ਬਿਜ਼ਨੈੱਸ ਡੈਸਕ - ਮੰਗਲਵਾਰ (23 ਸਤੰਬਰ) ਨੂੰ ਨਿਫਟੀ ਵੀਕਲੀ ਐਕਸਪਾਇਰੀ ਦਰਮਿਆਨ ਸਟਾਕ ਮਾਰਕੀਟ ਸੁਸਤ ਰਹੀ, ਅਤੇ ਫਿਰ ਦਿਨ ਦੇ ਉੱਚ ਪੱਧਰ ਤੋਂ ਖਿਸਕ ਗਈ। ਹਾਲਾਂਕਿ, ਆਖਰੀ ਘੰਟੇ ਵਿੱਚ ਥੋੜ੍ਹੀ ਜਿਹੀ ਰਿਕਵਰੀ ਹੋਈ, ਅਤੇ ਬੈਂਚਮਾਰਕ ਸੂਚਕਾਂਕ ਸਥਿਰ ਬੰਦ ਹੋਏ।
ਸੈਂਸੈਕਸ 57.87 ਅੰਕ ਭਾਵ 0.07% ਦੀ ਗਿਰਾਵਟ ਨਾਲ 82,102.10 ਦੇ ਪੱਧਰ ਤੇ ਬੰਦ ਹੋਇਆ ਹੈ। ਸੈਂਸੈਕਸ ਦੇ 13 ਸਟਾਕ ਵਾਧੇ ਨਾਲ ਅਤੇ 17 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।

ਦੂਜੇ ਪਾਸੇ ਨਿਫਟੀ 32.85 ਅੰਕ ਭਾਵ 0.13 ਫ਼ੀਸਦੀ ਡਿੱਗ ਕੇ 25,169.50 ਦੇ ਪੱਧਰ 'ਤੇ ਬੰਦ ਹੋਇਆ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 47 ਪੈਸੇ ਡਿੱਗ ਕੇ 88.75 (ਅਸਥਾਈ) ਦੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ।
ਪਹਿਲੇ ਹੀ ਦਿਨ ਹਿੱਟ ਹੋਇਆ GST Reform, ਦੋਗੁਣੀ ਹੋਈ TV-AC ਦੀ ਵਿਕਰੀ
NEXT STORY