ਨਵੀਂ ਦਿੱਲੀ — ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸੂਚਕ ਅੰਕ 285 ਅੰਕ ਭਾਵ 0.51 ਫੀਸਦੀ ਦੇ ਵਾਧੇ ਨਾਲ 55835 'ਤੇ ਖੁੱਲ੍ਹਿਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸੂਚਕ ਅੰਕ 68 ਅੰਕ ਭਾਵ 0.41 ਫੀਸਦੀ ਦੇ ਵਾਧੇ ਨਾਲ 16698 'ਤੇ ਖੁੱਲ੍ਹਿਆ।
ਬਾਜ਼ਾਰ ਖੁੱਲ੍ਹਣ ਦੇ ਨਾਲ ਹੀ 1594 ਦੇ ਕਰੀਬ ਸ਼ੇਅਰ ਵਧੇ, 513 ਸ਼ੇਅਰਾਂ 'ਚ ਗਿਰਾਵਟ ਅਤੇ 111 ਸ਼ੇਅਰਾਂ 'ਚ ਕੋਈ ਬਦਲਾਅ ਨਹੀਂ ਹੋਇਆ। ਧਿਆਨ ਯੋਗ ਹੈ ਕਿ ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਦਿਨ ਭਰ ਦੇ ਕਾਰੋਬਾਰ ਤੋਂ ਬਾਅਦ ਲਾਲ ਨਿਸ਼ਾਨ 'ਤੇ ਖੁੱਲ੍ਹਿਆ, ਆਖਰਕਾਰ ਵਾਧੇ ਦੇ ਨਾਲ ਬੰਦ ਹੋਇਆ। ਬੀ.ਐੱਸ.ਈ. ਦਾ ਸੈਂਸੈਕਸ 86 ਅੰਕਾਂ ਦੇ ਵਾਧੇ ਨਾਲ 55,550 'ਤੇ ਬੰਦ ਹੋਇਆ, ਜਦਕਿ ਐੱਨ.ਐੱਸ.ਈ. ਦਾ ਨਿਫਟੀ ਸੂਚਕ ਅੰਕ 35 ਅੰਕ ਵਧ ਕੇ 16,630 'ਤੇ ਬੰਦ ਹੋਇਆ।
ਜਿਨ੍ਹਾਂ ਨੇ ਐਕਸਪੋ 2020 ਸਾਈਟ ਨੂੰ ਕੀਤਾ ਤਿਆਰ, ਪੱਥਰ ਦੀਆਂ ਯਾਦਗਾਰਾਂ ’ਤੇ ਖੁਦਵਾਏ ਗਏ ਨੇ ਉਨ੍ਹਾਂ ਦੇ ਨਾਂ
NEXT STORY