਿਊਰੇਬਲਸ, ਬੈਂਕਿੰਗ ਅਤੇ ਤਕਨੀਕੀ ਸਮੂਹਾਂ 'ਚ 0.67 ਫੀਸਦੀ ਵਾਧੇ ਨੂੰ ਛੱਡ ਕੇ ਬਾਕੀ ਸਮੂਹ ਗਿਰਾਵਟ ਵਿਚ ਬਣੇ ਰਹੇ। ਯੂਟਿਲਿਟੀਜ਼ ਗਰੁੱਪ ਦੇ ਸ਼ੇਅਰ ਇਸ ਸਮੇਂ ਦੌਰਾਨ ਸਭ ਤੋਂ ਵੱਧ 2.61 ਫੀਸਦੀ ਤੱਕ ਡਿੱਗ ਗਏ। ਇਨ੍ਹਾਂ ਤੋਂ ਇਲਾਵਾ ਬੇਸਿਕ ਮੈਟੀਰੀਅਲ 0.80, ਸੀ.ਡੀ.ਜੀ.ਐੱਸ. 1.00, ਐੱਫ.ਐੱਮ.ਸੀ.ਜੀ. 0.78, ਹੈਲਥਕੇਅਰ 0.59, ਉਦਯੋਗਿਕ 1.08, ਪੂੰਜੀਗਤ ਸਾਮਾਨ 0.75, ਤੇਲ ਅਤੇ ਗੈਸ 1.51, ਪਾਵਰ 1.97 ਅਤੇ ਰੀਅਲਟੀ 1.98 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕ੍ਰਿਪਟੋਕਰੰਸੀ ਨੇ ਇਨ੍ਹਾਂ 7 ਲੋਕਾਂ ਨੂੰ ਬਣਾਇਆ ਅਰਬਪਤੀ, ਜਾਣੋ ਕਿੰਨੀ ਹੈ ਜਾਇਦਾਦ
NEXT STORY