ਨਵੀਂ ਦਿੱਲੀ — ਗਲੋਬਲ ਬਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 74.68 ਅੰਕ ਯਾਨੀ 0.20 ਫੀਸਦੀ ਵਧ ਕੇ 37,660.19 'ਤੇ ਅਤੇ ਨਿਫਟੀ 3.80 ਅੰਕ ਯਾਨੀ 0.03 ਫੀਸਦੀ ਵਧ ਕੇ 11,381.55 'ਤੇ ਖੁੱਲ੍ਹਿਆ।
ਸਮਾਲਕੈਪ-ਮਿਡਕੈਪ ਸ਼ੇਅਰਾਂ ਵਿਚ ਵਾਧਾ
ਅੱਜ ਦੇ ਕਾਰੋਬਾਰ 'ਚ ਦਿੱਗਜ ਸ਼ੇਅਰਾਂ ਨਾਲ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੀ.ਐੱਸ.ਈ ਦਾ ਸਮਾਲਕੈਪ ਇੰਡੈਕਸ 0.20 ਫੀਸਦੀ ਅਤੇ ਮਿਡਕੈਪ ਇੰਡੈਕਸ 0.21 ਫੀਸਦੀ ਵਧ ਕੇ ਕਾਰੋਬਾਰ ਕਰ ਰਿਹਾ ਹੈ।
ਬੈਂਕ ਨਿਫਟੀ 'ਚ ਗਿਰਾਵਟ
ਬੈਂਕ ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੈਂਕ ਨਿਫਟੀ ਇੰਡੈਕਸ 52 ਅੰਕ ਡਿੱਗ ਕੇ 26768 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਨਿਫਟੀ ਆਟੋ 'ਚ 0.28 ਫੀਸਦੀ ਅਤੇ ਨਿਫਟੀ ਆਈ.ਟੀ. 'ਚ 0.13 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਅੰਤਰਰਾਸ਼ਟਰੀ ਬਾਜ਼ਾਰਾਂ ਦਾ ਹਾਲ
ਵਪਾਰ ਚਿੰਤਾ ਵਧਣ ਦੀਆਂ ਸੰਭਾਵਨਾਵਾਂ ਵਿਚਕਾਰ ਅਮਰੀਕੀ ਬਜ਼ਾਰਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ। ਸੋਮਵਾਰ ਦੇ ਕਾਰੋਬਾਰੀ ਸੈਸ਼ਨ ਵਿਚ ਡਾਓ ਜੋਂਸ 93 ਅੰਕ ਯਾਨੀ 0.4 ਫੀਸਦੀ ਡਿੱਗ ਕੇ 26,062 ਦੇ ਪੱਧਰ 'ਤੇ, ਨੈਸਡੈਕ 114 ਅੰਕ ਯਾਨੀ ਕਰੀਬ 1.5 ਫੀਸਦੀ ਦੀ ਕਮਜ਼ੋਰੀ ਨਾਲ 7,895.8 ਦੇ ਪੱਧਰ 'ਤੇ, ਐੱਸ.ਐਂਡ.ਪੀ. 500 ਇੰਡੈਕਸ 16.2 ਅੰਕ ਯਾਨੀ 0.6 ਫੀਸਦੀ ਦੀ ਗਿਰਾਵਟ ਨਾਲ 2,888.8 ਦੇ ਪੱਧਰ 'ਤੇ ਬੰਦ ਹੋਇਆ ਹੈ। ਏਸ਼ੀਆ ਦੇ ਜ਼ਿਆਦਾਤਰ ਬਾਜ਼ਾਰਾਂ 'ਚ ਕਮਜ਼ੋਰੀ ਨਾਲ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਪਾਨ ਦਾ ਬਜ਼ਾਰ ਨਿਕਕਈ 196 ਅੰਕ ਯਾਨੀ 0.8 ਫੀਸਦੀ ਦੀ ਮਜ਼ਬੂਤੀ ਨਾਲ 23,290 ਦੇ ਪੱਧਰ 'ਤੇ, ਹੈਂਗ ਸੇਂਗ 256 ਅੰਕ ਯਾਨੀ 1 ਫੀਸਦੀ ਡਿੱਗ ਕੇ 26,677 ਦੇ ਪੱਧਰ 'ਤੇ, ਐੱਸ.ਜੀ.ਐਕਸ ਨਿਫਟੀ 15 ਅੰਕਾਂ ਦੀ ਕਮਜ਼ੋਰੀ ਨਾਲ 11,375 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਟਾਪ ਲੂਜ਼ਰਜ਼
ਟੇਕ ਮਹਿੰਦਰਾ, ਵਿਪਰੋ, ਟਾਟਾ ਮੋਟਰਜ਼, ਟੀਸੀਐਸ, ਇੰਡਸਇੰਡ ਬੈਂਕ, ਭਾਰਤੀ ਏਅਰਟੈਲ
ਟਾਪ ਗੇਨਰਜ਼
ਐਚਯੂਐਲ, ਡਾ. ਰੈਡੀ ਲੈਬਜ਼, ਟਾਟਾ ਸਟੀਲ, ਸਨ ਫਾਰਮਾ, ਐਨਟੀਪੀਸੀ, ਏਸ਼ੀਅਨ ਪੇਂਟਸਜ਼
ਬ੍ਰਿਟਿਸ਼ ਅਥਾਰਟੀ ਦਾ ਕਾਰਨਾਮਾ, ਨੀਰਵ ਮੋਦੀ ਨਾਲ ਸਾਂਝਾ ਕਰੇਗੀ ਭਾਰਤੀ ਜਾਂਚ ਰਿਪੋਰਟ
NEXT STORY