ਨਵੀਂ ਦਿੱਲੀ— ਵਿੱਤੀ ਸਾਲ 2018-19 ਲਈ ਇਨਕਮ ਟੈਕਸ ਰਿਟਰਨ ਦਾਖ਼ਲ ਕਰਨ ਦੀ 30 ਸਤੰਬਰ ਦੀ ਸਮਾਂ-ਸੀਮਾ ਤੇਜ਼ੀ ਨਾਲ ਨਜ਼ਦੀਕ ਆ ਰਹੀ ਹੈ। ਮੁਲਾਂਕਣ ਸਾਲ 2019-20 ਲਈ ਤੁਹਾਡੀ ਰਿਟਰਨ ਦਾਖ਼ਲ ਹੋਣੀ ਰਹਿੰਦੀ ਹੈ ਤਾਂ ਉਸ ਨੂੰ ਅੰਤਿਮ ਤਾਰੀਖ਼ ਤੱਕ ਨਾ ਛੱਡੋ।
ਜੇਕਰ ਤੁਸੀਂ ਮੁਲਾਂਕਣ ਸਾਲ 2019-20 ਲਈ ਰਿਟਰਨ 'ਚ ਬਦਲਾਅ ਜਾਂ ਸੁਧਾਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸੋਧੀ ਹੋਈ ਰਿਟਰਨ ਵੀ ਦਾਇਰ ਕਰ ਸਕਦੇ ਹੋ।
ਇਸ ਤੋਂ ਇਲਾਵਾ ਬੇਸ਼ੱਕ ਬੀਲੇਟਡ ਰਿਟਰਨ ਦਾਖ਼ਲ ਕਰਨ ਦੀ ਤਾਰੀਖ਼ ਵਧਾ ਦਿੱਤੀ ਗਈ ਹੈ ਪਰ ਦੇਰੀ ਨਾਲ ਦਾਖ਼ਲ ਕਰਨ 'ਤੇ ਜੁਰਾਮਨੇ ਅਤੇ ਬਕਾਏ ਟੈਕਸ 'ਤੇ ਵਿਆਜ ਨੂੰ ਲੈ ਕੇ ਕੋਈ ਰਾਹਤ ਨਹੀਂ ਦਿੱਤੀ ਗਈ ਹੈ। ਨਿਰਧਾਰਤ ਤਾਰੀਖ਼ ਤੋਂ ਬਾਅਦ 31 ਦਸੰਬਰ ਤੱਕ ਬੀਲੇਟਡ ਰਿਟਰਨ ਜਮ੍ਹਾ ਕਰਨ 'ਤੇ 5,000 ਰੁਪਏ ਜੁਰਮਾਨਾ ਹੈ ਅਤੇ ਇਸ ਪਿੱਛੋਂ ਇਹ ਜੁਰਮਾਨਾ ਵੱਧ ਕੇ 10,000 ਰੁਪਏ ਹੈ। ਗੌਰਤਲਬ ਹੈ ਕਿ ਵਿੱਤੀ ਸਾਲ 2018-19 (ਮੁਲਾਂਕਣ ਸਾਲ 2019-20) ਲਈ ਇਨਕਮ ਟੈਕਸ ਰਿਟਰਨ ਦਾਖ਼ਲ ਕਰਨ ਦੀ ਅੰਤਿਮ ਤਾਰੀਖ਼ ਪਹਿਲਾਂ 31 ਜੁਲਾਈ ਤੱਕ ਵਧਾਈ ਗਈ ਸੀ ਪਰ ਕੋਵਿਡ-19 ਮਹਾਮਾਰੀ ਅਤੇ ਲਾਕਡਾਊਨ ਕਾਰਨ ਟੈਕਸਦਾਤਾਵਾਂ ਨੂੰ ਰਿਟਰਨ ਫਾਈਲ ਕਰਨ 'ਚ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਨੂੰ ਦੇਖਦੇ ਹੋਏ ਆਈ. ਟੀ. ਆਰ. ਦਾਖ਼ਲ ਕਰਨ ਲਈ ਵਾਧੂ ਸਮਾਂ ਦਿੱਤਾ ਗਿਆ।
AIR INDIA 'ਤੇ ਸਰਕਾਰ ਨੇ ਹੱਥ ਕੀਤੇ ਖੜ੍ਹੇ, ਕਿਹਾ- ਵਿਕੇਗੀ ਜਾਂ ਬੰਦ ਹੋਵੇਗੀ
NEXT STORY