ਮੁੰਬਈ— ਬੁੱਧਵਾਰ ਦੇ ਕਾਰੋਬਾਰੀ ਸਤਰ 'ਚ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਮਜ਼ਬੂਤੀ ਨਾਲ ਹੋਈ ਹੈ। ਸੈਂਸੈਕਸ ਅਤੇ ਨਿਫਟੀ ਤੇਜ਼ੀ ਨਾਲ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 200 ਅੰਕ ਦੀ ਤੇਜ਼ੀ ਨਾਲ 33,198 'ਤੇ ਖੁੱਲ੍ਹਿਆ ਹੈ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 58 ਅੰਕ ਚੜ੍ਹ ਕੇ 10,181.95 'ਤੇ ਖੁੱਲ੍ਹਿਆ। ਇਸ ਦੌਰਾਨ ਏਸ਼ੀਆਈ ਬਾਜ਼ਾਰਾਂ 'ਚ ਕਾਰੋਬਾਰ ਮਿਲਿਆ-ਜੁਲਿਆ ਦੇਖਣ ਨੂੰ ਮਿਲਿਆ। ਸਿੰਗਾਪੁਰ ਦਾ ਐੱਸ. ਜੀ. ਐਕਸ. ਨਿਫਟੀ ਅਤੇ ਹਾਂਗਕਾਂਗ ਦਾ ਬਾਜ਼ਾਰ ਹੈਂਗ-ਸੇਂਗ ਮਜ਼ਬੂਤੀ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਉੱਥੇ ਹੀ, ਮੰਗਲਵਾਰ ਦੇ ਕਾਰੋਬਾਰੀ ਸਤਰ 'ਚ ਅਮਰੀਕੀ ਬਾਜ਼ਾਰ ਮਜ਼ਬੂਤੀ ਨਾਲ ਬੰਦ ਹੋਏ ਹਨ।
ਏਸ਼ੀਆਈ ਬਾਜ਼ਾਰਾਂ 'ਚ ਹੈਂਗ ਸੇਂਗ 390 ਅੰਕ ਤੋਂ ਵਧ ਯਾਨੀ 1.2 ਫੀਸਦੀ ਚੜ੍ਹ ਕੇ 31,942 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਐੱਸ. ਜੀ. ਐਕਸ. ਨਿਫਟੀ 20 ਅੰਕ ਯਾਨੀ 0.2 ਫੀਸਦੀ ਵਧ ਕੇ 10,178 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਉੱਥੇ ਹੀ, ਸਟਰੇਟਸ ਟਾਈਮਜ਼ ਅਤੇ ਕੋਸਪੀ 'ਚ ਸਪਾਟ ਕਾਰੋਬਰ ਦੇਖਣ ਨੂੰ ਮਿਲਿਆ ਹੈ।
— ਸ਼ੁਰੂਆਤੀ ਕਾਰੋਬਾਰ 'ਚ ਬੀ. ਐੱਸ. ਈ. ਲਾਰਜ ਕੈਪ, ਮਿਡ ਕੈਪ ਅਤੇ ਸਮਾਲ ਕੈਪ 'ਚ ਮਜ਼ਬੂਤੀ ਦੇਖਣ ਨੂੰ ਮਿਲੀ। ਲਾਰਜ ਕੈਪ 0.7 ਫੀਸਦੀ ਦੀ ਤੇਜ਼ੀ ਨਾਲ ਕਾਰੋਬਾਰ ਕਰਦਾ ਨਜ਼ਰ ਆਇਆ। ਮਿਡ ਕੈਪ ਅਤੇ ਸਮਾਲ ਕੈਪ 'ਚ 100 ਅੰਕ ਤੋਂ ਵਧ ਦੀ ਮਜ਼ਬੂਤੀ ਦੇਖੀ ਗਈ।
— ਉੱਥੇ ਹੀ ਇਸ ਦੌਰਾਨ ਓ. ਐੱਨ. ਜੀ. ਸੀ., ਐੱਸ. ਬੀ. ਆਈ., ਯੈੱਸ ਬੈਂਕ, ਐਕਸਿਸ ਬੈਂਕ ਅਤੇ ਸਨ ਫਾਰਮਾ ਦੇ ਸਟਾਕ ਚੰਗਾ ਪ੍ਰਦਰਸ਼ਨ ਕਰਦੇ ਨਜ਼ਰ ਆਏ, ਜਦੋਂ ਕਿ ਐੱਚ. ਯੂ. ਐੱਲ., ਆਇਸ਼ਰ ਮੋਟਰਜ਼, ਟੈੱਕ ਮਹਿੰਦਰਾ, ਹੀਰੋ ਮੋਟੋ ਕਾਰਪ ਅਤੇ ਬਜਾਜ ਆਟੋ 'ਚ ਗਿਰਾਵਟ ਦੇਖਣ ਨੂੰ ਮਿਲੀ।
— ਸ਼ੁਰੂਆਤੀ ਕਾਰੋਬਾਰ 'ਚ ਨਿਫਟੀ ਦੇ ਸਾਰੇ 11 ਸੈਕਟਰ ਇੰਡੈਕਸ ਹਰੇ ਨਿਸ਼ਾਨ 'ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ। ਬੈਂਕ ਨਿਫਟੀ 218 ਅੰਕ ਯਾਨੀ 0.9 ਫੀਸਦੀ ਵਧ ਕੇ 24,386 'ਤੇ ਅਤੇ ਨਿਫਟੀ ਪੀ. ਐੱਸ. ਯੂ. ਬੈਂਕ 56 ਅੰਕ ਯਾਨੀ 1.9 ਫੀਸਦੀ ਮਜ਼ਬੂਤ ਹੋ ਕੇ 2,921 'ਤੇ ਕਾਰੋਬਾਰ ਕਰਦੇ ਨਜ਼ਰ ਆਏ। ਨਿਫਟੀ ਮੈਟਲ 1 ਫੀਸਦੀ ਦੀ ਮਜ਼ਬੂਤੀ ਨਾਲ 3,588 'ਤੇ, ਜਦੋਂ ਕਿ ਨਿਫਟੀ ਫਾਰਮਾ ਇੰਡੈਕਸ 0.7 ਫੀਸਦੀ ਚੜ੍ਹ ਕੇ 8,636.20 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।
ਹੁਣ ਬੈਂਕ ਲੋਨ 'ਤੇ ਬਣੇਗਾ ਨਵਾਂ ਨਿਯਮ, ਜਾਣੋ ਕੀ ਹੋਵੇਗਾ ਅਸਰ
NEXT STORY