ਨਵੀਂ ਦਿੱਲੀ—ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 50.12 ਅੰਕ ਯਾਨੀ 0.16 ਫੀਸਦੀ ਚੜ੍ਹ ਕੇ 31,159.40 'ਤੇ ਅਤੇ ਨਿਫਟੀ 19.65 ਅੰਕ ਯਾਨੀ 0.20 ਫੀਸਦੀ ਚੜ੍ਹ ਕੇ 9,624.55 'ਤੇ ਬੰਦ ਹੋਇਆ ਹੈ।
ਮਿਡਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਸ਼ੇਅਰਾਂ 'ਚ ਅੱਜ ਚੰਗਾ ਜੋਸ਼ ਨਜ਼ਰ ਆਇਆ ਤਾਂ ਸਮਾਲਕੈਪ ਸ਼ੇਅਰਾਂ 'ਚ ਵੀ ਥੋੜ੍ਹੀ ਖਰੀਦਾਰੀ ਦਿੱਸੀ ਹੈ। ਬੀ.ਐਸ.ਈ. ਦਾ ਮਿਡਕੈਪ ਇੰਡੈਕਸ 120 ਅੰਕ ਯਾਨੀ 0.8 ਫੀਸਦੀ ਵੱਧ ਕੇ 14,490 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 1 ਫੀਸਦੀ ਤੋਂ ਜ਼ਿਆਦਾ ਦੀ ਮਜ਼ਬੂਤੀ ਆਈ ਹੈ। ਬੀ.ਐਸ.ਈ. ਦਾ ਸਮਾਲਕੈਪ ਇੰਡੈਕਸ 69 ਅੰਕ ਯਾਨੀ 0.5 ਫੀਸਦੀ ਦੇ ਵਾਧੇ ਦੇ ਨਾਲ 14,924 ਦੇ ਪੱਧਰ 'ਤੇ ਬੰਦ ਹੋਇਆ ਹੈ।
ਬੈਂਕ ਨਿਫਟੀ 'ਚ ਵਾਧਾ
ਫਾਰਮਾ,ਆਟੋ, ਆਈ.ਟੀ., ਮੈਟਲ, ਬੈਂਕਿੰਗ, ਆਇਲ ਐਂਡ ਗੈਸ ਅਤੇ ਰਿਐਲਟੀ ਸ਼ੇਅਰਾਂ 'ਚ ਖਰੀਦਾਰੀ ਦਿੱਸੀ ਹੈ। ਬੈਂਕ ਨਿਫਟੀ 0.5 ਫੀਸਦੀ ਵੱਧ ਕੇ 23,307 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ ਪਾਰ ਪੀ.ਐਸ.ਯੂ. ਬੈਂਕ ਇੰਡੈਕਸ 'ਚ 1.8 ਫੀਸਦੀ, ਫਾਰਮਾ ਇੰਡੈਕਸ 'ਚ 2.7 ਫੀਸਦੀ, ਆਟੋ ਇੰਡੈਕਸ 'ਚ 0.5 ਫੀਸਦੀ, ਆਈ.ਟੀ. ਇੰਡੈਕਸ 'ਚ 0.4 ਫੀਸਦੀ ਅਤੇ ਮੈਟਲ ਇੰਡੈਕਸ 'ਚ 0.3 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਬੀ.ਐਸ.ਈ. ਦੇ ਆਇਲ ਐਂਡ ਗੈਸ ਇੰਡੈਕਸ 'ਚ 0.5 ਫੀਸਦੀ ਅਤੇ ਰਿਐਲਟੀ ਇੰਡੈਕਸ 'ਚ 1.2 ਫੀਸਦੀ ਦੀ ਤੇਜ਼ੀ ਆਈ ਹੈ। ਐਫ.ਐਮ.ਸੀ.ਜੀ., ਕੰਜ਼ਿਊਮਰਸ ਅਤੇ ਕੈਪੀਟਲ ਗੁਡਸ ਸ਼ੇਅਰਾਂ 'ਚ ਬਿਕਵਾਈ ਦੇਖਣ ਨੂੰ ਮਿਲੀ ਹੈ।
ਹੋਟਲ ਜਨਪਥ ਬੰਦ ਕਰਨ ਦੇ ਵਿਰੋਧ 'ਚ ਬੀ.ਐਮ.ਐਸ
NEXT STORY