ਬਿਹਾਰ : ਬਿਹਾਰ ਵਿਚ ਇਸ ਸਮੇਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਭੱਖਿਆ ਹੋਇਆ ਹੈ। ਇਸ ਦੌਰਾਨ ਇੱਕ ਹੋਰ ਨਵੀਂ ਪਾਰਟੀ 2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਲੜਨ ਲਈ ਤਿਆਰ ਹੋ ਗਈ ਹੈ। ਇਹ ਪਾਰਟੀ ਕਿਸੇ ਹੋਰ ਨੇ ਨਹੀਂ ਬਣਾਈ ਸਗੋਂ ਰਾਸ਼ਟਰੀ ਜਨਤਾ ਦਲ ਦੇ ਸਾਬਕਾ ਨੇਤਾ ਅਤੇ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਵਲੋਂ ਆਪਣੀ ਨਵੀਂ ਪਾਰਟੀ ਦਾ ਐਲਾਨ ਕੀਤਾ ਗਿਆ ਹੈ। ਬਿਹਾਰ ਦੀ ਰਾਜਨੀਤੀ ਵਿੱਚ ਇਸ ਨਾਲ ਇੱਕ ਨਵਾਂ ਮੋੜ ਆ ਗਿਆ। ਇਕ ਭਰਾ ਦੂਜੇ ਭਰਾ ਨੂੰ ਟੱਕਰ ਦੇਣ ਲਈ ਮੈਦਾਨ ਵਿਚ ਉਤਾਰ ਗਿਆ ਹੈ।
ਇਹ ਵੀ ਪੜ੍ਹੋ : ਵਿਨਾਸ਼ਕਾਰੀ ਹੋਵੇਗਾ ਸਾਲ 2026, ਬਾਬਾ ਵੇਂਗਾ ਦੀ ਇਕ ਹੋਰ ਡਰਾਉਣੀ ਭਵਿੱਖਬਾਣੀ!

ਦੱਸ ਦੇਈਏ ਕਿ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਨੇ ਆਪਣੀ ਨਵੀਂ ਪਾਰਟੀ ਦਾ ਨਾਮ "ਜਨਸ਼ਕਤੀ ਜਨਤਾ ਦਲ" ਰੱਖਿਆ ਹੈ, ਜਿਸ ਦਾ ਐਲਾਨ ਉਹਨਾਂ ਨੇ ਸੋਸ਼ਲ ਮੀਡੀਆ ਪੋਸਟ 'ਤੇ ਕੀਤਾ ਹੈ। ਐਕਸ 'ਤੇ ਤੇਜ ਪ੍ਰਤਾਪ ਸਿੰਘ ਨੇ ਜਿਥੇ ਆਪਣੀ ਨਵੀਂ ਪਾਰਟੀ ਦਾ ਐਲਾਨ ਕੀਤਾ, ਉਥੇ ਹੀ ਚੋਣ ਨਿਸ਼ਾਨ "ਬਲੈਕਬੋਰਡ" ਵਾਲਾ ਪੋਸਟਰ ਵੀ ਜਾਰੀ ਕੀਤਾ ਹੈ। ਤੇਜ ਪ੍ਰਤਾਪ ਯਾਦਵ ਨੇ ਆਪਣੀ ਨਵੀਂ ਪਾਰਟੀ, ਜਨਸ਼ਕਤੀ ਜਨਤਾ ਦਲ ਦਾ ਇੱਕ ਪੋਸਟਰ ਜਾਰੀ ਕੀਤਾ, ਜਿਸ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਲਾਲੂ ਪ੍ਰਸਾਦ ਯਾਦਵ ਅਤੇ ਰਾਬੜੀ ਦੇਵੀ ਦੀ ਕੋਈ ਤਸਵੀਰ ਨਹੀਂ ਹੈ। ਪੋਸਟਰ ਵਿੱਚ ਸਿਰਫ਼ ਪੰਜ ਮਹਾਨ ਪੁਰਸ਼ਾਂ ਦੀਆਂ ਤਸਵੀਰਾਂ ਹਨ: ਮਹਾਤਮਾ ਗਾਂਧੀ, ਭੀਮਰਾਓ ਅੰਬੇਡਕਰ, ਰਾਮ ਮਨੋਹਰ ਲੋਹੀਆ, ਜੈਪ੍ਰਕਾਸ਼ ਨਾਰਾਇਣ ਅਤੇ ਕਰਪੂਰੀ ਠਾਕੁਰ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ : ਜਾਇਦਾਦ ਖਰੀਦਣ ਤੇ ਵੇਚਣ ਦੇ ਨਿਯਮਾਂ 'ਚ ਵੱਡਾ ਬਦਲਾਅ, ਹੁਣ ਇਸ ਤੋਂ ਬਿਨਾਂ ਨਹੀਂ ਹੋਵੇਗੀ ਰਜਿਸਟਰੀ

ਪੋਸਟ ਸਾਂਝੀ ਕਰਦੇ ਹੋਏ ਉਹਨਾਂ ਕਿਹਾ, "ਅਸੀਂ ਲੋਕ ਬਿਹਾਰ ਦੇ ਸਮੁੱਚੇ ਵਿਕਾਸ ਲਈ ਪੂਰੀ ਤਰ੍ਹਾਂ ਸਮਰਪਿਤ ਅਤੇ ਤਿਆਰ ਹਾਂ। ਸਾਡਾ ਉਦੇਸ਼ ਬਿਹਾਰ ਵਿੱਚ ਇੱਕ ਸੰਪੂਰਨ ਤਬਦੀਲੀ ਲਿਆਉਣਾ ਅਤੇ ਇੱਕ ਨਵੀਂ ਪ੍ਰਣਾਲੀ ਬਣਾਉਣਾ ਹੈ। ਅਸੀਂ ਬਿਹਾਰ ਦੇ ਸਮੁੱਚੇ ਵਿਕਾਸ ਲਈ ਇੱਕ ਲੰਬੀ ਲੜਾਈ ਲੜਨ ਲਈ ਤਿਆਰ ਹਾਂ।" ਤੇਜ ਪ੍ਰਤਾਪ ਦੀ ਫੋਟੋ ਵਾਲੇ ਪੋਸਟਰ 'ਤੇ ਲਿਖਿਆ ਹੈ: "ਸਮਾਜਿਕ ਨਿਆਂ, ਸਮਾਜਿਕ ਅਧਿਕਾਰ, ਅਤੇ ਸੰਪੂਰਨ ਬਦਲਾਅ।" ਇਸ ਤੋਂ ਇਲਾਵਾ ਪੋਸਟਰ ਵਿੱਚ ਇਹ ਵੀ ਲਿਖਿਆ ਹੈ ਕਿ ਜਨਤਾ ਦੀ ਸ਼ਕਤੀ, ਜਨਤਾ ਦਾ ਰਾਜ, ਬਿਹਾਰ ਦਾ ਵਿਕਾਸ ਕਰਨਗੇ ਤੇਜ ਪ੍ਰਤਾਪ।
ਇਹ ਵੀ ਪੜ੍ਹੋ : ਸਕੂਲ-ਕਾਲਜ 3 ਦਿਨ ਬੰਦ! ਜਨਤਕ ਛੁੱਟੀ ਦਾ ਹੋਇਆ ਐਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਹਾਓ ਓ ਰੱਬਾ! ਮੁੰਡੇ ਦੇ ਢਿੱਡ 'ਚੋਂ ਨਿਕਲੇ 29 ਚਮਚੇ ਤੇ 19 Toothbrush, ਹੱਕੇ-ਬੱਕੇ ਹੋਏ ਡਾਕਟਰ
NEXT STORY