ਨਵੀਂ ਦਿੱਲੀ—ਏਸ਼ੀਆਈ ਬਜ਼ਾਰਾਂ ਤੋਂ ਰਲੇ-ਮਿਲੇ ਸੰਕੇਤਾਂ ਅਤੇ ਰੁਪਏ ਦੀ ਮਜ਼ਬੂਤੀ ਦੇ ਵਿਚਕਾਰ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਦੀ ਮਜ਼ਬੂਤ ਸ਼ੁਰੂਆਤ ਹੋਈ ਹੈ। ਸੈਂਸੈਕਸ 196.62 ਅੰਕ ਵਾਧੇ ਦੇ ਨਾਲ 35,457.16 ਅੰਕ ਅਤੇ ਨਿਫਟੀ 65.50 ਅੰਕ ਵਾਧੇ ਦੇ ਨਾਲ 10,682.20 'ਤੇ ਬੰਦ ਹੋਇਆ ਹੈ। ਕਾਰੋਬਾਰ ਦੀ ਸ਼ੁਰੂਆਤ ਸੈਂਸੈਕਸ 93.22 ਅੰਕ ਭਾਵ 0.26 ਫੀਸਦੀ ਵਧ ਕੇ 35,353.76 'ਤੇ ਅਤੇ ਨਿਫਟੀ 27.30 ਅੰਕ ਭਾਵ 0.26 ਫੀਸਦੀ ਵਧ ਕੇ 10,644.00 'ਤੇ ਖੁੱਲ੍ਹਿਆ ਹੈ।
ਰਿਲਾਇੰਸ ਇੰਡਸਟਰੀਜ਼ 2.50 ਫੀਸਦੀ ਦੀ ਮਜ਼ਬੂਤੀ ਦੇ ਨਾਲ ਇਕ ਵਾਰ ਫਿਰ ਦੇਸ਼ ਦੀ ਸਭ ਤੋਂ ਜ਼ਿਆਦਾ ਮਾਰਕਿਟ ਵੈਲਿਊ ਵਾਲੀ ਕੰਪਨੀ ਬਣ ਗਈ ਹੈ। ਸਭ ਤੋਂ ਜ਼ਿਆਦਾ ਵਾਧੇ ਵਾਲੇ ਸ਼ੇਅਰਾਂ 'ਚ ਐੱਚ.ਸੀ.ਐੱਲ. ਟੈੱਕ, ਸਿਪਲਾ, ਸਨ ਫਾਰਮਾ, ਵਿਪਰੋ ਸ਼ਾਮਲ ਰਹੇ ਜਿਨ੍ਹਾਂ 'ਚੋਂ 1 ਤੋਂ 3 ਫੀਸਦੀ ਤੱਕ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਦਬਾਅ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਹਲਕਾ ਦਬਾਅ ਦਿੱਸ ਰਿਹਾ ਹੈ। ਹਾਲਾਂਕਿ ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.46 ਫੀਸਦੀ ਚੜ੍ਹਿਅ, ਜਦੋਂਕਿ ਨਿਫਟੀ ਦੇ ਮਿਡਕੈਪ 100 ਇੰਡਕੈਸ 'ਚ 15.75 ਫੀਸਦੀ ਦਾ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 11.52 ਫੀਸਦੀ ਤੱਕ ਵਧ ਕੇ ਕਾਰੋਬਾਰ ਕਰ ਰਿਹਾ ਹੈ।
8 ਫੀਸਦੀ ਚੜ੍ਹਿਆ ਜੈੱਟ ਏਅਰਵੇਜ਼
ਟਾਟਾ ਗਰੁੱਪ ਦੀ ਦਿਲਚਸਪੀ ਦੀਆਂ ਖਬਰਾਂ ਨਾਲ ਜੈੱਟ ਏਅਰਵੇਜ਼ ਦੇ ਸਟਾਕ 'ਚ ਇਕ ਵਾਰ ਫਿਰ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਸਟਾਕ ਦੀ ਓਪਨਿੰਗ ਭਾਵੇਂ ਹੀ 7 ਫੀਸਦੀ ਗਿਰਾਵਟ ਦੇ ਨਾਲ ਹੋਈ ਪਰ ਬਾਅਦ 'ਚ ਕੁਝ ਹੀ ਦੇਰ 'ਚ ਸਟਾਕ ਹਰੇ ਨਿਸ਼ਾਨ 'ਚ ਆ ਗਿਆ। ਫਿਲਹਾਲ ਜੈੱਟ ਏਅਰਵੇਜ਼ ਦਾ ਸ਼ੇਅਰ ਲਗਭਗ 8 ਫੀਸਦੀ ਦੀ ਮਜ਼ਬੂਤੀ ਦੇ ਨਾਲ 347 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ। ਸਟਾਕ ਨੇ 357 ਰੁਪਏ ਦਾ ਹਾਈ ਵੀ ਟਚ ਕੀਤਾ। ਇਕ ਦਿਨ ਪਹਿਲਾਂ ਭਾਵ ਵੀਰਵਾਰ ਨੂੰ ਸ਼ੇਅਰ 'ਚ ਲਗਭਗ 25 ਫੀਸਦੀ ਦੀ ਚੰਗੀ ਮਜ਼ਬੂਤੀ ਦਰਜ ਕੀਤੀ ਗਈ ਸੀ।
ਟਾਪ ਲੂਜ਼ਰਸ
ਵੈਨਕਸ, ਜੇ.ਐੱਮ. ਫਾਈਨਾਂਸ਼ੀਅਲ, ਅਦਾਨੀ, ਸਰੀਨ, ਕੁਆਲਿਟੀ
ਟਾਪ ਗੇਨਰਸ
ਆਇਲ, ਯੈੱਸ ਬੈਂਕ, ਆਈ.ਓ.ਸੀ., ਓ.ਐੱਨ.ਜੀ.ਸੀ., ਬਲਿਊ ਡਾਰਟ
ਸੋਨੇ ਦੀ ਕੀਮਤ ਫਿਸਲੀ, ਚਾਂਦੀ ਦੀਆਂ ਕੀਮਤਾਂ 'ਚ ਟਿਕਾਅ
NEXT STORY