ਜਲੰਧਰ (ਵਰੁਣ)-ਪਿਛਲੇ ਸਾਲ ਸ਼ਿਵ ਨਗਰ ਵਿਚ ਇਕ 20 ਸਾਲਾ ਨੌਕਰਾਣੀ ਦੀ ਸ਼ੱਕੀ ਖੁਦਕੁਸ਼ੀ ਦੇ ਮਾਮਲੇ ਵਿਚ ‘ਆਪ’ ਆਗੂ ਰੋਹਨ ਸਹਿਗਲ ਅਤੇ ਉਸ ਦੀ ਮਾਂ ਸਮੇਤ ਚਾਰ ਹੋਰਨਾਂ ਵਿਰੁੱਧ ਥਾਣਾ ਨੰਬਰ 4 ਦੀ ਪੁਲਸ ਨੇ ਕਤਲ ਦਾ ਕੇਸ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਯੂ. ਪੀ. ਤੋਂ ਜ਼ੀਰੋ ਨੰਬਰ ਐੱਫ਼ . ਆਈ. ਆਰ. ਦਰਜ ਹੋ ਕੇ ਜਲੰਧਰ ਕਮਿਸ਼ਨਰੇਟ ਨੂੰ ਮਾਰਕ ਹੋਈ ਸੀ। ਪੁਲਸ ਕੇਸ ਦਰਜ ਕਰਕੇ ਹੁਣ ਯੂ. ਪੀ. ਤੋਂ ਕੇਸ ਸਬੰਧੀ ਰਿਕਾਰਡ ਮੰਗਵਾ ਕੇ ਜਾਂਚ ਕਰੇਗੀ। ਥਾਣਾ ਨੰਬਰ 7 ਦੇ ਇੰਚਾਰਜ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਪੂਰੀ ਹੋਣ ਦੇ ਬਾਅਦ ਹੀ ਨਾਮਜ਼ਦ ਲੋਕਾਂ ਦੀਆਂ ਗ੍ਰਿਫ਼ਤਾਰੀਆਂ ਹੋ ਸਕਦੀਆਂ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 31 ਅਗਸਤ ਨੂੰ ਸ਼ਿਵ ਨਗਰ ਵਿਚ ਨਿਖਿਤਾ (20) ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ ਸੀ। ਮ੍ਰਿਤਕਾ ਰੋਹਨ ਸਹਿਗਲ ਦੀ ਮਾਂ ਦੀ ਕੇਅਰਟੇਕਰ ਸੀ।
ਇਹ ਵੀ ਪੜ੍ਹੋ: ਜਲੰਧਰ ਦੇ ਵੇਰਕਾ ਮਿਲਕ ਪਲਾਂਟ ਨੇੜੇ ਲੋਕਾਂ 'ਚ ਮਚੀ ਹਫ਼ੜਾ-ਦਫ਼ੜੀ, ਮੰਜ਼ਰ ਵੇਖ ਉੱਡੇ ਹੋਸ਼
ਮਾਮਲਾ ਜਦੋਂ ਪੁਲਸ ਕੋਲ ਪਹੁੰਚਿਆ ਤਾਂ ਉਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰੱਖਵਾ ਦਿੱਤਾ ਸੀ ਅਤੇ ਆਈ. ਪੀ. ਸੀ. ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਸੀ। ਹਾਲਾਂਕਿ ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਉਦੋਂ ਵੀ ਇਸ ਨੂੰ ਖ਼ੁਦਕੁਸ਼ੀ ਦੀ ਬਜਾਏ ਕਤਲ ਦੱਸਿਆ ਸੀ ਪਰ ਕੋਈ ਕਾਰਵਾਈ ਨਾ ਹੋਣ ’ਤੇ ਲੜਕੀ ਦੇ ਪਿਤਾ ਸੂਰਤ ਵਰਮਾ ਨਿਵਾਸੀ ਬ੍ਰਜਮਨਗੰਜ, ਯੂ. ਪੀ. ਨੇ ਉਥੋਂ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਕਾਨੂੰਨੀ ਲੜਾਈ ਵੀ ਲੜੀ। ਉੱਥੇ ਉਸ ਨੇ ਦੋਸ਼ ਲਾਏ ਕਿ ਉਨ੍ਹਾਂ ਦੀ ਧੀ ਨੂੰ ਰੋਹਨ ਸਹਿਗਲ ਅਤੇ ਉਸ ਦੀ ਮਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਸਨ ਅਤੇ ਉਨ੍ਹਾਂ ਦੀ ਧੀ ਨੇ ਖ਼ੁਦਕੁਸ਼ੀ ਨਹੀਂ ਕੀਤੀ ਸੀ ਸਗੋਂ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਫਾਹੇ ਨਾਲ ਲਟਕਾਇਆ ਗਿਆ ।
ਇਹ ਵੀ ਪੜ੍ਹੋ: Punjab: ਇਹਨੂੰ ਕਹਿੰਦੇ ਨੇ ਕਿਸਮਤ! 100 ਲਾਟਰੀਆਂ ਖ਼ਰੀਦੀਆਂ ਤੇ 100 ਹੀ ਜਿੱਤੀਆਂ, ਹੋ ਗਿਆ ਮਾਲੋ-ਮਾਲ
ਯੂ. ਪੀ. ਪੁਲਸ ਨੇ ਜ਼ੀਰੋ ਐੱਫ਼. ਆਈ. ਆਰ. ਦਰਜ ਕਰਕੇ ਜਲੰਧਰ ਪੁਲਸ ਨੂੰ ਟਰਾਂਸਫ਼ਰ ਕੀਤੀ, ਜਿਸ ਦੇ ਬਾਅਦ ਥਾਣਾ ਨੰਬਰ 7 ਵਿਚ ਐੱਫ਼. ਆਈ. ਆਰ. ਨੰਬਰ 179 ਦਰਜ ਕਰ ਕੇ ‘ਆਪ’ ਨੇਤਾ ਰੋਹਨ ਸਹਿਗਲ, ਉਸ ਦੀ ਮਾਂ ਨਗੀਨਾ ਸਹਿਗਲ, ਮ੍ਰਿਤਕਾ ਦੀ ਭੂਆ ਕ੍ਰਿਸ਼ਨਾ ਅਤੇ ਸ਼ਿਵ ਨਾਂ ਦੇ ਵਿਅਕਤੀ ਨੂੰ ਨਾਮਜ਼ਦ ਕਰ ਲਿਆ। ਥਾਣਾ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਯੂ. ਪੀ. ਪੁਲਸ ਨੇ ਜਿਹੜੇ ਦਸਤਾਵੇਜ਼ਾਂ ਅਤੇ ਸਬੂਤਾਂ ਦੇ ਆਧਾਰ ’ਤੇ ਐੱਫ਼. ਆਈ. ਆਰ. ਦਰਜ ਕੀਤੀ ਹੈ, ਉਹ ਸਾਰੇ ਦਸਤਾਵੇਜ਼ ਅਤੇ ਸਬੂਤ ਮੰਗਵਾਏ ਜਾਣਗੇ, ਜਿਸ ਦੇ ਬਾਅਦ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਬੁਲਾਇਆ ਜਾਵੇਗਾ ਅਤੇ ਸਾਰੇ ਸਬੂਤ ਇਕੱਠੇ ਕੀਤੇ ਜਾਣਗੇ। ਫਿਰ ਉਸ ਤੋਂ ਬਾਅਦ ਜੋ ਵੀ ਨਤੀਜਾ ਨਿਕਲਿਆ, ਉਸ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਤਰਨਤਾਰਨ ਜ਼ਿਮਨੀ ਚੋਣ 'ਚ ਮਿਲੀ ਹਾਰ ਮਗਰੋਂ 2027 ਦੀਆਂ ਚੋਣਾਂ ਭਾਜਪਾ ਲਈ ਵੱਡੀ ਚੁਣੌਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਦੇ ਵੇਰਕਾ ਮਿਲਕ ਪਲਾਂਟ ਨੇੜੇ ਲੋਕਾਂ 'ਚ ਮਚੀ ਹਫ਼ੜਾ-ਦਫ਼ੜੀ, ਮੰਜ਼ਰ ਵੇਖ ਉੱਡੇ ਹੋਸ਼
NEXT STORY