ਮੁੰਬਈ - ਹਫਤੇ ਦੇ ਦੂਜੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ 'ਚ ਚੰਗੀ ਤੇਜ਼ੀ ਦੇਖਣ ਨੂੰ ਮਿਲੀ। ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ ਸੈਂਸੈਕਸ 227 ਅੰਕ ਭਾਵ 0.37% ਵੱਧ ਕੇ 60,622 'ਤੇ ਅਤੇ ਨਿਫਟੀ 52 ਅੰਕ (0.29%) ਵੱਧ ਕੇ 18,055 'ਤੇ ਬੰਦ ਹੋਇਆ। ਵੋਡਾਫੋਨ ਆਈਡੀਆ 20.88% ਦੀ ਗਿਰਾਵਟ ਦੇ ਨਾਲ ਸਭ ਤੋਂ ਵੱਧ ਡਿੱਗਿਆ। ਕੌਫੀ ਡੇ ਐਂਟਰਪ੍ਰਾਈਜ਼ਿਜ਼ ਦਾ ਸ਼ੇਅਰ 20% ਵੱਧ ਕੇ ਸਭ ਤੋਂ ਵੱਧ ਲਾਭਕਾਰੀ ਰਿਹਾ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਮਹਿੰਗਾਈ ਦੀ ਮਾਰ, AC ਤੇ ਫਰਿੱਜ ਮਗਰੋਂ ਵਧਣਗੀਆਂ ਵਾਸ਼ਿੰਗ ਮਸ਼ੀਨ ਦੀਆਂ ਕੀਮਤਾਂ
ਇਸ ਨਾਲ ਬਾਜ਼ਾਰ ਬੰਦ ਹੋਣ ਤੋਂ ਬਾਅਦ ਪਹਿਲੀ ਵਾਰ ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 275.27 ਲੱਖ ਕਰੋੜ ਰੁਪਏ ਹੋ ਗਿਆ ਹੈ। ਇਸ ਤੋਂ ਪਹਿਲਾਂ 18 ਅਕਤੂਬਰ 2021 ਨੂੰ ਬਾਜ਼ਾਰ 274.69 ਲੱਖ ਕਰੋੜ ਰੁਪਏ ਦੇ ਨਾਲ ਬੰਦ ਹੋਇਆ ਸੀ। ਵੋਡਾਫੋਨ ਦਾ ਸਟਾਕ ਅੱਜ ਟੁੱਟ ਗਿਆ ਕਿਉਂਕਿ ਕੰਪਨੀ ਨੇ ਕਰਜ਼ੇ ਦੇ ਬਦਲੇ ਸਰਕਾਰ ਨੂੰ ਸ਼ੇਅਰ ਦੇਣ ਦਾ ਫੈਸਲਾ ਕੀਤਾ ਹੈ। ਇਸ ਨਾਲ ਸਰਕਾਰ ਦੀ ਹਿੱਸੇਦਾਰੀ 35.8% ਹੋ ਜਾਵੇਗੀ। ਜਦੋਂ ਕਿ ਕੌਫੀ ਡੇਅ ਦਾ ਸ਼ੇਅਰ ਵਧਿਆ ਕਿਉਂਕਿ ਕੰਪਨੀ ਨੇ ਕਰਜ਼ਾ ਘਟਾਉਣ ਦੀ ਯੋਜਨਾ ਬਣਾਈ ਹੈ।
ਨਿਫਟੀ ਦਾ ਹਾਲ
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 52 ਅੰਕ ਵਧ ਕੇ 18,055 'ਤੇ ਬੰਦ ਹੋਇਆ। ਇਹ 17,997 'ਤੇ ਖੁੱਲ੍ਹਾ ਸੀ। ਦਿਨ ਦੇ ਦੌਰਾਨ 18,081 ਦੇ ਉੱਪਰਲੇ ਪੱਧਰ ਅਤੇ 17,964 ਦੇ ਹੇਠਲੇ ਪੱਧਰ ਨੂੰ ਬਣਾਇਆ। ਇਸਦੇ 50 ਸਟਾਕਾਂ ਵਿੱਚੋਂ, 25 ਲਾਭ ਵਿੱਚ ਅਤੇ 24 ਗਿਰਾਵਟ ਵਿੱਚ ਸਨ। ਨਿਫਟੀ ਨੈਕਸਟ 50 ਇੰਡੈਕਸ ਗਿਰਾਵਟ 'ਚ ਰਿਹਾ। ਨਿਫਟੀ ਦਾ ਮਿਡਕੈਪ ਇੰਡੈਕਸ ਲਾਲ ਨਿਸ਼ਾਨ 'ਤੇ ਰਿਹਾ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਧੜਾਧੜ ਕਰ ਰਹੇ ਨਿਵੇਸ਼, ਹੁਣ ਖ਼ਰੀਦਿਆ ਨਿਊਯਾਰਕ ਦਾ ਆਲੀਸ਼ਾਨ ਹੋਟਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬੁਲੇਟ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਕੰਪਨੀ ਨੇ ਵਧਾਈ ਕਈ ਮਾਡਲਾਂ ਦੀ ਕੀਮਤ
NEXT STORY