ਨਵੀਂ ਦਿੱਲੀ (ਭਾਸ਼ਾ)- ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਰਾਜ ਸਭਾ ਵਿਚ ਕਿਹਾ ਕਿ ਵੱਖ-ਵੱਖ ਰਾਜਮਾਰਗਾਂ 'ਤੇ ਵਾਹਨਾਂ ਦੀ ਨਵੀਂ ਗਤੀ ਸੀਮਾ ਨੂੰ ਲੈ ਕੇ ਜਲਦੀ ਹੀ ਫ਼ੈਸਲਾ ਲਿਆ ਜਾਵੇਗਾ। ਗਡਕਰੀ ਨੇ ਰਾਜ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਇੱਕ ਪੂਰਕ ਸਵਾਲ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਨਿਯਮਾਂ ਦੇ ਆਧਾਰ 'ਤੇ ਅਤੇ ਸੂਬਾ ਸਰਕਾਰਾਂ ਨੂੰ ਭਰੋਸੇ 'ਚ ਲੈ ਕੇ ਦੋ ਲੇਨ ਅਤੇ ਫੋਰ ਲੇਨ ਸਮੇਤ ਵੱਖ-ਵੱਖ ਰਾਜਮਾਰਗਾਂ 'ਤੇ ਨਵੀਆਂ ਗਤੀ ਸੀਮਾਵਾਂ ਜਲਦ ਤੈਅ ਕੀਤੀਆਂ ਜਾਣਗੀਆਂ। ਉਨ੍ਹਾਂ ਅਫਸੋਸ ਜ਼ਾਹਰ ਕੀਤਾ ਕਿ ਸੜਕ ਹਾਦਸਿਆਂ ਦੇ ਮਾਮਲੇ ਵਿਚ ਭਾਰਤ ਦੁਨੀਆ ਵਿਚ ਪਹਿਲੇ ਨੰਬਰ 'ਤੇ ਹੈ ਅਤੇ ਹਰ ਸਾਲ ਪੰਜ ਲੱਖ ਹਾਦਸੇ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਹਾਦਸਿਆਂ ਵਿੱਚ ਜਿੰਨੇ ਲੋਕ ਮਰਦੇ ਹਨ, ਉਹ ਕਿਸੇ ਮਹਾਂਮਾਰੀ, ਲੜਾਈ ਜਾਂ ਦੰਗਿਆਂ ਵਿੱਚ ਨਹੀਂ ਮਰਦੇ। ਗਡਕਰੀ ਨੇ ਕਿਹਾ ਕਿ ਸਰਕਾਰ ਅਜਿਹੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਲਗਾਤਾਰ ਕਦਮ ਚੁੱਕ ਰਹੀ ਹੈ ਅਤੇ ਲੋਕਾਂ 'ਚ ਜਾਗਰੂਕਤਾ ਪੈਦਾ ਕਰਨ ਤੋਂ ਇਲਾਵਾ ਹੋਰ ਕਦਮਾਂ 'ਚ ਮਸ਼ਹੂਰ ਹਸਤੀਆਂ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਵੀਆਂ ਉੱਚ-ਪੱਧਰੀ ਸੜਕਾਂ ਬਣਾ ਰਹੀ ਹੈ ਜਿਸ ਨਾਲ ਕਈ ਸ਼ਹਿਰਾਂ ਦੀ ਦੂਰੀ ਘਟੇਗੀ। ਇਸ ਲੜੀ ਤਹਿਤ ਉਨ੍ਹਾਂ ਕਿਹਾ ਕਿ ਇਨ੍ਹਾਂ ਨਵੀਆਂ ਸੜਕਾਂ ਦੇ ਬਣਨ ਤੋਂ ਬਾਅਦ ਦਿੱਲੀ ਤੋਂ ਚੰਡੀਗੜ੍ਹ ਦੀ ਦੂਰੀ ਢਾਈ ਘੰਟੇ ਦੀ ਰਹਿ ਜਾਵੇਗੀ, ਜਦੋਂ ਕਿ ਦਿੱਲੀ ਤੋਂ ਜੈਪੁਰ, ਦੇਹਰਾਦੂਨ ਅਤੇ ਹਰਿਦੁਆਰ 2 ਘੰਟਿਆਂ ਵਿੱਚ ਪਹੁੰਚਿਆ ਜਾ ਸਕੇਗਾ।
ਪ੍ਰਤੱਖ ਟੈਕਸ ਕੁਲੈਕਸ਼ਨ 'ਚ 26 ਫੀਸਦੀ ਦਾ ਬੰਪਰ ਉਛਾਲ, ਸਰਕਾਰੀ ਖਜ਼ਾਨੇ 'ਚ ਆਏ 13.63 ਲੱਖ ਕਰੋੜ ਰੁਪਏ
NEXT STORY