ਮੁੰਬਈ (ਪੀ. ਟੀ.) - ਸਕਾਰਾਤਮਕ ਗਲੋਬਲ ਸੰਕੇਤਾਂ ਵਿਚਕਾਰ ਵੀਰਵਾਰ ਭਾਵ ਅੱਜ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ 'ਚ 300 ਅੰਕ ਤੋਂ ਜ਼ਿਆਦਾ ਦੀ ਤੇਜ਼ੀ ਦੇਖਣ ਨੂੰ ਮਿਲੀ, ਜਿਸ ਨਾਲ ਸੂਚਕਾਂਕ ਨੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਮਿਆਦ ਦੌਰਾਨ ਐਚਡੀਐਫਸੀ ਬੈਂਕ, ਰਿਲਾਇੰਸ ਇੰਡਸਟਰੀਜ਼ ਅਤੇ ਮਾਰੂਤੀ ਵਰਗੇ ਵੱਡੇ ਸ਼ੇਅਰਾਂ ਨੇ ਬਾਜ਼ਾਰ ਨੂੰ ਮਜ਼ਬੂਤ ਕੀਤਾ। ਬੀ.ਐਸ.ਸੀ. ਸੈਂਸੈਕਸ 44,953 ਦੇ ਉੱਚ ਪੱਧਰ 'ਤੇ ਪਹੁੰਚ ਗਿਆ, ਖ਼ਬਰ ਲਿਖਣ ਦੇ ਸਮੇਂ 176.87 ਅੰਕ ਭਾਵ 0.40% ਦੀ ਤੇਜ਼ੀ ਨਾਲ 44,794.91 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਐਨ.ਐਸ.ਈ. ਨਿਫਟੀ 59.05 ਅੰਕ ਭਾਵ 0.45 ਪ੍ਰਤੀਸ਼ਤ ਦੇ ਵਾਧੇ ਨਾਲ 13,172.80 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਤੋਂ ਪਹਿਲਾਂ ਨਿਫਟੀ ਨੇ 13,216.60 ਦੇ ਸਿਖਰ ਨੂੰ ਛੂਹਿਆ ਸੀ। ਸੈਂਸੈਕਸ ਵਿਚ ਸਭ ਤੋਂ ਵੱਡਾ ਲਾਭ ਟਾਟਾ ਸਟੀਲ ਵਿਚ ਦੋ ਪ੍ਰਤੀਸ਼ਤ ਰਿਹਾ।
ਸੈਂਸੈਕਸ ਪਿਛਲੇ ਸੈਸ਼ਨ 'ਚ 37.40 ਅੰਕ ਜਾਂ 0.08 ਫੀਸਦੀ ਦੀ ਗਿਰਾਵਟ ਨਾਲ 44,618.04 'ਤੇ ਬੰਦ ਹੋਇਆ ਸੀ, ਜਦੋਂ ਕਿ ਨਿਫਟੀ 4.70 ਅੰਕ ਭਾਵ 0.04 ਪ੍ਰਤੀਸ਼ਤ ਦੇ ਵਾਧੇ ਨਾਲ 13,113.75 ਦੇ ਪੱਧਰ 'ਤੇ ਬੰਦ ਹੋਇਆ।
ਟਾਪ ਗੇਨਰਜ਼
ਇਸ ਤੋਂ ਇਲਾਵਾ ਮਾਰੂਤੀ, ਓ.ਐੱਨ.ਜੀ.ਸੀ., ਐਚ.ਡੀ.ਐੱਫ.ਸੀ. ਬੈਂਕ, ਟੈਕ ਮਹਿੰਦਰਾ, ਐਲ.ਐਂਡ.ਟੀ., ਐਚ. ਸੀ. ਐਲ. ਟੈਕ. ਅਤੇ ਐਸ.ਬੀ.ਆਈ. ਲਾਭ ਦੇ ਨਾਲ ਕਾਰੋਬਾਰ ਕਰ ਰਹੇ ਸਨ।
ਟਾਪ ਲੂਜ਼ਰਜ਼
ਦੂਜੇ ਪਾਸੇ ਐਕਸਿਸ ਬੈਂਕ, ਇੰਫੋਸਿਸ, ਟੀਸੀਐਸ, ਭਾਰ ਏਅਰਟੈੱਲ ਅਤੇ ਐਮ.ਐਂਡ.ਐਮ. ਵਿਚ ਗਿਰਾਵਟ ਆਈ।
ਜਾਣੋ ਮਹਾਸ਼ਯ ਧਰਮਪਾਲ ਦਾ ਫ਼ਰਸ਼ ਤੋਂ ਅਰਸ਼ ਤੱਕ ਦੇ ਸਫ਼ਰ ਦੀ ਕਹਾਣੀ ਅਤੇ ਲੰਬੀ ਉਮਰ ਦਾ ਰਾਜ਼
NEXT STORY