ਮੁੰਬਈ - ਗਲੋਬਲ ਬਾਜ਼ਾਰਾਂ 'ਚ ਕਮਜ਼ੋਰੀ ਤੋਂ ਬਾਅਦ ਵੀਰਵਾਰ ਨੂੰ ਭਾਰਤੀ ਬਾਜ਼ਾਰ ਵੀ ਗਿਰਾਵਟ ਨਾਲ ਖੁੱਲ੍ਹੇ। ਸੈਂਸੈਕਸ ਲਗਭਗ 209 ਅੰਕਾਂ ਦੀ ਗਿਰਾਵਟ ਨਾਲ 60050 ਦੇ ਪੱਧਰ 'ਤੇ ਖੁੱਲ੍ਹਿਆ, ਜਦੋਂ ਕਿ ਨਿਫਟੀ 55 ਅੰਕਾਂ ਦੀ ਕਮਜ਼ੋਰੀ ਨਾਲ 17888.70 ਦੇ ਪੱਧਰ 'ਤੇ ਖੁੱਲ੍ਹਿਆ।
ਵੀਰਵਾਰ ਨੂੰ ਸ਼ੁਰੂਆਤੀ ਸੈਸ਼ਨ 'ਚ ਜ਼ਿਆਦਾਤਰ ਭਾਰਤੀ ਸੂਚਕਾਂਕ ਲਾਲ ਨਿਸ਼ਾਨ 'ਤੇ ਕਾਰੋਬਾਰ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਅਮਰੀਕਾ ਅਤੇ ਏਸ਼ੀਆਈ ਬਾਜ਼ਾਰਾਂ 'ਚ ਵੀ ਕਮਜ਼ੋਰੀ ਦਿਖਾਈ ਦਿੱਤੀ ਸੀ। ਫਿਲਹਾਲ ਸੈਂਸੈਕਸ 60,182.12 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ ਜਦਕਿ ਨਿਫਟੀ 17,908.60 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ।
ਟਾਪ ਗੇਨਰਜ਼
ਕੋਟਕ ਬੈਂਕ, ਹਿੰਦੁਸਤਾਨ ਯੂਨੀਲਿਵਰ, ਸਟੇਟ ਬੈਂਕ ਆਫ਼ ਇੰਡੀਆ, ਪਾਵਰ ਗ੍ਰਿਡ, ਭਾਰਤੀ ਏਅਰਟੈੱਲ
ਟਾਪ ਲੂਜ਼ਰਜ਼
ਡਾ. ਰੈੱਡੀ, ਵਿਪਰੋ, ਸਨ ਫਾਰਮਾ, ਨੈਸਲੇ ਇੰਡੀਆ, ਰਿਲਾਇੰਸ
ਅੱਜ ਦੇ ਕਾਰੋਬਾਰ 'ਚ ਆਈਟੀ, ਫਾਰਮਾ ਸ਼ੇਅਰਾਂ 'ਚ ਗਿਰਾਵਟ ਕਾਰਨ ਬਾਜ਼ਾਰ 'ਤੇ ਦਬਾਅ ਹੈ। ਹਾਲਾਂਕਿ ਮੈਟਲ, ਰਿਐਲਟੀ ਅਤੇ PSU ਬੈਂਕ ਸੈਕਟਰਾਂ 'ਚ ਖਰੀਦਦਾਰੀ ਨਜ਼ਰ ਆ ਰਹੀ ਹੈ।
ਇਸ ਤੋਂ ਪਹਿਲਾਂ ਪੰਜ ਦਿਨਾਂ ਦੇ ਵਾਧੇ ਤੋਂ ਬਾਅਦ ਅਮਰੀਕੀ ਸ਼ੇਅਰ ਬਾਜ਼ਾਰਾਂ ਨੇ ਕਮਜ਼ੋਰੀ ਦਿਖਾਈ ਸੀ। ਡਾਓ ਜੋਂਸ ਕਰੀਬ 172 ਅੰਕ ਡਿੱਗ ਕੇ 33,980 ਦੇ ਪੱਧਰ 'ਤੇ ਬੰਦ ਹੋਇਆ। ਦੂਜੇ ਪਾਸੇ ਨੈਸਡੈਕ 165 ਅੰਕ ਡਿੱਗ ਗਿਆ। ਏਸ਼ੀਆਈ ਬਾਜ਼ਾਰਾਂ 'ਚ SGX ਨਿਫਟੀ 50 ਅੰਕ ਡਿੱਗ ਗਿਆ।
ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ DGCA ਨੇ ਏਅਰਲਾਈਨਜ਼ ਨੂੰ ਦਿੱਤੇ ਇਹ ਨਿਰਦੇਸ਼
NEXT STORY