ਮੁੰਬਈ - ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਨੇ ਨਿਵੇਸ਼ਕਾਂ ਨੂੰ ਕਾਫੀ ਮੁਨਾਫਾ ਕਮਾਇਆ। ਪਿਛਲੇ ਕਾਰੋਬਾਰੀ ਦਿਨ ਦੀ ਗਿਰਾਵਟ ਤੋਂ ਉਭਰਦੇ ਹੋਏ, ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1534.16 ਅੰਕ ਭਾਵ 2.91 ਫੀਸਦੀ ਦੇ ਵਾਧੇ ਨਾਲ 54,326 'ਤੇ ਬੰਦ ਹੋਇਆ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸੂਚਕਾਂਕ 452.55 ਅੰਕ ਭਾਵ 2.86 ਫੀਸਦੀ ਦੀ ਤੇਜ਼ੀ ਨਾਲ 16,261.95 ਦੇ ਪੱਧਰ 'ਤੇ ਬੰਦ ਹੋਇਆ।
ਸੈਂਸੈਕਸ ਦੇ ਸਾਰੇ ਸ਼ੇਅਰ ਹਰੇ ਨਿਸ਼ਾਨ ਵਿਚ ਬੰਦ ਹੋਏ ਹਨ। ਡਾ. ਰੈੱਡੀ 7.70 ਫ਼ੀਸਦੀ ਅਤੇ ਰਿਲਾਇੰਸ 6.08 ਫ਼ੀਸਦੀ ਨਾਲ ਸਭ ਤੋਂ ਵਧ ਮੁਨਾਫ਼ਾ ਕਮਾਉਣ ਵਾਲੇ ਰਹੇ। ਮੈਟਲ, ਫਾਰਮਾ, ਕੈਪੀਟਲ ਗੁਡਸ, ਪੀਐਸਯੂ ਬੈਂਕ ਅਤੇ ਰੀਅਲਟੀ ਇੰਡੈਕਸ ਸਾਰੇ ਸੈਕਟਰਲ ਇੰਡੈਕਸ 3-4% ਦੇ ਵਾਧੇ ਦੇ ਨਾਲ ਹਰੇ ਰੰਗ ਵਿੱਚ ਬੰਦ ਹੋਏ। ਬੀਐਸਈ ਮਿਡਕੈਪ ਅਤੇ ਸਮਾਲਕੈਪ ਸੂਚਕਾਂਕ 2-2 ਫੀਸਦੀ ਵਧੇ। 2468 ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲਿਆ ਅਤ 801 ਸ਼ੇਅਰ ਡਿੱਗੇ ਅਤੇ 111 ਸ਼ੇਅਰ ਬਿਨਾਂ ਬਦਲਾਅ ਦੇ ਰਹੇ।
ਟਾਪ ਗੇਨਰਜ਼
ਡਾ. ਰੈੱਡੀਜ਼ ਲੈਬਾਰਟਰੀਜ਼, ਰਿਲਾਇੰਸ ਇੰਡਸਟਰੀਜ਼, ਜੇਐਸਡਬਲਯੂ ਸਟੀਲ, ਨੇਸਲੇ ਇੰਡੀਆ, ਟਾਟਾ ਮੋਟਰਜ਼
ਟਾਪ ਲੂਜ਼ਰਜ਼
ਸ਼੍ਰੀ ਸੀਮੈਂਟਸ , ਯੂਪੀਐਲ
ਇਹ ਵੀ ਪੜ੍ਹੋ : Sri Lanka Default : Fitch ਨੇ ਸ਼੍ਰੀਲੰਕਾ ਦੀ ਸਰਵਉੱਚ ਦਰਜਾਬੰਦੀ ਨੂੰ ਘਟਾਇਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
CBI ਨੇ ਦਰਜ ਕੀਤਾ ਆਮਰਪਾਲੀ ਖ਼ਿਲਾਫ਼ 230 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦਾ ਕੇਸ
NEXT STORY