ਨਵੀਂ ਦਿੱਲੀ — ਵਿੱਤ ਮੰਤਰੀ ਅਰੁਣ ਜੇਟਲੀ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਵਿੱਤੀ ਘਾਟੇ ਨੂੰ ਘਟਾਉਣ ਦੇ ਟੀਚੇ ਨੂੰ ਪੂਰਾ ਕਰਨ ਦਾ ਇਰਾਦਾ ਰੱਖਦੀ ਹੈ। ਇਸ ਲਈ ਪੈਟਰੋਲ ਤੇ ਡੀਜ਼ਲ 'ਤੇ ਲੱਗਣ ਵਾਲੇ ਟੈਕਸ ਨੂੰ ਸਰਕਾਰ ਘੱਟ ਨਹੀਂ ਕਰੇਗੀ, ਇਸਦੇ ਨਾਲ ਹੀ ਚੋਣ ਵ੍ਰਹੇ ਸਰਕਾਰ ਆਪਣੇ ਖਰਚ ਨੂੰ ਵਧਾਉਣ ਨਹੀਂ ਜਾ ਰਹੀ । ਜੇਤਲੀ ਦੇ ਬਿਆਨ ਦਾ ਅਰਥ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਲੋਬਲ ਵਾਧੇ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੇ ਦਬਾਅ ਅੱਗੇ ਆਪਣਾ ਖਰਚ ਵਧਾ ਕੇ ਸਰਕਾਰ ਝੁਕਨ ਵਾਲੀ ਨਹੀਂ ਹੈ।
ਵਧ ਰਹੀਆਂ ਕੀਮਤਾਂ ਥੋੜ੍ਹੇ ਸਮੇਂ ਲਈ
ਭਾਰਤੀ ਸਟੇਟ ਬੈਂਕ ਦੇ ਪੰਜਵੇਂ ਬੈਂਕਿੰਗ ਸੰਮੇਲਨ 'ਤੇ ਬੋਲਦੇ ਹੋਏ ਕੇਂਦਰੀ ਮੰਤਰੀ ਜੇਤਲੀ ਨੇ ਕਿਹਾ ਕਿ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਥੋੜ੍ਹੇ ਸਮੇਂ ਲਈ ਹਨ ਅਤੇ ਇਹ ਸਥਿਤੀ ਲੰਬੇ ਸਮੇਂ ਤੱਕ ਨਹੀਂ ਰਹੇਗੀ। ਜੇਤਲੀ ਨੇ ਕਿਹਾ, “ਕੱਚੇ ਤੇਲ ਦੀ ਸਪਲਾਈ ਕਰਨ ਵਾਲਿਆਂ ਦਾ ਵੱਡਾ ਹਿੱਸਾ ਲੰਬੇ ਸਮੇਂ ਲਈ ਸਪਲਾਈ ਰੋਕਣ ਦੇ ਸਮਰੱਥ ਨਹੀਂ ਹੈ। ਉਹਨਾਂ ਨੂੰ ਆਪਣੇ ਕੱਚੇ ਤੇਲ ਤੋਂ ਹੀ ਆਮਦਨ ਪੈਦਾ ਕਰਨੀ ਹੁੰਦੀ ਹੈ, ਇਸ ਲਈ ਸਾਨੂੰ ਉਸ ਸਮੇਂ ਦੀ ਇੰਤਜ਼ਾਰ ਕਰਨਾ ਚਾਹੀਦਾ ਹੈ ਜਦੋਂ ਇਸਨੂੰ ਕਾਬੂ ਕੀਤਾ ਜਾ ਸਕੇ। ਸਾਡੇ ਕੋਲ ਧੀਰਜ ਅਤੇ ਆਰਥਿਕ ਤਾਕਤ ਦੋਵੇਂ ਹਨ।
ਚੋਣ ਵਰ੍ਹੇ ਦੇ ਕਾਰਨ ਇਸ ਸਾਲ ਸਰਕਾਰ 'ਤੇ ਦਬਾਅ ਦੇ ਸਬੰਧ 'ਚ ਜੇਤਲੀ ਨੇ ਕਿਹਾ, ਭਾਰਤ 'ਚ ਹਰ ਸਾਲ ਇਕ ਚੋਣ ਸਾਲ ਹੁੰਦਾ ਹੈ। ਉਨ੍ਹਾਂ ਨੇ ਰੁਪਏ ਦੀ ਡਿੱਗ ਰਹੀ ਕੀਮਤ ਲਈ ਅਮਰੀਕਾ ਅਤੇ ਚੀਨ ਦਰਮਿਆਨ ਚਲ ਰਹੀ ਵਪਾਰ ਜੰਗ ਨੂੰ ਜ਼ਿੰਮੇਵਾਰ ਦੱਸਣ ਦੀ ਕੋਸ਼ਿਸ ਕੀਤੀ। ਜੇਤਲੀ ਨੇ ਕਿਹਾ ਕਿ ਵਿਸ਼ਵ ਅਰਥਵਿਵਸਥਾ ਹੋਣ ਕਾਰਨ ਭਾਰਤ 'ਤੇ ਵਪਾਰ ਯੁੱਧ ਅਸਰ ਹੋਣਾ ਲਾਜ਼ਮੀ ਹੈ।
RBI ਨੇ ਬੈਂਕ ਆਫ ਚਾਈਨਾ ਨੂੰ ਦਿੱਤਾ ਭਾਰਤ 'ਚ ਕੰਮ ਕਰਨ ਦਾ ਲਾਈਸੈਂਸ
NEXT STORY