ਨਵੀਂ ਦਿੱਲੀ—ਸ਼ੁਰੂਆਤੀ ਕਾਰੋਬਾਰ ਦੌਰਾਨ ਘਰੇਲੂ ਬਾਜ਼ਾਰਾਂ 'ਚ ਦਬਾਅ ਨਜ਼ਰ ਆ ਰਿਹਾ ਹੈ। ਅੱਜ ਸੈਂਸੈਕਸ 91 ਅੰਕ ਡਿੱਗ ਕੇ 32519 ਅੰਕ 'ਤੇ ਅਤੇ ਨਿਫਟੀ 25 ਅੰਕ ਡਿੱਗ ਕੇ 10209 ਅੰਕ 'ਤੇ ਖੁੱਲ੍ਹਿਆ। ਸੈਂਸੈਕਸ ਅਤੇ ਨਿਫਟੀ 'ਚ 0.25 ਫੀਸਦੀ ਦੀ ਕਮਜ਼ੋਰੀ ਦੇ ਨਾਲ ਕਾਰੋਬਾਰ ਹੋ ਰਿਹਾ ਹੈ। ਕਮਜ਼ੋਰੀ ਦੇ ਇਸ ਮਾਹੌਲ 'ਚ ਸੈਂਸੈਕਸ 98 ਅੰਕ ਭਾਵ 0.3 ਫੀਸਦੀ ਦੀ ਗਿਰਾਵਟ ਨਾਲ 32,512 ਦੇ ਪੱਧਰ 'ਤੇ ਅਤੇ ਨਿਫਟੀ 32 ਅੰਕ ਭਾਵ 0.3 ਫੀਸਦੀ ਡਿੱਗ ਕੇ 10,203 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਮਿਡਕੈਪ ਸਮਾਲਕੈਪ ਸ਼ੇਅਰਾਂ 'ਚ ਸੁਸਤੀ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਸੁਸਤੀ ਦਾ ਮਾਹੌਲ ਹੈ। ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ ਸਪਾਟ ਹੈ, ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ ਵੀ ਸੁਸਤੀ ਦਿਸ ਰਹੀ ਹੈ। ਬੀ. ਐੱਸ. ਈ. ਦੇ ਸਮਾਲਕੈਪ ਇੰਡੈਕਸ 'ਚ 0.1 ਫੀਸਦੀ ਦੀ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ।
ਬੈਂਕ ਨਿਫਟੀ 'ਚ ਗਿਰਾਵਟ
ਬੈਂਕਿੰਗ, ਆਟੋ, ਮੀਡੀਆ ਅਤੇ ਫਾਰਮਾ ਸ਼ੇਅਰਾਂ 'ਚ ਬਿਕਵਾਲੀ ਨਜ਼ਰ ਆ ਰਹੀ ਹੈ। ਬੈਂਕ ਨਿਫਟੀ 1 ਫੀਸਦੀ ਦੀ ਗਿਰਾਵਟ ਨਾਲ 24,400 ਦੇ ਹੇਠਾਂ ਫਿਸਲ ਗਿਆ ਹੈ। ਨਿਫਟੀ ਦੇ ਪੀ. ਐੱਸ. ਯੂ. ਬੈਂਕ ਇੰਡੈਕਸ 'ਚ 1.6 ਫੀਸਦੀ, ਮੀਡੀਆ ਇੰਡੈਕਸ 'ਚ 1 ਫੀਸਦੀ ਅਤੇ ਫਾਰਮਾ ਇੰਡੈਕਸ 'ਚ 0.3 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਆਈ. ਟੀ., ਮੈਟਲ ਅਤੇ ਪਾਵਰ ਸ਼ੇਅਰਾਂ 'ਚ ਹਲਕੀ ਖਰੀਦਦਾਰੀ ਦੇਖਣ ਨੂੰ ਮਿਲ ਰਹੀ ਹੈ।
ਟਾਪ ਗੇਨਰਸ
ਵਿਪਰੋ, ਕੋਟਕ ਮਹਿੰਦਰਾ, ਐੱਚ. ਸੀ. ਐੱਲ., ਟੇਕ, ਆਈ. ਟੀ. ਸੀ., ਟੀ. ਸੀ .ਐੱਸ.
ਟਾਪ ਲੂਜਰਸ
ਐਕਸਿਸ ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ, ਐੱਸ. ਬੀ. ਆਈ., ਯਸ਼ ਬੈਂਕ, ਸਿਪਲਾ।
ਹੁਣ ਡਰਾਈਵਿੰਗ ਲਾਈਸੈਂਸ ਲੈਣਾ ਨਹੀਂ ਹੋਵੇਗਾ ਆਸਾਨ, ਬਣੇਗਾ ਨਵਾਂ ਨਿਯਮ
NEXT STORY